ਗੋਆ, 3 ਮਈ 2025 : 6 dead, 15 injured in stampede at Goa temple : ਭਾਰਤ ਦੇਸ਼ ਦੇ ਸੈਰ ਸਪਾਟਾ ਦੇ ਕੇਂਦਰ ਬਿੰਦੂਆਂ ਵਿਚੋਂ ਇਕ ਸੂਬੇ ਗੋਆ (Goa) ਦੇ ਸ਼ਿਰਗਾਓਂ ਦੇ ਲੈਰਾਈ ਦੇਵੀ ਮੰਦਿਰ (Lerai Devi Temple) ਵਿਚ ਭਗਦੜ ਮਚਣ ਨਾਲ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 15 ਹੋਰ ਜ਼ਖ਼ਮੀ ਹੋ ਗਏ ਹਨ । ਉੱਤਰੀ ਗੋਆ ਦੇ ਐਸ. ਪੀ. ਅਕਸ਼ਤ ਕੌਸ਼ਲ ਨੇ ਦੱਸਿਆ ਕਿ 6 ਲੋਕਾਂ ਦੀ ਮੌਤ (6 people died.) ਹੋ ਗਈ ਹੈ ਤੇ 15 ਤੋਂ ਵਧ ਜਣੇ ਜ਼ਖ਼ਮੀ (More than 15 people injured) ਹੋ ਗਏ ਹਨ ।
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਘਟਨਾ ’ਤੇ ਦੁੱਖ ਜਾਹਰ ਕਰਦਿਆਂ ਕਿਹਾ ਕਿ ਉਹ ਹਾਲਾਤਾਂ ’ਤੇ ਨਜ਼ਰ ਬਣਾ ਰੱਖ ਰਹੇ ਹਨ । ਉਹਨਾਂ ਦੱਸਿਆ ਕਿ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ’ਤੇ ਉਹਨਾਂ ਨਾਲ ਗੱਲਬਾਤ ਕਰ ਕੇ ਘਟਨਾ ਦੀ ਜਾਣਕਾਰੀ ਲਈ ਹੈ।
ਭੀੜ ਭੜੱਕਾ ਪਹਿਲਾਂ ਤੋ ਹੀ ਹੋਵੇ ਉਥੇ ਇਕੱਠੇ ਨਾ ਹੋਣ
ਦੱਸਣਯੋਗ ਹੈ ਕਿ ਧਾਰਮਿਕ ਅਥਾਨਾਂ ਦੇ ਨਾਲ ਨਾਲ ਹੋਰ ਕਈ ਥਾਵਾਂ ਤੇ ਲੋਕਾਂ ਦੇ ਥਾਂ ਦੀ ਸਮਰੱਥਾ ਤੋਂ ਵਧ ਇਕੱਠੇ ਹੋਣ ਤੇ ਕਈ ਵਾਰ ਕਿਸੇ ਗੱਲ ਨੂੰ ਲੈ ਕੇ ਅਚਾਨਕ ਹੀ ਭਗਦੜ ਮਚ ਜਾਂਦੀ ਹੈ, ਜਿਸ ਨਾਲ ਜਾਨੀ ਤੇ ਮਾਲੀ ਦੋਵੇਂ ਹੀ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ, ਜਿਸਦੇ ਚਲਦਿਆਂ ਸਰਕਾਰ ਤੇ ਪ੍ਰਸ਼ਾਸਨ ਤੋਂ ਇਲਾਵਾ ਭੀੜ ਦੇ ਰੂਪ ਵਿਚ ਇਕੱਠੇ ਹੋਣ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਜਿਥੇ ਭੀੜ ਭੜੱਕਾ ਪਹਿਲਾਂ ਤੋ ਹੀ ਹੋਵੇ ਉਥੇ ਇਕੱਠੇ ਨਾ ਹੋਣ ਕਿਉਂਕਿ ਜਦੋਂ ਕਿਸੇ ਗੱਲ ਨੂੰ ਲੈ ਕੇ ਜਾਂ ਬਿਨਾਂ ਕਿਸੇ ਗੱਲ ਨੂੰ ਲੈ ਕੇ ਹੱਲਾ ਮਚਦਾ ਹੈ ਤਾਂ ਕੁੱਝ ਪਤਾ ਨਹੀਂ ਲੱਗਦਾ ਬਸ ਇੱਕੋ ਦਮ ਹੱਲਾ ਪੈ ਜਾਂਦਾ ਹੈ, ਇਸ ਲਈ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਜਿ਼ਆਦਾਤਰ ਮਾਤਰਾ ਵਿਚ ਇਕੱਠਾ ਹੋਣੋਂ ਗੁਰੇਜ ਕੀਤਾ ਜਾਣਾ ਚਾਹੀਦਾ ਹੈ ।
Read More : ਉਤਰ ਪ੍ਰਦੇਸ਼ ਦੇ ਹਾਥਰਸ ਵਿਚ ਸਤਿਸੰਗ ਦੌਰਾਨ ਮਚੀ ਭਗਦੜ ਵਿਚ 100 ਤੋਂ ਵੱਧ ਲੋਕਾਂ ਦੀ ਹੋਈ ਮੌਤ