ਜੰਮੂ, 2 ਅਗਸਤ : ਜੰਮੂ ਦੇ ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਭਾਰੀ ਗੋਲੀਬਾਰੀ ਦੀ ਖਬਰ ਹੈ, ਜਿਸ ਵਿਚ ਸੁਰਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਵੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੁਲਗਾਮ ਵਿੱਚ ਮਾਰੇ ਗਏ ਇੱਕ ਅੱਤਵਾਦੀ ਦੀ ਪਛਾਣ ਕੀਤੀ ਗਈ ਹੈ।
ਦੇਰ ਰਾਤ ਮਾਰੇ ਗਏ ਅੱਤਵਾਦੀ ਦਾ ਨਾਮ ਹਰੀਸ ਨਜ਼ੀਰ ਡਾਰ ਸੀ, ਜੋ ਪੁਲਵਾਮਾ ਦੇ ਰਾਜਪੋਰਾ ਦਾ ਰਹਿਣ ਵਾਲਾ ਸੀ। ਸਰਚ ਆਪ੍ਰੇਸ਼ਨ ਦੌਰਾਨ ਇੱਕ ਏਕੇ-47 ਰਾਈਫਲ, ਏਕੇ ਮੈਗਜ਼ੀਨ ਅਤੇ ਗ੍ਰਨੇਡ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ।
ਸਾਰੀ ਰਾਤ ਹੁੰਦੀ ਰਹੀ ਗੋਲੀਬਾਰੀ
ਭਾਰਤੀ ਫੌਜ, ਜੰਮੂ-ਕਸ਼ਮੀਰ ਪੁਲਿਸ, ਸੀਆਰਪੀਐਫ ਅਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਦੁਆਰਾ ਕੀਤਾ ਗਿਆ ਸਾਂਝਾ ਅੱਤਵਾਦ ਵਿਰੋਧੀ ਅਭਿਆਨ ਅਜੇ ਵੀ ਜਾਰੀ ਹੈ। ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਵਿੱਚ ਭਾਰਤੀ ਫੌਜ ਦੇ ਚਿਨਾਰ ਕੋਰ ਨੇ ਕਿਹਾ ਕਿ ਕੁਲਗਾਮ ਵਿੱਚ ਸਾਰੀ ਰਾਤ ਰੁਕ-ਰੁਕ ਕੇ ਅਤੇ ਤੀਬਰ ਗੋਲਾਬਾਰੀ ਜਾਰੀ ਰਹੀ। ਸੁਚੇਤ ਜਵਾਨਾਂ ਨੇ ਅੱਤਵਾਦੀਆਂ ਨੂੰ ਗੋਲੀਬਾਰੀ ਨਾਲ ਜਵਾਬ ਦਿੱਤਾ ਅਤੇ ਅੱਤਵਾਦੀਆਂ ਨੂੰ ਭੱਜਣ ਤੋਂ ਰੋਕਣ ਲਈ ਘੇਰਾਬੰਦੀ ਨੂੰ ਹੋਰ ਸਖ਼ਤ ਕਰ ਦਿੱਤਾ ਤੇ ਅਜੇ ਵੀ ਸਰਚ ਆਪ੍ਰੇਸ਼ਨ ਚਾਲੂ ਹੈ।