ਥਾਣਾ ਅਨਾਜ ਮੰਡੀ ਨੇ ਕੀਤਾ ਇਕ ਵਿਰੁੱਧ ਧੋਖਾਧੜੀ ਕਰਨ ਤੇ ਕੇਸ ਦਰਜ

ਪਟਿਆਲਾ, 3 ਜੂਨ 2025 : Anaj Mandi police station registered a case against one for cheating Send feedback  Side panels History Saved : ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 406, 420 ਆਈ. ਪੀ. ਸੀ. ਤਹਿਤ ਧੋਖਾਧੜੀ (cheating) ਕਰਨ ਦਾ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮਕਾਨ ਨੰ. 228 ਅਲੀਪੁਰ ਅਰਾਈਆਂ ਸ਼ਾਮਲ ਹਨ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਰਜੀਤ ਸਿੰਘ ਭਦੋੜ ਜਨਰਲ ਮੈਨੇਜਰ ਵੇਰਕਾ ਪਟਿਆਲਾ ਨੇ ਦੱਸਿਆ ਕਿ ਉਕਤ ਵਿਅਕਤੀ ਜਿਲ੍ਹਾ ਪਟਿਆਲਾ ਵੇਰਕਾ ਵਿਖੇ ਜੂਨੀਅਰ ਐਗਜੀਕਿਊਟਿਵ ਮਾਰਕਿਟਿੰਗ ਦੀ ਪੋਸਟ ਤੇ ਨਿਯੁਕਤ ਹੈ ਅਤੇ 19 ਅਪੈ੍ਰਲ 2025 ਨੂੰ ਉਸ (ਸਿ਼ਕਾਇਤਕਰਤਾ) ਵੱਲੋਂ ਜੋ ਕਮੇਟੀ ਗਠਤ ਕੀਤੀ ਗਈ ਵਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਉਕਤ ਵਿਅਕਤੀ ਗੁਰਪ੍ਰੀਤ ਸਿੰਘ ਵੱਲੋਂ ਅਦਾਰੇ ਦੀ ਅਮਾਨਤ ਵਿੱਚ ਖਿਆਨਤ, ਹੇਰਾਫੇਰੀ, ਜਾਲਸਾਜੀ ਅਤੇ ਧੋਖਾ ਧੜੀ ਕਰਕੇ ਮਹਿਕਮੇ ਨਾਲ 32,77,585 ਰੁਪਏ ਦਾ ਗਬਨ ਕੀਤਾ ਗਿਆ ਹੈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਅਨਾਜ ਮੰਡੀ ਪੁਲਸ ਨੇ ਕੀਤਾ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਲੁਟ ਖਸੁੱਟ ਕਰਨ ਤੇ ਕੇਸ ਦਰਜ

Leave a Comment

Your email address will not be published. Required fields are marked *

Scroll to Top