Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 1:14 am

+91 90915 01313 , +91 90916 01313

punjabbanni@gmail.com
punjabbani@yahoo.com

7 ਜਣਿਆਂ ਵਿਰੁੱਧ ਜਾਅਲੀ ਕਰੰਸੀ ਦਾ ਧੰਦਾ ਕਰਨ ਤੇ ਕੇਸ ਦਰਜ

7 ਜਣਿਆਂ ਵਿਰੁੱਧ ਜਾਅਲੀ ਕਰੰਸੀ ਦਾ ਧੰਦਾ ਕਰਨ ਤੇ ਕੇਸ ਦਰਜ

ਨਾਭਾ, 18 ਜੂਨ 2025 : Case registered against 7 people for dealing in fake currency  : ਥਾਣਾ ਸਦਰ ਨਾਭਾ (Police Station Sadar Nabha) ਦੀ ਪੁਲਸ ਨੇ 7 ਵਿਅਕਤੀਆਂ ਵਿਰੁੱਧ ਵੱਖ- ਵੱਖ ਧਾਰਾਵਾਂ 318 (4), 179, 180, 308 (2), 61 (2) ਬੀ. ਐਨ. ਐਸ. ਤਹਿਤ ਜਾਅਲੀ ਕਰੰਸੀ (Fake currency)  ਦਾ ਕੰਮ ਕਰਨ ਤੇ ਕੇ ਦਰਜ ਕੀਤਾ ਹੈ ।

ਜਿਹੜੇ 7 ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕੁਲਵਿੰਦਰ ਕੋਰ ਪਤਨੀ ਪਾਲ ਸਿੰਘ ਵਾਸੀ ਕਰਤਾਰ ਨਗਰ ਖੰਨਾ, ਕਰਮਜੀਤ ਕੋਰ ਪਤਨੀ ਭੋਲਾ ਸਿੰਘ ਵਾਸੀ ਉੱਗੋਕੇ ਥਾਣਾ ਸਹਿਣਾ ਜਿਲਾ ਬਰਨਾਲਾ, ਰਣਬੀਰ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਢੱਡਰੀਆ ਜਿਲਾ ਸੰਗਰੂਰ, ਜੋਗਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਘੰਗੇਰਾ ਜਿਲਾ ਹੁ਼ਸਿਆਰਪੁਰ, ਭੁਪਿੰਦਰਪਾਲ ਸਿੰਘ ਪੁੱਤਰ ਗੋਬਿੰਦਰ ਸਿੰਘ ਵਾਸੀ ਧੂਰਾ ਜਿਲਾ ਸੰਗਰੂਰ, ਕੁਲਵੰਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਗੁਦਾਇਆ, ਲੱਕੀ ਮੋਗਾ ਪੁੱਤਰ ਵਿਸਾਖੀ ਰਾਮ ਵਾਸੀ ਮਕਾਨ ਨੰ. 48669 ਬੀ-5 ਟਿੱਬਾ ਰੋਡ ਕੰਪਨੀ ਬਾਗ ਗਲੀ ਨੰ. 02 ਲੁਧਿਆਣਾ ਸ਼ਾਮਲ ਹਨ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਮੁਤਾਬਕ ਐਸ. ਆਈ. ਨਵਦੀਪ ਕੌਰ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਗਲਵੱਟੀ ਮੰਡੀ ਕੋਲ ਮੌਜੂਦ ਸਨ ਨੂੰ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਜਾਅਲੀ ਕਰੰਸੀ ਲੈਣ/ਦੇਣ ਦਾ ਲੋਕਾਂ ਨੂੰ ਲਾਲਚ ਦੇ ਕੇ ਇਕ ਲੱਖ ਰੁਪਏ ਦੀ ਅਸਲ ਕਰੰਸੀ ਪਿੱਛੇ ਪੰਜ ਲੱਖ ਰੁਪਏ (Five lakh rupees behind real currency) ਦੀ ਜਾਅਲੀ ਕਰੰਸੀ ਦਾ ਅਦਾਨ/ਪ੍ਰਦਾਨ ਕਰਦੇ ਹਨ ਤੇ ਅੱਜ ਵੀ ਜਾਅਲੀ ਕਰੰਸੀ ਦਾ ਅਦਾਨ/ਪ੍ਰਦਾਨ ਕਰਨ ਲਈ ਦੋ ਗੱਡੀਆ ਵਿਚ ਸਵਾਰ ਹੋ ਕੇ ਮਲੇਰਕੋਟਲਾ ਵਾਲੇ ਪਾਸੇ ਤੋ ਆ ਰਹੇ ਹਨ, ਜਿਸ ਤੇ ਨਾਕਾਬੰਦੀ ਦੌਰਾਨ ਉਪਰੋਕਤ ਵਿਅਕਤੀਆਂ ਨੂੰ ਗੱਡੀਆਂ ਸਮੇਤ ਕਾਬੂ ਕੀਤਾ ਗਿਆ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਨੂੰ ਜੋਧਪੁਰ ਪੁਲਸ ਨੇ ਸਨੌਰ ਵਿਖੇ ਛਾਪਾਮਾਰੀ ਕਰਕੇ ਕੀਤਾ ਕਾਬੂ

Scroll to Top