ਹਰਿਆਣਾ, 17 ਮਈ 2025 : Punjabi youth arrested from Haryana for spying for Pakistan : ਜਿ਼ਲਾ ਕੈਥਲ ਵਿਚ ਪਾਕਿਸਤਾਨ ਲਈ ਜਾਸੂਸੀ ਮਾਮਲੇ ਵਿਚ ਫੜੇ ਗਏ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਨੇ ਕੀਤਾ ਜਾਸੂਸੀ ਦੇ ਕੰਮ ਵਿਚ ਸ਼ਾਮਲ ਹੋਣ ਲਈ ਖੁਲਾਸਾ । ਦਵਿੰਦਰ ਨੇ ਦੱਸਿਆ ਕਿ ਇਹ ਕੰਮ ਲਈ ਉਸਨੂੰ ਪਹਿਲਾਂ ਜਿਥੇ ਇਕ ਔਰਤ ਵਲੋ਼ ਉਸਨੂੰ ਟ੍ਰੇਨਿੰਗ ਦਿੱਤੀ, ਗਈ ਉਥੇ ਉਹ ਜਦੋਂ ਪਾਕਿਸਤਾਨ ਵਿਖੇ ਬਣੇ ਸਿੱਖ ਧਾਰਕਿ ਅਸਥਾਨਾਂ ਦੇ ਦਰਸ਼ਨ ਦੀਦਾਰ ਲਈ ਗਿਆ ਸੀ ਤਾਂ ਔਰਤ ਦੇ ਪਿਆਰ ਵਿਚ ਫਸ ਕੇ ਉਸਨੇ ਇਹ ਕੰਮ ਸ਼ੁਰੂ ਕੀਤਾ ਤੇ ਪਾਕਿਸਤਾਨ ਦੀ ਬਦਨਾਮ ਖੂਫੀਆ ਏਜੰਸੀ ਆਈ. ਐਸ. ਆਈ. ਲਈ ਕੰਮ ਕਰਨਾ ਸ਼ੁਰੂ ਕੀਤਾ ।
ਕੁੜੀ ਨੇ ਉਸ ਨੂੰ ਪਾਕਿਸਤਾਨ ਵਿਚ ਜਾਸੂਸੀ ਦੀ ਸਿਖਲਾਈ ਦਿਤੀ
ਉਸ ਨੇ ਦੱਸਿਆ ਕਿ ਪਾਕਿਸਤਾਨ ਸਥਿਤ ਕੁੜੀ ਨੇ ਉਸ ਨੂੰ ਪਾਕਿਸਤਾਨ ਵਿਚ ਜਾਸੂਸੀ ਦੀ ਸਿਖਲਾਈ ਦਿਤੀ ਤੇ ਫਿਰ ਉਸ ਦਾ ਸੰਪਰਕ ਪਾਕਿਸਤਾਨ ਦੀ ਖੂਫ਼ੀਆ ਏਜੰਸੀ ਆਈ. ਐਸ. ਆਈ. ਦੇ 5 ਏਜੰਟਾਂ ਨਾਲ ਹੋਇਆ । ਕੁੜੀ ਨੇ ਉਸ ਨੂੰ ਇਹ ਕਹਿ ਕੇ ਭਰਮਾਇਆ ਕਿ ਜੇ ਉਹ ਉਸ ਨੂੰ ਗੁਪਤ ਜਾਣਕਾਰੀ ਦੇਵੇਗਾ ਤਾਂ ਇਸ ਦੇ ਬਦਲੇ ਉਹ ਉਸ ਨੂੰ ਸੁੰਦਰ ਕੁੜੀਆਂ ਨਾਲ ਦੋਸਤੀ ਵੀ ਕਰਵਾਏਗੀ ਤੇ ਚੰਗੇ ਪੈਸੇ ਵੀ ਮਿਲਣਗੇ, ਜਿਸ ਤੇ ਉਹ ਲਾਲਚ ਵਿਚ ਆ ਗਿਆ ਤੇ ਫ਼ੌਜ ਨਾਲ ਸਬੰਧਤ ਜਾਣਕਾਰੀ ਪਾਕਿਸਤਾਨ ਭੇਜਣ ਲੱਗਿਆ ।
Read More : ਰਾਸ਼ਟਰੀ ਤੇ ਕੇਂਦਰੀ ਜਾਂਚ ਏਜੰਸੀ ਐੱਨਆਈਏ ਮਾਰੇ ਜਾਸੂਸੀ ਦੇ ਮਾਮਲੇ ’ਚ 7 ਸੂਬਿਆਂ ’ਚ ਛਾਪੇ