ਪਟਿਆਲਾ, 17 ਮਈ 2025 : Tripuri police station registered a case against four people : ਥਾਣਾ ਤ੍ਰਿਪੜੀ ਪੁਲਸ ਨੇ ਚਾਰ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ 132, 221, 304 (2), 3 (5), ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰੇਨੂੰ, ਅਸੋ਼ਕ, ਯਸ਼ ਅਤੇ ਪਾਇਲ ਵਾਸੀਆਨ ਰਣਜੀਤ ਨਗਰ ਬਲਾਕ-ਜੀ ਪਟਿਆਲਾ ਸ਼ਾਮਲ ਹਨ ।
ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਐਸ. ਸੀ. ਹਰਦੀਪ ਸਿੰਘ ਮਾਮੂਰਾ ਥਾਣਾ ਤ੍ਰਿਪੜੀ ਨੇ ਦੱਸਿਆ ਕਿ 16 ਮਈ 2025 ਨੂੰ ਉਸਦੇ ਸਮੇਤ ਐਸ. ਆਈ. ਗੁਰਜਿੰਦਰ ਸਿੰਘ ਤੇ ਸਿਪਾਹ ਸਹਿਬਾਜ ਖਾਨ ਗੈਰ ਸਮਾਜਿਕ ਅਨਸਰਾਂ ਦੀ ਭਾਲ ਲਈ ਗਸ਼ਤ ਤੇ ਸਨ ਤਾਂ ਰਣਜੀਤ ਨਗਰ ਬਲਾਕ-ਜੀ ਮਕਾਨ ਨੰ. 803 ਨੇੜੇ ਮਸਜਿਦ ਵਾਲੀ ਪਟਿਆਲਾ ਵਿੱਚ ਸ਼ੱਕੀ ਅਨਸਰਾਂ ਦੇ ਆਉਣ ਬਾਰੇ ਪਤਾ ਲੱਗਿਆ ਤਾਂ ਜਦੋਂ ਪੁਲਸ ਪਾਰਟੀ ਉਕਤ ਮਕਾਨ ਵਿੱਚ ਗਈ ਤਾਂ ਇੱਕ ਔਰਤ ਨੇ ਦਰਵਾਜਾ ਖੋਲਿਆ, ਜਿਸ ਨਾਲ 22/23 ਸਾਲ ਦੀ ਇੱਕ ਲੜਕੀ ਵੀ ਮੌਜੂਦ ਸੀ ।
ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ
ਸਿ਼ਕਾਇਤਕਰਤਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਯੁੱਧ ਨਸਿ਼ਆਂ ਵਿਰੁੱਧ ਸਬੰਧੀ ਚੈਕਿੰਗ ਕਰਦਿਆਂ ਦੱਸ ਕੇ ਕਿਹਾ ਕਿ ਉਸਦੇ ਘਰ ਸ਼ੱਕੀ ਤੇ ਮਾੜੇ ਅਨਸਰਾਂ ਦੇ ਆਉਣ ਬਾਰੇ ਪਤਾ ਲੱਗਿਆ ਹੈ, ਜਿਸ ਤੇ ਔਰਤ ਨੇ ਦਰਵਾਜਾ ਬੰਦ ਕਰ ਲਿਆ ਤੇ ਇਸੇ ਦੌਰਾਨ ਉਸਦਾ ਪਤੀ ਤੇ ਲੜਕਾ ਆ ਗਏ ਅਤੇ ਪੁਲਸ ਪਾਰਟੀ ਨਾਲ ਧੱਕਾ ਮੁੱਕੀ ਕਰਨ ਲੱਗ ਪਏ, ਜਿਸ ਦੌਰਾਨ ਉਸਦੇ ਪਾਏ ਹੋਏ ਸਿਵਲ ਕੱਪੜਿਆ ਨੂੰ ਪਾੜ ਦਿੱਤਾ ਗਿਆ ਤੇ ਹੱਥੋਪਾਈ ਦੌਰਾਨ ਉਸ ਦੇ ਗਲ ਵਿੱਚ ਪਾਈ ਸੋਨੇ ਦੇ ਚੈਨ ਵੀ ਖੋਹ ਕਰ ਲਈ ਤੇ ਉਸ ਦੀ ਕੁੱਟਮਾਰ ਕਰਨ ਲੱਗ ਪਏ ਤੇ ਪੁਲਸ ਪਾਰਟੀ ਨੇ ਉਸਨੂੰ ਉਪਰੋਕਤ ਵਿਅਕਤੀਆਂ ਕੋਲੋਂ ਛੁਡਵਾਇਆ ਅਤੇ ਉਪਰੋਕਤ ਵਿਅਕਤੀ ਮੌਕੇ ਤੋ ਫਰਾਰ ਹੋ ਗਏ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Read More : ਥਾਣਾ ਤ੍ਰਿਪੜੀ ਪੁਲਸ ਨੇ ਕੀਤਾ ਦੋ ਜਣਿਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ