ਅਪਰਾਧੀ ਨੂੰ ਫੜਨ ਗਈ ਪੁਲਸ ਦੇ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕ. ਤ. ਲ.

ਨੋਇਡਾ, 26 ਮਈ 2025 : The police constable who went to arrest the criminal was shot dead by the K. T. L. : ਭਾਰਤ ਦੇਸ਼ ਦੇ ਸ਼ਹਿਰ ਨੋਇਡਾ ਦੀ ਪੁਲਸ (Noida Police) ਟੀਮ ਵਿਚ ਸ਼ਾਮ ਕਾਂਸਟੇਬਲ (police constable ) ਦਾ ਬੀਤੇ ਦਿਨੀਂ ਇਕ ਕੇਸ ਵਿਚ ਲੋੜੀਂਦੇ ਅਪਰਾਧੀ ਦੇ ਸਾਥੀਆਂ ਵਲੋਂ ਗਾਜੀਆਰਾਦ ਦੇ ਮਸੂਰੀ ਖੇਤਰ ਦੇ ਨਾਹਲ ਪਿੰਡ ਵਿਖੇ ਗੋਲੀਆਂ ਮਾਰ ਕੇ ਮੌਤ (Death by gunshot) ਦੇ ਘਾਟ ਉਤਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮਾਰਿਆ ਗਿਆ 28 ਸਾਲਾ ਕਾਂਸਟੇਬਲ ਉਸ ਪੁਲਸ ਟੀਮ ਵਿਚ ਸ਼ਾਮਲ ਸੀ ਜਿਸ ਵਲੋਂ ਨੋਇਡਾ ਦੇ ਫੇਜ-3 ਥਾਣੇ ਵਿਚ ਦਰਜ ਲੁੱਟ ਦੇ ਮਾਮਲੇ ਵਿਚ ਅਪਰਾਧੀ ਕਾਦਿਰ ਨੂੰ ਲਿਜਾ ਰਹੀ ਸੀ ।

ਕੌਣ ਸੀ ਮੌਤ ਦੇ ਘਾਟ ਉਤਰਿਆ ਪੁਲਸ ਮੁਲਾਜਮ :

ਨੋਇਡਾ ਪੁਲਸ ਵਿਚ ਭਰਤੀ ਸੌਰਭ ਕੁਮਾਰ ਦੇਸ਼ਵਾਲ (Saurabh Kumar Deshwal) 2016 ਵਿਚ ਭਰਤੀ ਹੋਇਆ ਸੀ ਤੇ ਇਹ ਸ਼ਾਮਲੀ ਦਾ ਰਹਿਣ ਵਾਲਾ ਸੀ। ਕਾਂਸਟੇਬਲ ਸੌਰਭ ਕੁਮਾਰ ਇਸ ਵੇਲੇ ਨੋਇਡਾ ਦੇ ਫੇਜ਼-3 ਥਾਣੇ ’ਚ ਡਿਊਟੀ ਤੇ ਤਾਇਨਾਤ ਸੀ ।ਪੁਲਸ ਮੁਖੀ ਨੇ ਦੱਸਿਆ ਕਿ ਜਿਲ੍ਹੇ ਦਾ ਹਰ ਪੁਲਸ ਮੁਲਾਜ਼ਮ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਮਦਦ ਲਈ ਅਪਣੀ ਇਕ ਦਿਨ ਦੀ ਤਨਖਾਹ ਦਾ ਯੋਗਦਾਨ ਵੀ ਦੇਵੇਗਾ ।

ਹਮਲੇ ਵਿਚ ਕੌਣ ਕੌਣ ਹੋਇਆ ਪੁਲਸ ਮੁਲਾਜਮ ਜ਼ਖ਼ਮੀ :

ਗਾਜੀਆਬਾਦ ਵਿਖੇ ਅਪਰਾਧੀ ਨੂੰ ਲਿਜਾ ਰਹੀ ਪੁਲਸ ਪਾਰਟੀ ਤੇ ਹੋਏ ਹਮਲੇ ਵਿਚ ਜਿਥੇ ਜਣੇ ਦੇ ਮੌਤ ਦੇ ਘਾਟ ਉਤਰੇ ਜਾਣ ਦੀ ਖਬਰ ਹੈ, ਉਥੇ ਇਸ ਹਮਲੇ ਵਿਚ ਜਿਨ੍ਹਾਂ ਪੁਲਸ ਮੁਲਾਜਮਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਵਿਚ ਸਬ-ਇੰਸਪੈਕਟਰ ਸਚਿਨ ਰਾਠੀ, ਉਦਿਤ ਸਿੰਘ, ਸੁਮਿਤ, ਨਿਖਿਲ ਸ਼ਾਮਲ ਸਨ । ਗੌਤਮ ਬੁੱਧ ਨਗਰ ਕਮਿਸ਼ਨਰੇਟ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੌਰਭ ਕੁਮਾਰ ਮੌਤ ਨਾਲ ਪੁਲਸ ਵਿਭਾਗ ਨੂੰ ਇਕ ਵੱਡਾ ਘਾਟਾ ਪਿਆ ਹੈ ।

ਕਾਦਿਰ ਦੇ ਲੁਕ ਕੇ ਬੈਠੇ ਸਾਥੀਆਂ ਦਿੱਤਾ ਪੁਲਸ ਪਾਰਟੀ ਤੇ ਹਮਲਾ ਕਰਕੇ ਵਾਰਦਾਤ ਨੂੰ ਅੰਜਾਮ :

ਗਾਜੀਆਬਾਦ ਵਿਖੇ ਹਮਲੇ ਦੌਰਾਨ ਮਾਰੇ ਗਏ ਕਾਂਸਟੇਬਲ ਸੌਰਭ ਕੁਮਾਰ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਫ ਪੁਲਸ (ਦਿਹਾਤੀ) ਸੁਰੇਂਦਰ ਨਾਥ ਤਿਵਾੜੀ ਨੇ ਦਸਿਆ ਕਿ ਜਦੋਂ ਟੀਮ ਕਾਦਿਰ ਨੂੰ ਲੈ ਕੇ ਜਾ ਰਹੀ ਸੀ ਤਾਂ ਪੰਚਾਇਤ ਭਵਨ ਨੇੜੇ ਲੁਕ ਕੇ ਬੈਠੇ ਉਸ ਦੇ ਸਾਥੀਆਂ ਨੇ ਗੋਲੀਆਂ ਚਲਾਈਆਂ, ਪੱਥਰ ਸੁੱਟੇ ਅਤੇ ਉਨ੍ਹਾਂ ’ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿਤਾ। ਜਿਸ ਦੌਰਾਨ ਕਾਂਸਟੇਬਲ ਸੌਰਭ ਕੁਮਾਰ ਦੇਸ਼ਵਾਲ ਦੇ ਸਿਰ ’ਚ ਗੋਲੀ ਲੱਗੀ ਅਤੇ ਉਸ ਨੂੰ ਤੁਰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ ।

ਕੌਣ ਹੈ ਕਾਦਿਰ :

ਕਾਦਿਰ Qadir) ਜਿਸ ਤੇ ਨੋਇਡਾ ਥਾਣਾ ਵਿਖੇ ਦਰਜ ਲੁੱਟ ਦੇ ਮਾਮਲੇ ਵਿਚ ਲੋੜੀਂਦਾ ਸੀ ਤੇ 16 ਅਪਰਾਧਕ ਮਾਮਲੇ ਦਰਜ (16 criminal cases registered) ਹਨ ਤੇ ਉਹ ਥਾਣਾ ਮਸੂਰੀ ਦਾ ਹਿਸਟਰੀਸ਼ੀਟਰ ਵੀ ਹੈ ਨੂੰ ਹਮਲੇ ਦੌਰਾਨ ਭੱਜਣ ਤੋਂ ਬਾਅਦ ਫਡ ਵੀ ਲਿਆ ਗਿਆ ਹੈ ਤੇ ਉਹ ਪੁਲਸ ਦੀ ਗ੍ਰਿਫ਼ਤ ਵਿਚ ਹੈ । ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਸ ਵਲੋਂ ਕਾਦਿਰ ਦੇ ਭਰਾ ਆਦਿਲ ਅਤੇ ਹਮਲੇ ’ਚ ਸ਼ਾਮਲ ਕਈ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ।

Read More : ਨੋਇਡਾ ਪੁਲਿਸ ਨੇ ਮੁਕਾਬਲੇ ਦੌਰਾਨ ਕੀਤਾ ਦੋ ਅਪਰਾਧੀਆਂ ਨੂੰ ਗ੍ਰਿਫਤਾਰ

Leave a Comment

Your email address will not be published. Required fields are marked *

Scroll to Top