ਨਵੀਂ ਦਿੱਲੀ, 1 ਮਈ 2025 : Prices of commercial gas cylinders reduced : ਭਾਰਤ ਦੇਸ਼ ਅੰਦਰ ਅੱਜ ਮਈ ਦਿਹਾੜੇ ਮੌਕੇ ਘਰੇਲੂ ਐਲ. ਪੀ. ਜੀ. ਗੈਸ ਸਿਲੰਡਰ (LPG Gas Cylinder) ਦੀਆਂ ਕੀਮਤਾਂ ਵਿਚ ਕਿਸੇ ਵੀ ਤਰ੍ਹਾਂ ਤੋਂ ਕੋਈ ਵਾਧਾ ਜਾਂ ਕੀਮਤਾਂ ਘਟਾਉਣ ਦਾ ਉਪਰਾਲਾ ਨਾ ਕਰਕੇ ਵਪਾਰਕ ਗੈਸ ਸਿਲੰਡਰ ਜੋ ਕਿ 19 ਕਿਲੋਗ੍ਰਾਮ (19 kg) ਦਾ ਹੁੰਦਾ ਹੈ ਦੀਆਂ ਕੀਮਤਾਂ ਘਟਾਉਂਦਿਆਂ 17 ਰੁਪਏ ਸਸਤਾ (17 rupees cheaper by reducing prices) ਕਰ ਦਿੱਤਾ ਹੈ ।
ਦੱਸਣਯੋਗ ਹੈ ਕਿ ਘਰੇਲੂ ਗੈਸ ਸਿਲੰਡਰ 14 ਕਿਲੋਗ੍ਰਾਮ ਦਾ ਹੁੰਦਾ ਹੈ । ਇਥੇ ਇਹ ਵੀ ਦੇਖਣਯੋਗ ਹੈ ਕਿ ਅਪੈ੍ਰਲ ਮਹੀਨਾ ਖਤਮ ਹੁੰਦਿਆਂ ਹੀ ਸ਼ੁਰੂ ਹੋਏ ਮਈ ਮਹੀਨੇ ਦੇ ਪਹਿਲੇ ਦਿਨ ਹੀ ਦੇਸ਼ ਵਿਚ ਬੇਸ਼ਕ ਬਹੁਤ ਸਾਰੀਆਂ ਚੀਜਾਂ ਦੀਆਂ ਕੀਮਤਾਂ ਵਿਚ ਬਦਲਾਅ ਹੋਇਆ ਹੈ, ਜਿਸਦਾ ਅਸਰ ਸਿੱਧੇ ਸਿੱਧੇ ਆਮ ਲੋਕਾਂ ਦੀਆਂ ਜੇਬਾਂ ਤੇ ਹੀ ਪਵੇਗਾ ।
ਪੈਟਰੋਲੀਅਮ ਕੰਪਨੀਆਂ ਨੇ ਨੋਟੀਫਿਕੇਸ਼ਨ ਜਾਰੀ
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਪੈਟਰੋਲੀਅਮ ਕੰਪਨੀਆਂ (Petroleum companies) ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ । 19 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਦੀ ਕੀਮਤ ਵਿਚ 17 ਰੁਪਏ ਦੇ ਕੀਤੇ ਗਏ ਘਾਟੇ ਦੇ ਚਲਦਿਆਂ ਹੁਣ ਗੈਸ ਸਿਲੰਡਰ ਦੀ ਕੀਮਤ 1868.50 ਰੁਪਏ ਤੋਂ 1851.50 ਰੁਪਏ ਹੋ ਗਈ ਹੈ ।
Read More : ਵਪਾਰਕ ਗੈਸ ਸਿਲੰਡਰ ਕੀਮਤਾਂ ਘਟਾਉਣ ਵਿਚ ਜਬਰਦਸਤ ਬਦਲਾਅ