ਹਨੇਰੀ, ਮੀਂਹ ਤੇ ਗੜ੍ਹਿਆਂ ਨੇ ਪਟਿਆਲਾ ਵਿਚ ਮਚਾਇਆ ਘਮਾਸਾਨ

ਪਟਿਆਲਾ,  3 ਮਈ 2025 : Wind, rain and hail wreak havoc in Patiala : ਲੰਘੀ ਦੇਰ ਰਾਤ ਆਈ ਜ਼ਬਰਦਸਤ ਮੀਂਹ, ਹਨੇਰੀ ਤੇ ਗੜ੍ਹਿਆਂ ਨੇ ਪਟਿਆਲਾ ਵਿਚ ਜ਼ਬਰਦਸਤ ਘਮਾਸਾਨ ਮਚਾਇਆ ਹੈ । ਇਸ ਭਾਰੀ ਤੂਫਾਨ ਨੇ ਕਿਸਾਨਾਂ ਤੇ ਪਟਿਆਲਵੀਆਂ ਦਾ ਵੱਡੇ ਤੌਰ ’ਤੇ ਨੁਕਸਾਨ ਕੀਤਾ ਹੈ । ਰਾਤ ਨੂੰ ਆਏ ਝੱਖੜ ਕਾਰਨ ਵੱਡੀ ਗਿਣਤੀ ’ਚ ਦਰਖਤਾਂ ਦੇ ਟੁੱਟਣ ਕਾਰਨ ਕਈ ਥਾਈ ਰਸਤੇ ਬੰਦ ਹੋ ਗਏ, ਉਥੇ ਮੀਂਹ ਦੇ ਨਾਲ-ਨਾਲ ਪਏ ਗੜ੍ਹਿਆਂ ਨੇ ਲੋਕਾਂ ਦੀਆਂ ਛੱਤਾਂ ਦੇ ਗਲੀਆਂ, ਸੜਕਾਂ ਆਦਿ ਸਭ ਇਕ ਵਾਰ ਤਾਂ ਚਿੱਟੀਆਂ ਕਰ ਦਿੱਤੀਆਂ ।

ਤੇਜ਼ ਵਾਛੜ ਹੋਣ ਕਾਰਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਤੱਕ ਵੜ ਗਿਆ

ਗੜ੍ਹਿਆਂ ਦੀ ਬੁਛਾਰ (Hailstorm) ਇੰਨੀ ਜ਼ਿਆਦਾ ਤੇਜ ਸੀ ਤੇ ਕਾਫੀ ਲੰਮੀ ਸੀ ਕਿ ਜਿਸ ਤਰ੍ਹਾਂ ਕਿਸੇ ਨੇ ਪਟਾਕਿਆਂ ਦੀ ਲੜੀ ਹੀ ਚਲਾ ਦਿੱਤੀ ਹੋਵੇ । ਗੜ੍ਹਿਆਂ ਦੇ ਤੇਜ਼ ਰਫ਼ਤਾਰ ਨਾਲ ਅੰਬਰੋ ਡਿੱਗਣ ਨਾਲ ਤੇ ਹਵਾ ਦੇ ਨਾਲ ਤੇਜ਼ ਵਾਛੜ ਹੋਣ ਕਾਰਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਤੱਕ ਵੜ ਗਿਆ । ਮੀਂਹ ਦੇ ਤੇਜ ਹੋਣ ਕਾਰਨ ਜ਼ਿਆਦਾਤਰ ਲੋਕ ਗਰਮੀ ਦੇ ਮੌਸਮ ਵਿਚ ਪਏ ਮੀਂਹ ਦਾ ਨਜ਼ਾਰਾ ਲੈਣ ਤੋਂ ਵੀ ਵਾਂਝੇ ਹੀ ਰਹੇ ਕਿਉਂਕਿ ਗੜ੍ਹੇ ਇੰਨੀ ਤੇਜੀ ਨਾਲ ਵਰ੍ਹ ਰਹੇ ਸੀ ਕਿ ਖੜਿ੍ਹਆ ਵੀ ਨਹੀਂ ਜਾ ਰਿਹਾ ਸੀ ।

ਦਰਖਤਾਂ ਦੇ ਬਿਜਲੀ ਦੀਆਂ ਲਾਈਨਾਂ ’ਤੇ ਡਿੱਗਣ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ

ਵੱਡੀ ਗਿਣਤੀ ’ਚ ਦਰਖਤਾਂ ਦੇ ਬਿਜਲੀ ਦੀਆਂ ਲਾਈਨਾਂ ’ਤੇ ਡਿੱਗਣ ਕਾਰਨ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ, ਜੋ ਕਿ ਕਈ ਥਾਵਾਂ ’ਤੇ ਸ਼ੁੱਕਰਵਾਰ ਤੱਕ ਵੀ ਬਹਾਲ ਨਾ ਹੋ ਸਕੀ । ਇਸ ਤੋਂ ਇਲਾਵਾ ਝੱਖੜ ਕਾਰਨ ਬੀ. ਐਸ. ਐਨ. ਐਲ. ਸੇਵਾਵਾਂ ਵੀ ਪ੍ਰਭਾਵਿਤ ਰਹੀਆਂ ਤੇ ਤਾਰਾਂ ਟੁੱਟਣ ਕਾਰਨ ਸ਼ੁੱਕਰਵਾਰ ਸ਼ਾਮ ਤੱਕ ਇੰਟਰਨੈਟ ਬੰਦ ਰਿਹਾ (The internet remained down.), ਜਿਸ ਨਾਲ ਇੰਟਰਨੈਟ ’ਤੇ ਕੰਮ ਕਰਨ ਵਾਲੇ ਖੱਜਲ ਖੁਆਰ ਹੁੰਦੇ ਰਹੇ । ਝੱਖੜ ਦੇ ਨਾਲ ਨਾਲ ਪਟਿਆਲਾ ਸ਼ਹਿਰ ’ਚ ਪਏ ਤੇਜ ਮੀਂਹ ਤੇ ਗੜੇਮਾਰੀ ਵੀ ਜਮ ਕੇ ਹੋਈ । ਇਸ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ (Electrical wires) ਵੀ ਟੁੱਟ ਕੇ ਸੜਕਾਂ ’ਤੇ ਡਿੱਗਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਾਰਨਾ ਪਿਆ ।

ਝੱਖੜ ਕਾਰਨ ਪਾਵਰਕਾਮ ਦਾ ਵੀ ਲੱਖਾ ਰੁਪਏ ਦਾ ਨੁਕਸ਼ਾਨ ਹੋਣ ਦਾ ਹੈ ਖਦਸਾ

ਸਥਾਨਕ ਲੋਕਾਂ ਨੇ ਸੜਕਾਂ ’ਤੇ ਡਿੱਗੇ ਦਰਖਤਾ ਨੂੰ ਜੇ. ਸੀ. ਬੀ. ਮਸ਼ੀਨਾਂ ਨਾਲ ਸਾਈਡ ’ਤੇ ਕਰਨ ਦੀ ਕਾਰਵਾਈ ਵੀ ਦੇਰ ਰਾਤ ਤੱਕ ਜਾਰੀ ਸੀ । ਝੱਖੜ ਕਾਰਨ ਪਾਵਰਕਾਮ ਦਾ ਵੀ ਲੱਖਾ ਰੁਪਏ ਦਾ ਨੁਕਸ਼ਾਨ ਹੋਣ ਦਾ ਖਦਸਾ ਹੈ । ਦੂਜੇ ਪਾਸੇ ਤੇਜ ਹਨੇਰੀ ਉਪਰੰਤ ਆਏ ਮੀਂਹ ਨਾਲ ਤੂੜੀ ਬਣਾਉਣ ਦਾ ਕੰਮ ਵੀ ਬੰਦ ਹੋ ਗਿਆ ਹੈ ।  ਪਿੰਡ ਰਾਇਮਲ ਮਾਜਰੀ ਵਿਖੇ ਸਰਪੰਚ ਪ੍ਰਭਜੋਤ ਸਿੰਘ ਟਿਵਾਣਾ ਨੇ ਆਪ ਹਿੰਮਤ ਕਰਕੇ ਸਵੇਰੇ ਬਿਜਲੀ ਦੇ ਟੂੱਟੇ ਖੰਭੇ (Broken poles) ਤੇ ਇੱਕ ਦਰੱਖਤ ਨੂੰ ਚੁੱਕ ਕੇ ਰਸਤਾ ਖੋਲ੍ਹਿਆ ਕਿਉਂਕਿ ਸਵੇਰੇ ਸਵੇਰੇ ਸਕੂਲਾਂ ਦੀਆਂ ਬੱਸਾਂ ਨੂੰ ਰਸਤੇ ਬੰਦ ਹੋਣ ਕਾਰਨ ਲੰਘਣ ’ਚ ਬਹੁਤ ਮੁਸਕਲਾਂ ਆਈਆਂ । ਸਰਪੰਚ ਪ੍ਰਭਜੋਤ ਸਿੰਘ ਟਿਵਾਣਾ ਨੇ ਆਖਿਆ ਕਿ ਹਨੇਰੀ ਨਾਲ ਵੱਡੇ ਪੱਧਰ ’ਤੇ ਨੁਕਸ਼ਾਨ ਹੋਇਆ ਹੈ ਤੇ ਬਿਜਲੀ ਦੇ ਖੰਬਿਆਂ ਤੇ ਦਰਖਤ ਟੁੱਟਣ ਨਾਲ ਰਸਤਾ ਬੰਦ ਹੋ ਗਿਆ ਸੀ, ਜਿਸਨੂੰ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਖੋਲ੍ਹਿਆ ਗਿਆ ਹੈ ।

ਗੜੇਮਾਰੀ ਨਾਲ ਸਬਜੀਆਂ ਦਾ ਹੋਇਆ ਨੁਕਸ਼ਾਨ

ਦੇਰ ਸ਼ਾਮ ਮੀਂਹ ਦੇ ਨਾਲ ਨਾਲ ਪਟਿਆਲਾ ਨੇੜਲੇ ਖੇਤਰ ’ਚ ਹੋਈ ਗੜੇਮਾਰੀ ਨਾਲ ਗਰਮੀਆਂ ਦੀਆਂ ਸਬਜੀਆਂ ਤੇ ਫਲਾਂ ਦੀ ਫਸਲ ਦਾ ਭਾਰੀ ਨੁਕਸ਼ਾਨ ਹੋਇਆ ਹੈ । ਸ਼ਹਿਰ ਦੇ ਚੜ੍ਹਦੇ ਪਾਸੇ ਵੱਲ ਹੋਈ ਭਾਰੀ ਗੜੇਮਾਰੀ ਨਾਲ ਇਸ ਇਲਾਕੇ ’ਚ ਹੁੰਦੀ ਸ਼ਬਜੀਆਂ ਦੀ ਖੇਤੀ (Vegetable farming) ਵੱਡੇ ਪੱਧਰ ’ਤੇ ਖਰਾਬ ਹੋਈ ਹੈ । ਸੁਨਿਆਰਹੇੜੀ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਦੋ ਏਕੜ ਖੀਰੇ ਅਤੇ ਦੋ ਏਕੜ ਤਰਬੂਜ ਦੀ ਖੇਤੀ ਕੀਤੀ ਹੋਈ ਹੈ , ਜੋ ਕਿ ਗੜੇਮਾਰੀ ਨਾਲ ਪੂਰੀ ਤਰ੍ਹਾ ਖਰਾਬ ਹੋ ਗਈ ਹੈ ।

ਇਕ ਹੋਰ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਹਨੇਰੀ ਨਾਲ ਉਸਦੀ ਦੋ ਕਿੱਲੇ ਮੱਕੀ ਦੀ ਫਸਲ ਟੁੱਟ ਕੇ ਖਰਾਬ ਹੋ ਗਈ ਹੈ । ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇ ਕਿ ਕਣਕ ਦੀ ਫਸਲ ਕਿਸਾਨਾਂ ਵੱਲੋਂ ਸਾਂਭ ਲਈ ਗਈ ਹੈ ਪਰ ਹਨੇਰੀ ਤੇ ਗੜੇਮਾਰੀ ਨਾਲ ਸਬਜੀਆਂ ਨੂੰ ਜਰੂਰ ਨੁਕਸ਼ਾਨ ਹੋਇਆ ਹੈ । ਕਿਸਾਨਾਂ ਨੇ ਸਰਕਾਰ ਨੂੰ ਵਿਸੇਸ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਣ ਦੀ ਮੰਗ ਕੀਤੀ ਹੈ ।

ਆਉਣ ਵਾਲੇ ਦਿਨਾਂ ’ਚ ਮੌਸਮ ਖਰਾਬ ਰਹਿਣ ਦਾ ਅਨੁਮਾਨ

ਵੀਰਵਾਰ ਤੋਂ ਖਰਾਬ ਹੋਇਆ ਮੌਸ਼ਮ ਆਉਣ ਵਾਲੇ ਤਿੰਨ ਦਿਨ ਹੋਰ ਮੀਂਹ, ਗੜੇਮਾਰੀ ਤੇ ਤੇਜ ਹਨੇਰੀ (Rain, hail and strong winds) ਵਾਲ ਬਣਿਆ ਰਹਿਣ ਦਗੀ ਪੇਸ਼ਨਗੋਈ ਹੈ । ਮੌਸ਼ਮ ਵਿਭਾਗ ਅਨੁਸਾਰ 5 ਮਈ ਤੱਕ ਜਿਲ੍ਹੇ ਦੇ ਵੱਖ ਵੱਖ ਖੇਤਰਾਂ ’ਚ ਬੱਦਲਵਾਈ, ਬਰਸਾਤ, ਗੜੇਮਾਰੀ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ । ਇਸ ਦੌਰਾਨ ਜਿਲ੍ਹੇ ’ਚ 13 ਐਮ. ਐਮ. ਬਰਸਾਤ ਹੋਈ ਹੈ । ਸ਼ੁੱਕਰਵਾਰ ਨੂੰ ਪਟਿਆਲਾ ਦਾ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ, ਜੋ ਕਿ ਪਿਛਲੇ ਦਿਨਾਂ ਨਾਲੋਂ ਕਈ ਡਿਗਰੀ ਘੱਟ ਸੀ । ਆਉਣ ਵਾਲੇ ਦਿਨਾਂ ’ਚ ਤਾਪਮਾਨ 35 ਡਿਗਰੀ ਦੇ ਨੇੜੇ ਰਹਿਣ ਦੀ ਅਨੁਮਾਨ ਹੈ, ਜਿਸ ਨਾਲ ਗਰਮੀ ਤੋਂ ਰਾਹਤ ਰਹੇਗੀ ।

ਬੀਤੀ ਰਾਤ ਤੇਜ ਹਨੇਰੀ ਝੱਖਣ ਕਾਰਨ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੈਂਬਰ ਇੰਮਪਰੂਵਮੈਂਟ ਟਰੱਸਟ ਪਟਿਆਲਾ ਰਵਿੰਦਰ ਸਿੰਘ ਵਿੰਦਾ ਦੇ ਐਸ. ਐਸ. ਟੀ. ਨਗਰ ਸਥਿਤ ਰਿਹਾਇਸ ਦੇ ਬਾਹਰ ਲੱਗਾ ਦਰਖੱਤ ਉਹਨਾਂ ਦੇ ਘਰ ਦੇ ਉੱਤੇ ਡਿੱਗ ਗਿਆ । ਦਰੱਖਤ ਡਿੱਗਣ ਕਾਰਨ ਬਿਜਲੀ ਦੀ ਤਾਰਾਂ ਦਾ ਵੀ ਨੁਕਸਾਨ ਹੋਇਆ, ਜਿਸ ਕਾਰਨ ਇਲਾਕੇ ਵਿੱਚ ਸਾਰੀ ਰਾਤ ਬਿਜਲੀ ਦੀ ਸਪਲਾਈ ਠੱਪ ਰਹੀ ਤੇ ਸਵੇਰ ਹੁੰਦੇ ਹੀ ਬਿਜਲੀ ਬੋਰਡ (Electricity board) ਅਤੇ ਇੰਪਰੂਵਮੈਂਟ ਟਰੱਸਟ (Improvement Trust) ਦੇ ਮੁਲਾਜਮਾ ਵਲੋਂ ਰਾਹਤ ਕਾਰਜ ਸੁਰੂ ਕਰ ਦਿੱਤੇ ਅਤੇ ਦੁਪਹਿਰ ਤੱਕ ਨਿਰਵਿਘਨ ਬਿਜਲੀ ਸਪਲਾਈ ਸੁਰੂ ਹੋ ਗਈ । ਅਕਾਲੀ ਆਗੂ ਵਿੰਦਾ ਨੇ ਕਿਹਾ ਕਿ ਬੀਤੀ ਰਾਤ ਤੇਜ ਹਨੇਰੀ ਤੇ ਮੀਂਹ ਕਾਰਨ ਉਹਨਾਂ ਦੀ ਰਿਹਾਇਸ ਉੱਤੇ ਦਰਖੱਤ ਡਿੱਗਣ ਕਾਰਨ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ।

Read More : ਅੱਜ 30 ਜੂਨ ਅਤੇ 1 ਤੋਂ 3 ਜੁਲਾਈ ਤੱਕ ਮੀਂਹ ਪੈਣ ਦੀ ਸੰਭਾਵਨਾ

Leave a Comment

Your email address will not be published. Required fields are marked *

Scroll to Top