ਮਨੀਲਾ ਵਿਖੇ ਨੌਜਵਾਨ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਚੰਡੀਗੜ੍ਹ, 11 ਜੂਨ 2025 : youth-shot-dead-in-manila : ਵਿਦੇਸ਼ੀ ਧਰਤੀ ਮਨੀਲਾ (manila) ਵਿਖੇ ਚੰਗੇ ਭਵਿੱਖ ਦੀ ਉਮੀਦ ਵਿਚ ਗਏ ਇਕ ਪੰਜਾਬੀ ਨੌਜਵਾਨ ਜਸਵਿੰਦਰ ਸਿੰਘ ਦੀ ਗੋਲੀਆਂ (Pills) ਮਾਰ ਕੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਦੱਸਣਯੋਗ ਹੇ ਕਿ ਜਸਵਿੰਦਰ ਸਿੰਘ ਨਾਮ ਦਾ ਨੌਜਵਾਨ ਬਾਘਾ ਪੁਰਾਣਾ ਤੋਂ ਮੁੱਦਕੀ ਸੜਕ ਤੇ ਪੈਂਦੇ ਪਿੰਡ ਮਾਹਲਾ ਖੁਰਦ ਦਾ ਵਸਨੀਕ ਹੈ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਸਤ ਕੁ ਸਾਲਾਂ ਤੋਂ ਉਥੇ ਹੀ ਰਹਿ ਰਿਹਾ ਸੀ । ਇਥੇ ਹੀ ਬਸ ਨਹੀਂ ਕੁੱਝ ਮਹੀਨੇ ਪਹਿਲਾਂ ਹੀ ਵਿਆਹ ਕਰਵਾ ਕੇ ਮੁੜ ਮਨੀਲਾ ਚਲਿਆ ਗਿਆ ਸੀ ।

ਵਿਦੇਸ਼ ਗਏ ਨੌਜਵਾਨਾਂ ਨਾਲ ਵੱਖ ਵੱਖ ਸਮਿਆਂ ਤੇ ਹਾਦਸੇ ਵਾਪਰਦੇ ਹੀ ਰਹੇ ਹਨ

ਦੱਸਣਯੋਗ ਹੈ ਕਿ ਪੰਜਾਬ ਛੱਡ ਕੇ ਵਿਦੇਸ਼ ਗਏ ਨੌਜਵਾਨਾਂ ਨਾਲ ਵੱਖ ਵੱਖ ਸਮਿਆਂ ਤੇ ਹਾਦਸੇ ਵਾਪਰਦੇ ਹੀ ਰਹੇ ਹਨ, ਜਿਨ੍ਹਾਂ ਵਿਚ ਜਾਂ ਤਾਂ ਨੌਜਵਾਨਾਂ ਨੂੰ ਜ਼ਖ਼ਮੀ ਹੋਣਾ ਪਿਆ ਹੈ ਜਾਂ ਫਿਰ ਜਾਨ ਤੋਂ ਹੀ ਹੱਥ ਧੋਣਾ ਪਿਆ ਹੈ, ਜਿਸ ਕਰਕੇ ਅੱਜ ਇਹ ਹਾਲਾਤ ਬਣੇ ਹੋਏ ਹਨ ਕਿ ਨੌਜਵਾਨ ਘਟਨਾਕ੍ਰਮ ਦਾ ਸਿ਼ਕਾਰ ਹੋ ਜਾਂਦੇ ਹਨ ਤੇ ਪਿੱਛੇ ਰਹਿ ਜਾਂਦੇ ਪਰਿਵਾਰਕ ਮੈਂਬਰ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲੈਂਦੇ ਹਨ ।

Read More : ਮਹੀਨਾ ਕੁ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਹੋਈ ਮੌਤ

Leave a Comment

Your email address will not be published. Required fields are marked *

Scroll to Top