8 ਵਿਰੁੱਧ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

ਪਟਿਆਲਾ, 20 ਮਈ 2025 : Case registered against 8 for assault and death threats : ਥਾਣਾ ਅਰਬਨ ਅਸਟੇਟ ਪਟਿਆਲਾ ਦੀ ਪੁਲਸ ਨੇ 8 ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 115 (2), 118 (1), 126 (2), 351 (2), 191 (3), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਓਮਵੀਰ ਪੁੱਤਰ ਖੇਮਪਾਲ, ਖੇਮਪਾਲ ਪੁੱਤਰ ਪ੍ਰਸ਼ਾਦੀ, ਕਮਲ, ਪਰਵਿੰਦਰ ਪੁੱਤਰਾਨ ਓਮਵੀਰ ਵਾਸੀਆਨ ਗਲੀ ਨੰ. 7 ਹੀਰਾ ਬਾਗ ਪਟਿ, ਪ੍ਰੇਮਪਾਲ, ਛੋਟੇਲਾਲ ਪੁੱਤਰਾਨ ਖੇਮਪਾਲ, ਅਨੀਲ, ਸੁਨੀਲ ਪੁੱਤਰਾਨ ਸ਼ੀਸ਼ਪਾਲ ਵਾਸੀਆਨ ਪਿੰਡ ਰਾਮਗੜ੍ਹ ਡੇਰਾ ਬੱਸੀ ਮੋਹਾਲੀ ਸ਼ਾਮਲ ਹਨ ।

ਕੀ ਹੈ ਸਾਰਾ ਮਾਮਲਾ ਆਓ ਜਾਣਦੇ ਹਾਂ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਾਹੁਲ ਪੁੱਤਰ ਟੀਕਾ ਰਾਮ ਵਾਸੀ ਮਕਾਨ ਨੰ. 5354 ਫੇਸ-2 ਅਰਬਨ ਅਸਟੇਟ ਪਟਿਆਲਾ ਨੇ ਦੱਸਿਆ ਕਿ 18 ਮਈ 2025 ਨੂੰ 10. 15 ਤੇ ਉਹ ਆਪਣੇ ਪਿਤਾ ਅਤੇ ਸਾਲੇ ਨਿਖਿਲ ਨਾਲ ਬੀ. ਐਸ. ਐਨ. ਐਲ. ਐਕਸਚੈਂਜ ਅਰਬਨ ਅਸਟੇਟ ਫੇਸ-2 ਪਟਿਆਲਾ ਤੋ ਆਪਣੀ ਰੇਹੜੀ ਲਗਾ ਕੇ ਘਰ ਜਾ ਰਿਹਾ ਸੀ ਤਾਂ ਉਪਰੋਕਤ ਵਿਅਕਤੀਆਂ ਨੇ ਉਸਨੂੰ ਅਤੇ ਹੋਰਾਂ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆ ਧਮਕੀਆਂ ਵੀ ਦਿੱਤੀਆਂ ਅਤੇ ਅਗਲੇ ਦਿਨ ਉਸਦੇ (ਸਿ਼ਕਾਇਤਕਰਤਾ) ਦੋਸਤ ਅਕਸੇ਼ ਅਤੇ ਸਾਲੇ ਦੀ ਘੇਰ ਕੇ ਕੁੱਟਮਾਰ ਕੀਤੀ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : 18 ਜਣਿਆਂ ਵਿਰੁੱਧ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ

Leave a Comment

Your email address will not be published. Required fields are marked *

Scroll to Top