ਦੋ ਵਿਰੁੱਧ ਵਧ ਵਿਆਜ ਦਾ ਝਾਂਸਾ ਦੇਕੇ ਲੱਖਾਂ ਰੁਪਏ ਇਨਵੈਸਟ ਕਰਵਾਉਣ ਤੇ ਕੇਸ ਦਰਜ

ਪਟਿਆਲਾ, 19 ਜੂਨ 2025 : ਥਾਣਾ ਸਦਰ ਪਟਿਆਲਾ (Sadar Police Station, Patiala) ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 316 (2), 318 (4), 61 (2) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਭਜਨ ਸਿੰਘ ਵਾਸੀ ਮਕਾਨ ਨੰ. 422 ਸੁੰਦਰ ਬਸਤੀ ਬਹਾਦਰਗੜ੍ਹ, ਰੇਸ਼ਮ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਨੂਰਖੇੜੀਆ ਥਾਣਾ ਸਦਰ ਪਟਿਆਲਾ ਸ਼ਾਮਲ ਹਨ ।

ਇਨਵੈਸਟ ਕਰਕੇ ਵੱਧ ਵਿਆਜ ਦੇਣ ਦਾ ਝਾਂਸਾ ਦੇ ਕੇ ਲੈ ਲਏ 10 ਲੱਖ ਰੁਪਏ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਗੁਰਬਾਜ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰ. 09 ਗਰੇਵਾਲ ਐਵੀਨਿੂੳ ਭਾਦਸੋ ਰੋਡ ਪਟਿਆਲਾ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਨੇ ਉਸ ਨੂੰ ਆਪਣੀ ਏਸ਼ੀਆ ਟਰੇਡਰਜ ਨਾਮੀ ਕੰਪਨੀ ਵਿੱਚ ਇਨਵੈਸਟ (Invest in a company called Asia Traders) ਕਰਕੇ ਵੱਧ ਵਿਆਜ ਦੇਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਲੈ ਲਏ ਤੇ ਬਾਅਦ ਵਿੱਚ ਨਾ ਤਾਂ ਕੋਈ ਵਿਆਜ ਦਿੱਤਾ ਅਤੇ ਨਾ ਹੀ ਉਸ ਦੇ 10 ਲੱਖ ਰੁਪਏ ਵਾਪਸ ਕੀਤੇ, ਜਿਸ ਤੇ ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਸਦਰ ਪਟਿਆਲਾ ਨੇ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

Leave a Comment

Your email address will not be published. Required fields are marked *

Scroll to Top