ਨਵੀਂ ਦਿੱਲੀ, 8 ਮਈ 2025 : ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਹਾਲੀਆ ਘਟਨਾਵਾਂ ਦੇ ਮੱਦੇਨਜ਼ਰ ਰਾਸ਼ਟਰੀ ਤਿਆਰੀ ਅਤੇ ਅੰਤਰ-ਮੰਤਰਾਲਾ ਤਾਲਮੇਲ ਦੀ ਸਮੀਖਿਆ ਕਰਨ ਦੇ ਚਲਦਿਆਂ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ।
ਹਾਲਾਤਾਂ ਨਾਲ ਨਜਿੱਠਣ ਲਈ ਮੰਤਰਾਲਿਆਂ ਦੁਆਰਾ ਯੋਜਨਾਬੰਦੀ ਅਤੇ ਤਿਆਰੀ ਦੀ ਸਮੀਖਿਆ ਕੀਤੀ
ਮੀਟਿੰਗ ਵਿਚ ਪ੍ਰਧਾਨ ਮੰਤਰੀ ਮੋਦੀ ਵਲੋਂ ਕਾਰਜਸ਼ੀਲ ਨਿਰੰਤਰਤਾ ਅਤੇ ਸੰਸਥਾਗਤ ਲਚਕਤਾ ਨੂੰ ਬਣਾਈ ਰੱਖਣ ਲਈ ਮੰਤਰਾਲਿਆਂ ਅਤੇ ਏਜੰਸੀਆਂ ਵਿੱਚ ਨਿਰਵਿਘਨ ਤਾਲਮੇਲ ਦੀ ਜ਼ਰੂਰਤ `ਤੇ ਜ਼ੋਰ ਦਿੰਦਿਆਂ ਮੌਜੂਦਾ ਹਾਲਾਤਾਂ ਨਾਲ ਨਜਿੱਠਣ ਲਈ ਮੰਤਰਾਲਿਆਂ ਦੁਆਰਾ ਯੋਜਨਾਬੰਦੀ ਅਤੇ ਤਿਆਰੀ ਦੀ ਸਮੀਖਿਆ ਕੀਤੀ । ਮੀਟਿੰਗ ਵਿਚ ਜਿਥੇ ਸਮੁੱਚੇ ਮੰਤਰਾਲਿਆਂ ਵਲੋਂ ਭਾਰਤ ਦੇ ਪਾਕਿਸਤਾਨ ਨਾਲ ਟਕਰਾਅ ਮੌਕੇ ਆਪਣੇ ਕਾਰਵਾਈਯੋਗ ਪਹਿਲੂਆਂ ਦੀ ਪਛਾਣ ਕੀਤੀ ਗਈ ਅਤੇ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਵੱਲ ਫੌਰੀ ਧਿਆਨ ਦੇਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਤੇ ਮੰਤਰਾਲਿਆਂ ਵਲੋਂ ਹਰੇਕ ਤਰ੍ਹਾਂ ਦੇ ਪੈਦਾ ਹੋ ਰਹੇ ਹਾਲਾਤਾਂ ਨਾਲ ਨਜਿੱਠਣ ਲਈ ਤਿਆਰ ਹਨ ਬਾਰੇ ਦੱਸਿਆ ਗਿਆ ।
Read More : ‘ਭਾਜਪਾ ਦੀ ਸਭ ਤੋਂ ਵੱਡੀ ਤਾਕਤ ਤੁਸੀਂ ਸਾਰੇ ਵਰਕਰ ਹੋ-ਪ੍ਰਧਾਨ ਮੰਤਰੀ ਨਰਿੰਦਰ ਮੋਦੀ