ਮਹਿਬੂਬਾ ਮੁਫ਼ਤੀ ਕੀਤੀ ਕਸ਼ਮੀਰੀ ਪੰਡਿਤਾਂ ਦੀ ਸਨਮਾਨਜਨਕ ਵਾਪਸੀ ਦੀ ਮੰਗ

ਜੰਮੂ ਕਸ਼ਮੀਰ, 2 ਜੂਨ 2025 : Mehbooba Mufti demands respectful return of Kashmiri Pandits : ਜੰਮੂ ਕਸਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ (Mehbooba Mufti) ਨੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਦੌਰਾਨ ਕਸ਼ਮੀਰੀ ਪੰਡਤਾਂ (Kashmiri Pandits ) ਦੀ ਸਨਮਾਨ ਜਨਕ ਵਾਪਸੀ ਅਤੇ ਮੁੜ ਵਸੇਬੇ ਦੀ ਮੰਗ ਕਰਦਿਆਂ ਆਖਿਆ ਕਿ ਭਾਈਚਾਰੇ ਦੇ ਪੁਨਰ ਏਕੀਕਰਨ ਨੂੰ ਸਿਰਫ਼ ਇਕ ਪ੍ਰਤੀਕਾਤਮਕ ਵਾਪਸੀ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ ਸਗੋਂ ਜੰਮੂ ਕਸ਼ਮੀਰ ਲਈ ਇਕ ਸਾਂਝਾ, ਸਮਾਵੇਸ਼ੀ ਅਤੇ ਦੂਰਦਰਸ਼ੀ ਭਵਿੱਖ ਬਣਾਉਣ ਦੇ ਮੌਕੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ ।

ਕਸ਼ਮੀਰੀ ਪੰਡਤਾਂ ਦੀ ਵਾਪਸੀ ਦੇ ਮੁੱਦੇ ’ਤੇ ‘ਅਰਥਪੂਰਨ ਪ੍ਰਗਤੀ’ ਲਈ ਇੱਕ ‘ਪੜਾਅਵਾਰ ਰੋਡਮੈਪ’ ਪੇਸ਼

ਮਹਿਮਬੂਬਾ ਮੁਫਤੀ ਨੇ ਕਸ਼ਮੀਰੀ ਪੰਡਤਾਂ ਦੀ ਵਾਪਸੀ ਦੇ ਮੁੱਦੇ ’ਤੇ ‘ਅਰਥਪੂਰਨ ਪ੍ਰਗਤੀ’ ਲਈ ਇੱਕ ‘ਪੜਾਅਵਾਰ ਰੋਡਮੈਪ’ (‘Step-by-step roadmap’) ਪੇਸ਼ ਕਰਦਿਆਂ ਪ੍ਰਸਤਾਵ ਦੀਆਂ ਕਾਪੀਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਵੀ ਭੇਜੀਆਂ, ਜਿਸ ਵਿਚ ਉਨ੍ਰਾਂ ਲਿਖਿਆ ਕਿ ਇਹ ਮੁੱਦਾ ਰਾਜਨੀਤੀ ਤੋਂ ਹਟ ਕੇ ਹੈ ਅਤੇ ਸਮੂਹਿਕ ਜ਼ਮੀਰ ਦੀਆਂ ਡੂੰਘਾਈਆਂ ਨੂੰ ਛੂਹੰਦਾ ਹੈ ।

Read More : ਜੰਮੂ ਕਸ਼ਮੀਰ ਦੀਆਂ ਚੋਣਾਂ ਨਹੀਂ ਲੜੇਗੀ ਮਹਿਬੂਬਾ ਮੁਫ਼ਤੀ

Leave a Comment

Your email address will not be published. Required fields are marked *

Scroll to Top