ਪੁਲਸ ਨੇ ਬੰਬੀਹਾ ਗੈਗ ਦੇ 7 ਮੈਬਰ ਕੀਤੇ ਗ੍ਰਿਫ਼ਤਾਰ

ਫਰੀਦਕੋਟ, 30 ਜੁਲਾਈ : ਪਿੰਡ ਬਾਹਮਣਵਾਲਾ ਵਿਖੇ ਹੋਏ ਕਤਲ ਮਾਮਲੇ ਨੂੰ ਸੁਲਝਾਉਦੇ ਹੋਏ ਫਰੀਦਕੋਟ ਪੁਲਸ ਨੇ ਬੰਬੀਹਾ ਗੈਗ ਦੇ 7 ਦੇ ਕਰੀਬ ਮੁਲਜ਼ਮਾ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 03 ਮੁੱਖ ਮੁਲਜ਼ਮ ਚਿੰਕੀ (ਵਾਸੀ ਜੈਤੋ), ਗੁਰਮੀਤ ਸਿੰਘ ਉਰਫ ਗੁੰਬਰ ਰਾਜਪੂਤ ਅਤੇ ਮਨਪ੍ਰੀਤ ਸਿੰਘ ਉਰਫ ਗੱਤਰੀ, ਜੋ ਕਿ ਫਾਜਿਲਕਾ ਦੇ ਜਲਾਲਾਬਾਦ ਨਾਲ ਸਬੰਧਿਤ ਹਨ, ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਮੌਕੇ ਜਾਣਕਾਰੀ ਦਿੰਦੇ ਅਸ਼ਵਨੀ ਕਪੂਰ ਡੀ.ਆਈ.ਜੀ ਫਰੀਦਕੋਟ ਰੇਂਜ ਵੱਲੋ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਗਿਆ ਕਿ ਮੁਲਜ਼ਮਾਂ ਨੂੰ ਅਸਲਾ, ਪੈਸੇ ਅਤੇ ਰਿਹਾਇਸ਼ ਮੁਹੱਇਆ ਕਰਵਾਉਣ ਵਾਲੇ 4 ਮੁਲਜ਼ਮ ਸੂਰਜ ਕੁਮਾਰ (ਵਾਸੀ ਸਿਰਸਾ, ਹਰਿਆਣਾ) ਅਤੇ ਫਿਰੋਜਪੁਰ ਜਿਲ੍ਹੇ ਨਾਲ ਸਬੰਧਿਤ ਜਸਵੰਤ ਸਿੰਘ ਉਰਫ ਮੰਗਲ, ਹਰਮਨਪ੍ਰੀਤ ਸਿੰਘ ਉਰਫ ਹਰਮਨ ਅਤੇ ਬੰਟੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Leave a Comment

Your email address will not be published. Required fields are marked *

Scroll to Top