ਰਾਜਸਥਾਨ ਸਕੂਲ ਹਾਦਸੇ ਵਿਚ ਅਧਿਆਪਕਾਂ ਨੇ ਨਹੀ ਸੁਣੀ ਬਚਿਆਂ ਦੀ ਗੱਲ

ਦਿਲੀ, 26 ਜੁਲਾਈ : ਬੀਤੇ ਦਿਨੀ ਰਾਜਸਥਾਨ ਦੇ ਝਾਲਾਵਾੜ ਜਿਲੇ ਵਿਚ ਇਕ ਸਕੂਲ ਦੀ ਛੱਤ ਡਿਗਣ ਦੇਕਾਰਨ ਵੱਡੀਗਿਣਤੀ ਵਿਚ ਸਕੂਲੀ ਬਚਿਆਂ ਦੀ ਮੌਤ ਹੋਣ ਅਤੇ 26 ਦੇ ਕਰੀਬ ਵਿਦਿਆਰਥੀਆਂ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਅੱਜ ਸ਼ੁੱਕਰਵਾਰ ਸਵੇਰੇ ਕੁਝ ਮਿੰਟਾਂ ਵਿੱਚ ਹੀ ਮਿਡਲ ਸਕੂਲ ਦੀ ਇਮਾਰਤ ਦੇ ਇੱਕ ਹਿੱਸੇ, ਜਿੱਥੇ 6ਵੀਂ ਅਤੇ 7ਵੀਂ ਦੀਆਂ ਜਮਾਤਾਂ ਸਨ, ਹੇਠ ਕਈ ਬੱਚੇ ਦੱਬ ਗਏ। ਰਿਪੋਰਟਾਂ ਮੁਤਾਬਕ ਬੱਚਿਆਂ ਨੇ ਇਮਾਰਤ ਦਾ ਹਿੱਸਾ ਡਿੱਗਣ ਤੋਂ ਥੋੜ੍ਹੀ ਦੇਰ ਪਹਿਲਾਂ ਆਪਣੇ ਅਧਿਆਪਕਾਂ ਨੂੰ ਚੇਤਾਵਨੀ ਸੰਕੇਤਾਂ ਬਾਰੇ ਸੁਚੇਤ ਕੀਤਾ ਸੀ, ਜਿਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।
ਕਈ ਵਿਦਿਆਰਥੀਆਂ ਨੇ ਸਕੂਲ ਦੀ ਇਮਾਰਤ ਵਿੱਚ ਕਈ ਅਸਾਧਾਰਨ ਸੰਕੇਤ ਦੇਖੇ ਅਤੇ ਅਧਿਆਪਕਾਂ ਨੂੰ ਸੂਚਿਤ ਕਰਨ ਲਈ ਭੱਜੇ, ਜੋ ਉਸ ਸਮੇਂ ਨਾਸ਼ਤਾ ਕਰ ਰਹੇ ਸਨ। ਅਧਿਆਪਕਾਂ ਨੇ ਮਸਲੇ ਦੀ ਜਾਂਚ ਕਰਨ ਦੀ ਬਜਾਏ ਬੱਚਿਆਂ ਨੂੰ ਕਥਿਤ ਆਪਣੀ ਕਲਾਸ ਵਿੱਚ ਵਾਪਸ ਜਾਣ ਲਈ ਕਿਹਾ। ਕੁਝ ਪਲਾਂ ਬਾਅਦ, ਇਮਾਰਤ ਢਹਿ ਗਈ। ਇੱਕ ਵਿਦਿਆਰਥੀ ਨੇ ਦੱਸਿਆ, ‘‘ਲੈਂਟਰ ’ਚੋਂ ਕੰਕਰ ਡਿੱਗ ਰਹੇ ਸਨ। ਜਦੋਂ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਦੱਸਿਆ, ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਝਿੜਕਿਆ ਅਤੇ ਨਾਸ਼ਤਾ ਕਰਦੇ ਰਹੇ। ਜੇਕਰ ਅਧਿਆਪਕ ਮੌਕੇ ਉਪਰ ਸਮਝਦਾਰੀ ਨਾਲ ਕੰਮ ਲੈਦੇ ਤਾਂ ਇਨੇ ਵੱਡੇ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ ਤੇ ਬਚਿਆਂ ਨੂੰ ਬਾਹਰ ਕੱਢਿਆ ਜਾ ਸਕਦਾ ਸੀ।

Leave a Comment

Your email address will not be published. Required fields are marked *

Scroll to Top