ਜੈਗੁਆਰ ਜਹਾਜ਼ ਰਾਜਸਥਾਨ ਵਿਖੇ ਹੋਇਆ ਹਾਦਸਾਗ੍ਰਸਤ

ਦਿਲੀ, 9 ਜੁਲਾਈ : ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਰਤਨਗੜ੍ਹ ਇਲਾਕੇ ਦੇ ਭਾਨੂਦਾ ਪਿੰਡ ਵਿੱਚ ਬੁੱਧਵਾਰ ਦੁਪਹਿਰ ਭਾਰਤੀ ਹਵਾਈ ਸੈਨਾ (IAF) ਦਾ ਇੱਕ ਜੈਗੁਆਰ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਦੁਪਹਿਰ 12 ਵੱਜ ਕੇ 40 ਮਿੰਟ ’ਤੇ ਵਾਪਰਿਆ, ਜਦੋਂ ਜਹਾਜ਼ ਨੇ ਅਚਾਨਕ ਕੰਟਰੋਲ ਗੁਆ ਦਿੱਤਾ ਅਤੇ ਖੇਤਾਂ ਵਿੱਚ ਡਿੱਗ ਗਿਆ।

ਜਹਾਜ਼ ਜ਼ਮੀਨ ‘ਤੇ ਟਕਰਾਉਂਦੇ ਹੀ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਧਮਾਕਾ ਹੋ ਗਿਆ। ਘਟਨਾ ਸਥਾਨ ‘ਤੇ ਮਲਬਾ ਚਾਰੇ ਪਾਸੇ ਖਿੱਲਰਿਆ ਹੋਇਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਨੇ ਇਲਾਕੇ ਨੂੰ ਹਿਲਾ ਦਿੱਤਾ। ਹਾਲਾਂਕਿ, ਇਹ ਹਾਲੇ ਸਪੱਸ਼ਟ ਨਹੀਂ ਹੋਇਆ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ। ਰੱਖਿਆ ਵਿਭਾਗ ਵੱਲੋਂ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਮਾਨਵ ਅੰਗਾਂ ਦੇ ਦੇਖੇ ਗਏ ਟੁਕੜੇ

ਚਸ਼ਮਦੀਦਾਂ ਅਨੁਸਾਰ ਜਹਾਜ਼ ਬਹੁਤ ਤੇਜ਼ੀ ਨਾਲ ਹੇਠਾਂ ਆਇਆ ਅਤੇ ਜ਼ਮੀਨ ਨਾਲ ਟਕਰਾਉਂਦੇ ਹੀ ਅੱਗ ਫੈਲ ਗਈ। ਮਲਬੇ ਦੇ ਵਿਚਕਾਰ ਮਾਨਵ ਅੰਗਾਂ ਵਰਗੇ ਟੁਕੜੇ ਵੀ ਵੇਖੇ ਗਏ ਹਨ। ਹਾਲਾਤ ਦੇਖ ਕੇ ਲੋਕ ਦਹਿਸ਼ਤ ਵਿਚ ਆ ਗਏ।

Leave a Comment

Your email address will not be published. Required fields are marked *

Scroll to Top