Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 7:57 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਨੇ ਆਪਣੇ ਮਾਨਤਾ ਪ੍ਰਾਪਤ ਐਜੂਕੇਸ਼ਨ ਅਤੇ ਲਾਅ ਕਾਲਜਾਂ ਵਿੱਚ ਹੋ ਰਹੀਆਂ ਕੁਤਾਹੀਆਂ ਵਿਰੁੱਧ ਚੁੱਕੇ ਸਖ਼ਤ ਕਦਮ -

ਪੰਜਾਬੀ ਯੂਨੀਵਰਸਿਟੀ ਨੇ ਆਪਣੇ ਮਾਨਤਾ ਪ੍ਰਾਪਤ ਐਜੂਕੇਸ਼ਨ ਅਤੇ ਲਾਅ ਕਾਲਜਾਂ ਵਿੱਚ ਹੋ ਰਹੀਆਂ ਕੁਤਾਹੀਆਂ ਵਿਰੁੱਧ ਚੁੱਕੇ ਸਖ਼ਤ ਕਦਮ -

ਪੰਜਾਬੀ ਯੂਨੀਵਰਸਿਟੀ ਨੇ ਆਪਣੇ ਮਾਨਤਾ ਪ੍ਰਾਪਤ ਐਜੂਕੇਸ਼ਨ ਅਤੇ ਲਾਅ ਕਾਲਜਾਂ ਵਿੱਚ ਹੋ ਰਹੀਆਂ ਕੁਤਾਹੀਆਂ ਵਿਰੁੱਧ ਚੁੱਕੇ ਸਖ਼ਤ ਕਦਮ –
ਪਟਿਆਲਾ, 29 ਜੂਨ : ਪੰਜਾਬੀ ਯੂਨੀਵਰਸਿਟੀ ਨੇ ਆਪਣੇ ਮਾਨਤਾ ਪ੍ਰਾਪਤ ਐਜੂਕੇਸ਼ਨ ਅਤੇ ਲਾਅ ਕਾਲਜਾਂ ਦੇ ਅੰਦਰ ਹੋ ਰਹੀਆਂ ਕੁਤਾਹੀਆਂ ਵਿਰੁੱਧ ਆਪਣੀ ਨਿਰੰਤਰ ਲੜਾਈ ਵਿੱਚ ਠੋਸ ਅਤੇ ਸਾਹਸੀ ਕਦਮ ਚੁੱਕੇ ਹਨ। ਪੰਜਾਬੀ ਯੂਨੀਵਰਸਿਟੀ ਦੇ ਕਾਲਜ ਵਿਕਾਸ ਕੌਂਸਲ ਦੇ ਡੀਨ ਡਾ: ਗੁਰਪ੍ਰੀਤ ਸਿੰਘ ਲਹਿਲ ਨੇ ਖੁਲਾਸਾ ਕੀਤਾ ਕਿ ਕਾਲਜਾਂ ਵਿਰੁੱਧ ਗੈਰ-ਹਾਜ਼ਰ ਮੋਡ ਜਾਂ ਪ੍ਰਵਾਨਿਤ ਫੈਕਲਟੀ ਮੈਂਬਰਾਂ ਤੋਂ ਬਿਨਾਂ ਕੰਮ ਕਰਨ ਦੀਆਂ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਸਤੋਂ ਇਨ੍ਹਾਂ ਸੰਸਥਾਵਾਂ ਦੀ ਅਚਨਚੇਤ ਇੰਸਪੈਕਸ਼ਨ ਕੀਤੀ ਗਈ ਸੀ।
ਐੱਸ.ਐੱਸ ਗਰਲਜ਼ ਕਾਲਜ ਫਾਰ ਐਜੂਕੇਸ਼ਨ, ਭੀਖੀ ਨੂੰ ਬਿਨਾਂ ਕਿਸੇ ਪ੍ਰਵਾਨਿਤ ਫੈਕਲਟੀ ਦੇ ਚੱਲਣ ਅਤੇ ਹੋਰ ਕਈ ਬੇਨਿਯਮੀਆਂ ਕਾਰਨ ਐਂਟਰੀ ਲੈਵਲ ਦੀਆਂ ਸਾਰੀਆਂ ਕਲਾਸਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ੋਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸਦੇ ਇਲਾਵਾ ਇਨ੍ਹਾਂ ਪੜਤਾਲਾਂ ਦੌਰਾਨ, ਛੇ ਕਾਲਜਾਂ ਵਿੱਚ ਬਹੁਤ ਘੱਟ ਜਾਂ ਕੋਈ ਫੈਕਲਟੀ ਜਾਂ ਵਿਦਿਆਰਥੀ ਮੌਜੂਦ ਨਹੀਂ ਪਾਇਆ ਗਿਆ। ਇਹ ਛੇ ਕਾਲਜ ਹਨ: ਆਸਰਾ ਕਾਲਜ ਆਫ ਐਜੂਕੇਸ਼ਨ ਭਵਾਨੀਗੜ੍ਹ, ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਸਮਾਓਂ, ਸਵਾਮੀ ਵਿਵੇਕਾਨੰਦ ਕਾਲਜ ਆਫ ਐਜੂਕੇਸ਼ਨ ਮੂਨਕ, ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨਲ ਇੰਸਟੀਚਿਊਟ ਬਰੇਟਾ, ਮਿਲਖਾ ਸਿੰਘ ਐਜੂਕੇਸ਼ਨਲ ਇੰਸਟੀਚਿਊਟ ਬਰੇਟਾ ਅਤੇ ਮਾਲਵਾ ਕਾਲਜ ਆਫ ਟਰੇਨਿੰਗ ਐਂਡ ਐਜੂਕੇਸ਼ਨ ਮਲਕਪੁਰ ਖਿਆਲਾ। ਪੰਜਾਬੀ ਯੂਨੀਵਰਸਿਟੀ ਨੇ ਫੈਸਲਾਕੁਨ ਕਾਰਵਾਈ ਕਰਦੇ ਹੋਏ ਕਾਲਜਾਂ ਨੂੰ ਸਖ਼ਤ ਚੇਤਾਵਨੀਆਂ ਜਾਰੀ ਕੀਤੀਆਂ ਅਤੇ ਉਹਨਾਂ ਵਿੱਚ ਵਿਦਿਆਰਥੀਆਂ ਦੀਆਂ ਸੀਟਾਂ ਦੀ ਗਿਣਤੀ ਨੂੰ 200-100 ਸੀਟਾਂ ਤੋਂ ਘਟਾ ਕੇ 50 ਸੀਟਾਂ ਕਰ ਦਿੱਤਾ।
ਇਸੇ ਤਰ੍ਹਾਂ ਸਮਾਣਾ ਵਿੱਚ ਨੈਨਸੀ ਕਾਲਜ ਆਫ਼ ਲਾਅ ਅਤੇ ਰਾਜਪੁਰਾ ਵਿੱਚ ਆਰੀਅਨਜ਼ ਲਾਅ ਕਾਲਜ, ਜੋ ਕਿ ਬਿਨਾਂ ਕਿਸੇ ਪ੍ਰਵਾਨਿਤ ਫੈਕਲਟੀ ਮੈਂਬਰ ਦੇ ਕੰਮ ਕਰ ਰਹੇ ਸਨ, ਵਿਰੁੱਧ ਵੀ ਯੂਨੀਵਰਸਿਟੀ ਨੇ ਸਖ਼ਤ ਕਦਮ ਉਠਾਉਂਦਿਆਂ ਅਗਲਾ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਥਿਤੀ ਨੂੰ ਸੁਧਾਰਨ ਦੀ ਸਖ਼ਤ ਚੇਤਾਵਨੀ ਦਿੰਦੀਆਂ ਹੋਏ ਉਨ੍ਹਾਂ ਦਾ ਦਾਖਲਾ ਘਟਾਉਂਦੋਂ ਹੋਏ ਸੀਟਾਂ ਅੱਧੀਆਂ ਕਰ ਦਿੱਤੀਆਂ।
ਡਾ. ਲਹਿਲ ਨੇ ਅੱਗੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੀਆਂ ਗਈਆਂ ਠੋਸ ਕਾਰਵਾਈਆਂ ਨੇ ਬੀ। ਐਡ। ਕਾਲਜਾਂ ਵਿੱਚ ਗ਼ੈਰਹਾਜ਼ਰ ਵਿਦਿਆਰਥੀਆਂ ਅਤੇ ਕਾਗ਼ਜ਼ੀ ਫ਼ੈਕਲਟੀ ਦੇ ਪ੍ਰਚਲਣ ਨੂੰ ਕਾਫੀ ਹੱਦ ਤੱਕ ਰੋਕਿਆ ਹੈ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਸਿੱਖਿਆ ਕਾਲਜਾਂ ਦੀ ਐਸੋਸੀਏਸ਼ਨ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਆਪਣੇ ਸਾਥੀਆਂ ਨੂੰ ਕਾਲਜਾਂ ਨੂੰ ਅਟੈਂਡਿੰਗ ਮੋਢੇ ਵਿਚ ਚਲਾਉਣ ਲਈ ਪ੍ਰੇਰਿਤ ਕੀਤਾ। ਡਾ. ਲਹਿਲ ਨੇ ਕਬੂਲ ਕੀਤਾ ਕਿ ਨਿੱਜੀ ਪੱਧਰ ੋਤੇ ਇਹ ਕਾਰਜ ਚੁਨੌਤੀਆਂ ਤੋਂ ਰਹਿਤ ਨਹੀਂ ਹੈ, ਕਿਉਂਕਿ ਉਹਨਾਂ ਨੂੰ ਸਿੱਖਿਆ ਮਾਫ਼ੀਆ ਦੇ ਭਾਰੀ ਦਬਾਅ ਦਾ ਸਾਮ੍ਹਣਾ ਕਰਨਾ ਪਿਆ, ਜਿਸ ਨੇ ਉਹਨਾਂ ਵਿਰੁੱਧ ਕਈ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਅਤੇ ਉਹਨਾਂ ਨੂੰ ਡਰਾਉਣ-ਧਮਕਾਉਣ ਅਤੇ ਤੰਗ ਕਰਨ ਦੀ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ।

Advertisement
Advertisement
Advertisement
Advertisement
Scroll to Top