ਥਾਣਾ ਕੋਤਵਾਲੀ ਨਾਭਾ ਵਿਖੇ ਪੰਜ ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਕੇਸ ਦਰਜ

ਨਾਭਾ, 13 ਜੂਨ 2025 : Case registered after 5 grams of heroin recovered at Kotwali police station, Nabha : ਥਾਣਾ ਕੋਤਵਾਲੀ ਨਾਭਾ ਪੁਲਸ ਨੇ ਦੋ ਵਿਅਕਤੀ ਵਿਰੁੱਧ ਪੰਜ ਗ੍ਰਾਮ ਹੈਰੋਇਨ (Five grams of heroin), ਨਸ਼ੀਲਾ ਪਦਾਰਥ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ (N D P S Act) ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਣਵੀਰ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਪਿੰਡ ਬਨੇਰਾ ਖੁਰਦ ਹਾਲ 40 ਨੰਬਰ ਫਾਟਕ ਥੂਹੀ ਰੋਡ ਨਾਭਾ, ਪ੍ਰਦੀਪ ਕੁਮਾਰ ਪੁੱਤਰ ਭੋਲਾ ਰਾਮ ਵਾਸੀ ਗੋਬਿੰਦ ਨਗਰ 40 ਨੰਬਰ ਫਾਟਕ ਨਾਭਾ ਸ਼ਾਮਲ ਹਨ ।

ਪੁਲਸ ਨੇ ਕੇਸ ਦਰਜ ਕਰਕੇ ਕਰ ਦਿੱਤੀ ਹੈ ਅਗਲੇਰੀ ਕਾਰਵਾਈ ਸ਼ੁਰੂ

ਪੁਲਸ ਮੁਤਾਬਿਕ ਏ. ਐਸ. ਆਈ. ਬਲਵਿੰਦਰ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਖੰਡਾ ਚੌਂਕ ਨਾਭਾ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਉਪਰੋਕਤ ਵਿਅਕਤੀ ਨਸ਼ੀਲਾ ਪਾਊਡਰ ਵੇਚਣ ਲਈ ਪੁਰਾਣਾ ਕਿਲਾ ਨਾਭਾ ਨੇੜੇ ਖੰਡਰ ਲਾਇਬੇ੍ਰੀ ਨਾਭਾ ਕੋਲ ਖੜ੍ਹੇ ਗ੍ਰਾਹਕਾਂ ਦੀ ਉਡੀਕ ਕਰ ਰਹੇ ਹਨ, ਜਿਸ ਤੇ ਰੇਡ ਕਰਨ ਤੇ ਪੰਜ ਗ੍ਰਾਮ ਹੈਰੋਇਨ/ਨਸ਼ੀਲਾ ਪਦਾਰਥ ਬ੍ਰਾਮਦ ਹੋਇਆ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More :

Leave a Comment

Your email address will not be published. Required fields are marked *

Scroll to Top