ਪਟਿਆਲਾ, 6 ਮਈ 2025 : Warning of struggle for the appointment of regular VC of D. T. C. P. U. : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਬਣੀ ਪੰਜਾਬੀ ਯੂਨੀਵਰਸਿਟੀ (Punjabi University) ਵਿਖੇ ਡੈਮੋਕਰੇਟਿਕ ਟੀਚਰਜ਼ ਕੌਂਸਲ ਗਰੁੱਪ (Democratic Teachers Council Group) ਦੀ ਇਕ ਮੀਟਿੰਗ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਚਲਦਿਆਂ ਡਾ. ਨਿਸ਼ਾਨ ਸਿੰਘ ਦਿਉਲ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿਚ ਗਰੁੱਪ ਵਲੋਂ ਸਾਂਝੇ ਤੌਰ ਉੱਤੇ ਫੈਸਲਾ ਕੀਤਾ ਗਿਆ ਕਿ ਅਧਿਆਪਕਾਂ ਦੀ ਪ੍ਰੋਮੋਸ਼ਨ (Promotion of teachers) ਜੋ ਕਿ ਲੰਮੇ ਸਮੇਂ ਤੋਂ ਲਟਕੀ ਹੋਈ ਹੈ ਵਾਈਸ ਚਾਂਸਲਰ ਵੱਲੋਂ ਪਹਿਲ ਦੇ ਆਧਾਰ ਤੇ ਕੀਤੀ ਜਾਵੇ ਅਤੇ ਸਭ ਤੋਂ ਪੁਰਾਣੀਆਂ ਫਾਈਲਾਂ ਨੂੰ ਪਹਿਲ ਦਿੰਦਿਆਂ ਬਿਨ੍ਹਾਂ ਕਿਸੇ ਪੱਖਪਾਤ ਤੋਂ ਤਰੱਕੀ ਦਿੱਤੀ ਜਾਵੇ ਨਾ ਕਿ ‘ਪਿਕ ਐਂਡ ਚੂਜ’ ਕਰਕੇ ਕੀਤਾ ਜਾਵੇ ।
ਸਥਾਪਨਾ ਦਿਵਸ ਮੌਕੇ ਵਾਈਸ ਚਾਂਸਲਰ ਦੀ ਗ਼ੈਰ-ਹਾਜ਼ਰੀ ਦੀ ਸ਼ਖਤ ਸ਼ਬਦਾਂ ਵਿੱਚ ਕੀਤੀ ਨਿਖੇਧੀ
ਮੀਟਿੰਗ ਵਿੱਚ ਪੰਜਾਬੀ ਯੂਨੀਵਰਸਿਟੀ ਦੇ 30 ਅਪ੍ਰੈਲ ਨੂੰ ਸਥਾਪਨਾ ਦਿਵਸ ਮੌਕੇ ਵਾਈਸ ਚਾਂਸਲਰ ਦੀ ਗ਼ੈਰ-ਹਾਜ਼ਰੀ ਦੀ ਵੀ ਸ਼ਖਤ ਸ਼ਬਦਾਂ ਵਿੱਚ ਵਿੱਚ ਨਿਖੇਧੀ ਕੀਤੀ । ਮੀਟਿੰਗ ਵਿੱਚ ਡੀ. ਟੀ. ਸੀ. ਦੇ ਕੋ ਕਨਵੀਨਰ ਡਾ. ਨਿਰਮਲ ਸਿੰਘ ਨੇ ਪੰਜਾਬ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਪੱਕਾ ਵਾਈਸ ਚਾਂਸਲਰ ਦੀ ਨਿਯੁਕਤੀ ਕੀਤੀ ਜਾਵੇ ਕਿਉਂਕਿ ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਵਾਈਸ ਚਾਂਸਲਰ ਤੋਂ ਬਿਨਾਂ ਚੱਲ ਰਹੀ ਹੈ ।
ਪੱਕੇ ਵਾਈਸ ਚਾਂਸਲਰ ਦੇ ਨਾ ਲਾਉਣ ਕਰਕੇ ਅਧਿਆਪਕਾਂ ਦੀਆਂ ਤਰੱਕੀਆਂ ਅਤੇ ਹੋਰ ਅਕਦਮਿਕ ਮਸਲੇ ਲਟਕੇ ਹੋਏ ਹਨ, ਇਸਦੇ ਨਾਲ਼ ਹੀ ਪ੍ਰਬੰਧਕੀ ਮਾਹੌਲ ਚਰਮਰਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਚੰਗੇ ਫੈਸਲਿਆਂ ਦੀ ਅਣਹੋਂਦ ਕਰਕੇ ਮਾਣਯੋਗ ਅਦਾਲਤ ਨੇ ਰਜਿਸਟਰਾਰ ਦੀ ਤਨਖ਼ਾਹ ਵੀ ਕੋਰਟ ਕੇਸ ਵਿੱਚ ਅਟੈਚ ਕਰ ਦਿੱਤੀ ।
ਯੂਨੀਵਰਸਿਟੀ ਨੂੰ ਬਿਨ੍ਹਾਂ ਵਾਈਸ ਚਾਂਸਲਰ ਤੋਂ ਹੀ ਚਲਾਉਣਾ ਚਾਹੁੰਦੀ ਹੈ ਜੋ ਕਿ ਇੱਕ ਕੋਝਾ ਮਜ਼ਾਕ ਹੈ
ਅਧਿਆਪਕਾਂ ਨੇ ਵਿਚਾਰ-ਵਟਾਂਦਰਾ ਕਰਦਿਆਂ ਆਖਿਆ ਕਿ ਸਰਕਾਰ ਵੱਲੋਂ ਇੱਕ ਪਾਸੇ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਦਾ ਪ੍ਰਚਾਰ ਪੂਰੇ ਜ਼ੋਰ ਸ਼ੋਰ ਨਾਲ ਹੋ ਰਿਹਾ ਹੈ, ਪਰ ਪੰਜਾਬੀ ਯੂਨੀਵਰਸਿਟੀ ਨੂੰ ਬਿਨ੍ਹਾਂ ਵਾਈਸ ਚਾਂਸਲਰ (Vice Chancellor) ਤੋਂ ਹੀ ਚਲਾਉਣਾ ਚਾਹੁੰਦੀ ਹੈ ਜੋ ਕਿ ਇੱਕ ਕੋਝਾ ਮਜ਼ਾਕ ਹੈ । ਅੰਤ ਵਿੱਚ ਡਾ. ਸੁਖਜਿੰਦਰ ਬੁੱਟਰ ਨੇ ਅਧਿਆਪਕਾਂ ਦਾ ਮੀਟਿੰਗ ਵਿੱਚ ਹਾਜ਼ਿਰ ਹੋਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਜੇ ਛੇਤੀ ਹੀ ਪੰਜਾਬੀ ਯੂਨੀਵਰਸਿਟੀ ਵਿੱਚ ਪੱਕਾ ਵਾਈਸ-ਚਾਂਸਲਰ ਨਹੀਂ ਲਾਇਆ ਜਾਂਦਾ ਤਾਂ ਡੈਮੋਕਰੇਟਿਕ ਟੀਚਰਜ਼ ਕੌਂਸਲ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ।
Read More : ਪੰਜਾਬੀ ਯੂਨੀਵਰਸਿਟੀ ਨੇ ਆਪਣੇ ਮਾਨਤਾ ਪ੍ਰਾਪਤ ਐਜੂਕੇਸ਼ਨ ਅਤੇ ਲਾਅ ਕਾਲਜਾਂ ਵਿੱਚ ਹੋ ਰਹੀਆਂ ਕੁਤਾਹੀਆਂ ਵਿਰੁੱਧ ਚੁੱਕੇ ਸਖ਼ਤ ਕਦਮ