ਪਾਕਿਸਤਾਨ ਪੈਸੇ ਭੇਜਣ ਤੇ ਹਰਿਆਣਾ ਦਾ ਕਾਰੋਬਾਰੀ ਐਨ. ਆਈ. ਏ. ਦੀ ਹਿਰਾਸਤ ’ਚ

ਹਰਿਆਣਾ, 1 ਜੂਨ 2025 : Haryana businessman in NIA custody for sending money to Pakistan : ਹਰਿਆਣਾ (Haryana) ਦੇ ਸ਼ਹਿਰ ਜੀਂਦ (Jind) ਦੇ ਪ੍ਰਸਿੱਧ ਕਾਰੋਬਾਰੀ ਕਸਿ਼ਸ਼ ਕੋਚਰ ਦੇ ਘਰ ਕੀਤੀ ਗਈ ਦਬਿਸ਼ ਦੌਰਾਨ ਜਦੋਂ ਕੌਮੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ (ਐਨ. ਆਈ. ਏ) ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਕੋਸਿ਼ਸ਼ ਕੋਚਰ ਵਲੋਂ ਪਾਕਿਸਤਾਨੀ ਖਾਤਿਆਂ ਵਿਚ ਵੀ ਲੈਣ ਦੇਣ ਕੀਤਾ ਹੈ, ਜਿਸਦੇ ਚਲਦਿਆਂ ਕਾਰੋਬਾਰੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਨ ਦੇ ਨਾਲ ਨਾਲ ਏਜੰਸੀ ਅਧਿਕਾਰੀਆਂ ਵਲੋਂ ਕੋਸਿ਼ਸ਼ ਕੋਚਰ ਨੂੰ ਹੋਰ ਅੱਗੇ ਖੁਲਾਸੇ ਕਰਨ ਦੇ ਚਲਦਿਆਂ ਦਿੱਲੀ ਆਪਣੇ ਨਾਲ ਲਿਜਾਇਆ ਗਿਆ ।

ਦੱਸਣਯੋਗ ਹੈ ਕਿ ਕਸਿ਼ਸ਼ ਕੋਚਰ ਜਿੰਮ ਅਪ੍ਰੇ਼ਟਰ ਹੋਣ ਦੇ ਨਾਲ- ਨਾਲ ਟੈਕਸਟਾਈਲ ਦਾ ਕਾਰੋਬਾਰ ਕਰਦਾ ਹੈ। ਸੂਤਰਾਂ ਅਨੁਸਾਰ ਏਜੰਸੀ ਅਧਿਕਾਰੀਆਂ ਵਲੋਂ ਪਰਿਵਾਰਕ ਮੈਂਬਰਾਂ ਨੂੰ ਨੋਟਿਸ ਦੇਣ ਤੋਂ ਬਾਅਦ ਐਤਵਾਰ ਨੂੰ ਇੱਕ ਵਕੀਲ ਦੇ ਨਾਲ ਦਿੱਲੀ ਸਥਿਤ ਹੈੱਡਕੁਆਰਟਰ ਬੁਲਾਇਆ ਹੈ।

ਅਪੈ੍ਰਲ 2024 ਵਿਚ ਅਜਿਹਾ ਕੀ ਕਰ ਦਿੱਤਾ ਕਸਿ਼ਸ਼ ਕੋਚਰ ਨੇ :

ਕਸਿ਼ਸ਼ ਕੋਚਰ ਜਿਸ ਵਲੋਂ ਪਹਿਲਾਂ ਦਿੱਲੀ ਦੇ ਚਾਂਦਨੀ ਚੌਂਕ ਵਿਚ ਸੂਟ ਵੇਚਣ ਦਾ ਕਾਰੋਬਾਰ ਕੀਤਾ ਜਾਂਦਾ ਸੀ ਤੇ ਉਥੇ ਉਹ ਪਾਕਿਸਤਾਨੀ ਸੂਟ ਵੇਚਣ ਲਈ ਪ੍ਰਸਿੱਧ ਵੀ ਸੀ ਵਲੋਂ ਅਪ੍ਰੈਲ 2024 ਵਿੱਚ ਬੈਂਕ ਖਾਤੇ ਵਿਚ ਕੀਤੇ ਗਏ ਲੈਣ ਦੇਣ ਦੌਰਾਨ ਪਾਕਿਸਤਾਨ ਵਿੱਚ ਇੱਕ ਸ਼ੱਕੀ ਵਿਅਕਤੀ ਦੇ ਖਾਤੇ ਵਿੱਚ ਸੱਤ ਅਤੇ ਨੌਂ ਹਜ਼ਾਰ ਰੁਪਏ ਦੇ ਦੋ ਲੈਣ-ਦੇਣ ਕੀਤੇ, ਜਿਸ ਤੋਂ ਏਜੰਸੀ ਨੂੰ ਸ਼ੱਕ ਹੈ ਕਿ ਇਕ ਭਾਰਤੀ ਵਿਅਕਤੀ ਨੇ ਆਖਰ ਉਸ ਵਿਅਕਤੀ ਨਾਲ ਛੋਟਾ ਲੈਣ ਦੇਣ ਹੀ ਸੀ ਆਖਰ ਕਿਊਂ ਕੀਤਾ ਤੇ ਕਿਧਰੇ ਇਹ ਲੈਣ ਦੇਣ ਭਾਰਤ ਲਈ ਜੋਖਮ ਭਰਿਆ ਤਾਂ ਨਹੀਂ ।

Read More :  ਕੌਮੀ ਜਾਂਚ ਏਜੰਸੀ ਐਨ. ਆਈ. ਏ. ਨੇ ਕੀਤਾ ਲਖਬੀਰ ਲੰਡਾ ਦਾ ਸਾਥੀ ਬਲਜੀਤ ਸਿੰਘ ਕਾਬੂ

Leave a Comment

Your email address will not be published. Required fields are marked *

Scroll to Top