ਪਟਿਆਲਾ, 16 ਜੂਨ 2025 : A case has been registered against the unidentified driver of the motorcycle at the Anaj Mandi police station : ਥਾਣਾ ਅਨਾਜ ਮੰਡੀ (Police Station Grain Market) ਪਟਿਆਲਾ ਦੀ ਪੁਲਸ ਨੇ ਇਕ ਮੋਟਰਸਾਈਕਲ ਦੇ ਅਣਪਛਾਤੇ ਚਾਲਕ ਵਿਰੁੱਧ ਵੱਖ ਵੱਖ ਧਾਰਾਵਾਂ 281, 106 (4) ਬੀ. ਐਨ. ਐਸ. ਤਹਿਤ ਤੇਜ ਤੇ ਲਾਪ੍ਰਵਾਹੀ ਨਾਲ ਮੋਟਰਸਾਈਕਲ ਲਿਆ ਕੇ ਮਾਰਨ ਤੇ ਕੇਸ ਦਰਜ ਕੀਤਾ ਹੈ ।
ਮੋਟਰਸਾਇਕਲ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੇ ਭਾਣਜੇ ਵਿੱਚ ਮਾਰਿਆ
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਲਛਮਨ ਦਾਸ ਪੁੱਤਰ ਕ੍ਰਿਸ਼ਨ ਚੰਦ ਵਾਸੀ ਪਟਿਆਲਾ ਰੋਡ ਪਾਤੜਾ ਨੇੜੇ ਪੰਜਾਬ ਗ੍ਰਾਮ ਬੈਂਕ ਪਾਤੜਾਂ ਨੇ ਦੱਸਿਆ ਕਿ 15 ਜੂਨ 2025 ਨੂੰ ਉਸਦਾ ਭਾਣਜਾ ਖੁਸ਼ਪ੍ਰੀਤ ਬਾਤਿਸ਼ ਆਪਣੇ ਮੋਟਰਸਾਇਕਲ (Motorcycle) ਤੇ ਸਵਾਰ ਹੋ ਕੇ ਵੇਰਕਾ ਮਿਲਕ ਪਲਾਂਟ ਸਰਹੰਦ ਰੋਡ ਪਟਿਆਲਾ ਕੋਲ ਜਾ ਰਿਹਾ ਸੀ ਕਿ ਮੋਟਰਸਾਈਕਲ ਦੇ ਅਣਪਛਾਤੇ ਡਰਾਇਵਰ (Unknown motorcycle driver) ਨੇ ਆਪਣਾ ਮੋਟਰਸਾਇਕਲ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੇ ਭਾਣਜੇ ਵਿੱਚ ਮਾਰਿਆ, ਜਿਸ ਕਾਰਨ ਉਸਦੀ ਮੌਤ ਹੋ ਗਈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਅਨਾਜ ਮੰਡੀ ਨੇ ਕੀਤਾ ਇਕ ਵਿਰੁੱਧ ਧੋਖਾਧੜੀ ਕਰਨ ਤੇ ਕੇਸ ਦਰਜ