ਸੁਪਰੀਮ ਕੋਰਟ ਕੀਤੀ ਸਜ਼ਾ ਮੁਅੱਤਲ ਕਰਨ ਵਾਲੀ ਪਟੀਸ਼ਨ ਖਾਰਜ

ਨਵੀਂ ਦਿੱਲੀ, 29 ਮਈ 2025 : Supreme Court dismisses petition seeking suspension of sentence : ਸਿਰਫ਼ ਸਤ ਸਾਲਾ ਬੱਚੀ (ਧੀ) ਨਾਲ ਪਿਤਾ ਵਲੋਂ ਹੀ ਜਿਨਸੀ ਸ਼ੋਸ਼ਣ ਕਰਨ ਦੇ ਕੇਸ ਵਿਚ ਡਾਕਟਰ ਪਿਤਾ (Doctor Father) ਦੀ ਸਜ਼ਾ ਮੁਅੱਤਲ ਕਰਨ ਦੀ ਪਟੀਸ਼ਨ ਦੀ ਸੁਣਵਾਈ ਕਰ ਰਹੇ ਸੁਪਰੀਮ ਕੋਰਟ (Supreme Court ) ਦੇ ਜਸਟਿਸ ਬੀ. ਵੀ. ਨਾਗਰਤਨਾ ਅਤੇ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਸਜ਼ਾ ਮੁਅੱਤਲ (Sentence suspended) ਕਰਨ ਦੀ ਮੰਗ ਤੋਂ ਇਨਕਾਰ ਕਰਦਿਆਂ ਆਖਿਆ ਕਿ ਡਾਕਟਰ ਨੂੰ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ ਅਤੇ ਉਹ ਉਸਨੂੰ ਕੋਈ ਰਾਹਤ ਦੇਣ ਦੇ ਹੱਕ ਵਿਚ ਨਹੀਂ ਹਨ ।

ਇਲਾਹਾਬਾਦ ਹਾਈ ਕੋਰਟ ਵਿਚ 12 ਲੱਖ ਤੋਂ ਵੱਧ ਮਾਮਲੇ ਪੈਂਡਿੰਗ ਹਨ : ਵਕੀਲ

7 ਸਾਲਾ ਧੀ (7-year-old daughter) ਦੇ ਹੀ ਡਾਕਟਰ ਪਿਤਾ ਵਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿਤੀ ਕਿ ਧੀ ਨੂੰ ਗਵਾਹੀ ਲਈ ਸਿਖਾਇਆ ਗਿਆ ਸੀ । ਵਕੀਲ ਨੇ ਕਿਹਾ ਕਿ ਇਲਾਹਾਬਾਦ ਹਾਈ ਕੋਰਟ ਵਿਚ 12 ਲੱਖ ਤੋਂ ਵੱਧ ਮਾਮਲੇ ਪੈਂਡਿੰਗ ਹਨ, ਇਸ ਲਈ ਸਜ਼ਾ ਵਿਰੁਧ ਅਪੀਲ ’ਤੇ ਜਲਦੀ ਸੁਣਵਾਈ ਨਹੀਂ ਹੋਵੇਗੀ । ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਜ਼ਾ ਨੂੰ ਮੁਅੱਤਲ ਕਰਨ ਦਾ ਆਧਾਰ ਨਹੀਂ ਹੋ ਸਕਦਾ, ਜਿਸ ਤੋਂ ਬਾਅਦ ਵਕੀਲ ਵਲੋਂ ਪਾਈ ਗਈ ਪਟੀਸ਼ਨ ਵਾਪਸ ਲੈ ਲਈ ਅਤੇ ਕੇਸ ਨੂੰ ਵਾਪਸ ਲਿਆ ਮੰਨ ਕੇ ਰੱਦ ਕਰ ਦਿਤਾ ਗਿਆ ।

Read More : ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਤੋਂ ਸੁਪਰੀਮ ਕੋਰਟ ਨੇ ਕਰ ਦਿੱਤਾ ਇਨਕਾਰ

Leave a Comment

Your email address will not be published. Required fields are marked *

Scroll to Top