ਹਿਸਾਰ, 26 ਮਈ 2025 : An investigation has been launched to obtain important information : ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ ਵਿਚ ਹਰਿਆਣਾ ਤੋ਼ ਗ੍ਰਿਫ਼ਤਾਰ ਕੀਤੀ ਗਈ ਜਯੋਤੀ ਮਲਹੋਤਰਾ ਨੂੰ ਚਾਰ ਦਿਨਾਂ ਦੇ ਪੁਲਸ ਰਿਮਾਂਡ ਤੋਂ ਬਾਅਦ ਅੱਜ ਮਾਨਯੋਗ ਕੋਰਟ ਵਿਚ ਪੇਸ਼ ਕਰਕੇ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ (14-day judicial remand) ਤੇ ਭੇਜਿਆ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁੁਸਾਰ ਮੱਧ ਪ੍ਰਦੇਸ਼ ਪੁਲਸ ਦੀ ਇੱਕ ਟੀਮ ਵਲੋਂ ਹਰਿਆਣਾ Haryana) ਵਿੱਚ ਜਾਸੂਸੀ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤੀ ਗਈ ਯੂ ਟਿਊਬਰ ਜੋਤੀ ਮਲਹੋਤਰਾ ਤੋਂ ਉਜੈਨ ਮਹਾਕਾਲ ਮੰਦਰ ਦੀ ਯਾਤਰਾ ਬਾਰੇ ਪੁੱਛਗਿੱਛ ਕੀਤੀ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ ।
ਜਯੋਤੀ ਮਲਹੋਤਰਾ ਜਾਸੂਸੀ ਦੇ ਸ਼ੱਕ ਵਿਚ ਕੀਤੇ ਗਏ 12 ਵਿਅਕਤੀਆਂ ਵਿਚੋਂ ਹੈ ਇਕ :
ਯੂ ਟਿਊਬਰ (YouTuber) ਜਯੋਤੀ ਮਲਹੋਤਰਾ (Jyoti Malhotra) ਜੋ ਕਿ ਤਕਰੀਬਨ ਤਕਰੀਬਨ ਸੋਸਲ ਮੀਡੀਆ ਪਲੇਟਫਾਰਮ ਤੇ ਕਿਸੇ ਨਾ ਕਿਸੇ ਤਰੀਕੇ ਐਕਟਿਵ ਰਹਿੰਦੀ ਸੀ ਉਨ੍ਹਾਂ 12 ਵਿਅਕਤੀਆਂ (12 people) ਵਿਚੋਂ ਹੀ ਇਕ ਹੈ ਜਿਨ੍ਹਾਂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ ਵਿਚ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ (Punjab, Haryana and Uttar Pradesh) ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਭਾਰਤ ਦੇ ਵਸਨੀਕਾਂ ਵਲੋਂ ਭਾਰਤ ਦੇ ਹੀ ਵਿਰੁੱਧ ਜਾ ਕੇ ਭਾਰਤ ਦੇ ਦੁਸ਼ਮਣ ਦੇਸ਼ ਪਾਕਿਸਤਾਨ (Pakistan) ਲਈ ਜਾਸੂਸੀ ਦੇ ਮਾਮਲੇ ਲਗਾਤਾਰ ਆਉਣ ਦੇ ਚਲਦਿਆਂ ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਉਤਰ ਭਾਰਤ ਵਿਚ ਪਾਕਿਸਤਾਨ ਨਾਲ ਜੁੜੇ ਜਾਸੂਸਾਂ ਦਾ ਇਕ ਬਹੁਤ ਵੱਡਾ ਤੇ ਐਕਟਿਵ ਨੈਟਵਰਕ ਮੌਜੂਦ ਹੈ ।
ਅਹਿਮ ਜਾਣਕਾਰੀਆਂ ਪ੍ਰਾਪਤ ਕਰਨ ਲਈ ਜਾਂਚ ਦਾ ਘੇਰਾ ਬਣਾਇਆ ਹੋਇਆ ਹੈ
ਦੱਸਣਯੋਗ ਹੈ ਕਿ ਜਯੋਤੀ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਕਈ ਵਿਅਕਤੀਆਂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ ਵਿਚ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਜਾਰੀ ਹੈ ਤੇ ਉਨ੍ਹਾਂ ਤੋਂ ਇਹ ਰਾਜ ਉਗਲਵਾਏ ਜਾ ਰਹੇ ਹਨ ਕਿ ਉਨ੍ਹਾਂ ਅਜਿਹਾ ਕਦੋਂ ਤੋਂ ਅਤੇ ਕਿਊਂ ਕੀਤਾ ਅਤੇ ਹੋਰ ਕਈ ਅਹਿਮ ਜਾਣਕਾਰੀਆਂ ਪ੍ਰਾਪਤ ਕਰਨ ਲਈ ਜਾਂਚ ਦਾ ਘੇਰਾ ਬਣਾਇਆ ਹੋਇਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਪਾਕਿਸਤਾਨੀ ਜਾਸੂਸਾਂ ਦਾ ਇਹ ਨੈਟਵਰਕ ਕਿਥੋਂ ਤੱਕ ਫੈਲਿਆ ਹੋਇਆ ਹੈ ਅਤੇ ਕਿਵੇਂ ਕੰਮ ਕਰਦਾ ਹੈ ।
Read More : ਪਾਕਿਸਤਾਨ ਲਈ ਜਾਸੂਸੀ ਕਰਦਾ ਪੰਜਾਬੀ ਨੌਜਵਾਨ ਹਰਿਆਣਾ ਤੋਂ ਗ੍ਰਿਫ਼ਤਾਰ