ਸਿੱਖਿਆਂ ਕ੍ਰਾਂਤੀ ਤਹਿਤ ਘਨੌਰ ਖੇਤਰ ਦੇ ਚਾਰ ਸਰਕਾਰੀ ਸਕੂਲਾਂ ਦੀ ਸਵਾ ਕਰੋੜ ਰੁਪਏ ਨਾਲ ਬਦਲੀ ਨੁਹਾਰ

ਘਨੌਰ/ਪਟਿਆਲਾ 9 ਅਪ੍ਰੈਲ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੇ ਸਹਿਯੋਗ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਕਰੋੜਾਂ ਫੰਡ ਜਾਰੀ ਹੋਏ ਹਨ, ਜਿਸ ਨਾਲ ਜਿੱਥੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ ਉੱਥੇ ਬਣੇ ਸਮਾਰਟ ਕਮਰੇ ਸਕੂਲਾਂ ਨੂੰ ਚਾਰ ਚੰਨ ਲਗਾਉਂਦੇ ਹਨ ।

ਸਿੱਖਿਆਂ ਕ੍ਰਾਂਤੀ ਤਹਿਤ ਘਨੌਰ ਖੇਤਰ ਦੇ ਚਾਰ ਸਰਕਾਰੀ ਸਕੂਲਾਂ ਦੀ ਸਵਾ ਕਰੋੜ ਰੁਪਏ ਨਾਲ ਬਦਲੀ ਨੁਹਾਰ

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਫੰਡਾਂ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਘਨੌਰ ਵਿਖੇ ਬਣੇ ਸਮਾਰਟ ਕਮਰਿਆਂ ਦਾ ਉਦਘਾਟਨ ਗੁਰਲਾਲ ਘਨੌਰ ਵੱਲੋਂ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਘਨੌਰ ਹਲਕੇ ਦੇ ਅੱਜ ਚਾਰ ਸਰਕਾਰੀ ਸਕੂਲਾਂ ’ਚ ਸਵਾ ਕਰੋੜ ਰੁਪਏ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਗੁਣਤਾਮਕ ਸਿੱਖਿਆ ਲਈ ਵਚਨਬੱਧ ਹੈ। ਇਸ ਦੇ ਨਾਲ ਨਾਲ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਕਰੋੜਾਂ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਜਿਸ ਨਾਲ ਸਮਾਰਟ ਕਮਰਿਆਂ ਦੀ ਉਸਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਤੇ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ।

ਗੁਣਤਾਮਕ ਸਿੱਖਿਆ ਲਈ ਪੰਜਾਬ ਸਰਕਾਰ ਵਚਨਬੱਧ : ਗੁਰਲਾਲ ਘਨੌਰ

ਇਸੇ ਲੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਘਨੌਰ ਵਿੱਚ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕੀਤਾ ਗਿਆ ਹੈ ਜੋ ਕਿ ਪ੍ਰੋਜੈਕਟਰ, ਉੱਚ ਕੋਟੀ ਦੇ ਮਜਬੂਤ ਡੈਸਕ ਤੇ ਹੋਰ ਆਧੁਨਿਕ ਸਹੂਲਤਾਂ ਨਾਲ ਲੈਸ ਹਨ, ਜਿਸ ਨਾਲ ਵਿਦਿਆਰਥੀ ਵਧੀਆ ਢੰਗ ਨਾਲ ਸਿੱਖਿਆ ਹਾਸਲ ਕਰ ਸਕਣਗੇ । ਉਨ੍ਹਾਂ ਸਮੂਹ ਮਾਤਾ-ਪਿਤਾ ਅਤੇ ਸਮਾਜਿਕ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਰਕਾਰੀ ਸਹੂਲਤਾਂ ਦਾ ਲਾਭ ਪ੍ਰਾਪਤ ਕਰਨ ਲਈ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ ।

ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਵੱਲੋਂ ਕਰੋੜਾਂ ਦੇ ਫੰਡ ਜਾਰੀ ਕੀਤੇ ਗਏ : ਗੁਰਲਾਲ ਘਨੌਰ

ਇਸ ਮੌਕੇ ਇੰਦਰਜੀਤ ਸਿੰਘ ਸਿਆਲੂ ਸਰਪੰਚ, ਪਿੰਦਰ ਸਰਪੰਚ,ਸੰਦੀਪ ਸਰਪੰਚ ਜ਼ਰੀਕਪੁਰ, ਵਿਸਕੀ ਚਪੜ, ਸ. ਧਰਮਿੰਦਰ ਸਿੰਘ ਬੀ. ਪੀ. ਈ. ਓ. ਘਨੌਰ, ਪ੍ਰਧਾਨ ਮਨਦੀਪ ਕੌਰ ਹੰਜਰਾਂ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾ, ਸੀਨੀਅਰ ਵਾਈਸ ਪ੍ਰਧਾਨ ਅੰਕਿਤ ਸੂਦ, ਵਾਈਸ ਪ੍ਰਧਾਨ ਰਵੀ ਘਨੌਰ, ਮੁਖਤਿਆਰ ਸਿੰਘ ਕੌਂਸਲਰ, ਬਲਾਕ ਪ੍ਰਧਾਨ ਮੱਖਣ ਖਾਨ, ਸਰਦਾਰੋ ਕੌਂਸਲਰ, ਆਪ ਆਗੂ ਸੁਰਿੰਦਰ ਤੁਲੀ, ਕੌਂਸਲਰ ਵੀਨਾ ਰਾਣੀ, ਕੌਂਸਲਰ ਚਰਨਜੀਤ ਕੌਰ, ਆਪ ਆਗੂ ਪ੍ਰੇਮ ਵੱਡੇਚ, ਕੌਂਸਲਰ ਬਲਜਿੰਦਰ ਸਿੰਘ,ਨਿਰਮਲ ਘਨੌਰ ਕੁਲਦੀਪ ਗੱਬਰ, ਰਾਮ ਆਸਰਾ, ਸਿੰਦਰ ਕੌਰ ਕੌਂਸਲਰ, ਸਨਦੀਪ ਸਰਪੰਚ,ਨਰ ਸਿੰਘ ਸਰਪੰਚ, ਹਰਦੀਪ ਸਰਪੰਚ, ਕੁਲਦੀਪ ਸਰਪੰਚ, ਦਲਜੀਤ ਸਰਪੰਚ, ਬਿਨੀ ਬਾਂਸਲ, ਹਰਜਿੰਦਰ ਸਿੰਘ, ਜਗਦੀਪ ਸਰਪੰਚ, ਪਵਿੱਤਰ ਕਮਾਲਪੁਰ, ਸਰਪੰਚ ਕਰਮ ਸਿੰਘ, ਗੁਰਮੀਤ ਸਿੰਘ, ਕੁਲਵਿੰਦਰ ਅੰਟਾਲ, ਦਰਸ਼ਨ ਮੰਜ਼ੋਲੀ, ਸਾਬਾ ਵੜੈਚ, ਵੰਸ਼ ਮਲਣ, ਗੁਰਬਚਨ ਨੰਬਰਦਾਰ, ਬਲਜਿੰਦਰ ਨੰਬਰਦਾਰ, ਰਾਜਪਾਲ ਸਰਪੰਚ, ਸਕੂਲ ਐਸ. ਐਮ. ਸੀ. ਕਮੇਟੀ , ਸੀ. ਐੱਚ. ਟੀ. ਮੰਜ਼ੋਲੀ ਸੁਨੀਲ ਕੁਮਾਰ, ਬੀ. ਐਸ. ਓ. ਘਨੌਰ ਹਰਮੋਹਿੰਦਰ ਸਿੰਘ, ਸੀ. ਐੱਚ. ਟੀ. ਬਘੌਰਾ ਕੁਲਵੰਤ ਸਿੰਘ, ਸਕੂਲ ਇੰਚਾਰਜ ਮਨਮੋਹਣ ਸਿੰਘ, ਰਜਿੰਦਰ ਕੌਰ, ਪਲਵਿੰਦਰ ਕੌਰ, ਅਮਰਜੀਤ ਕੌਰ, ਕਮਲਜੀਤ ਕੌਰ, ਮੋਹਿਤ ਬਾਵਾ, ਬੀ.ਆਰ.ਸੀ. ਅਮਨ ਸਿੰਘ ਅਤੇ ਨਿਰਭੈ ਜਰਗ, ਹਰਦੀਪ ਸੰਧੂ , ਗੁਰਦੀਪ ਅੰਟਾਲ, ਕ੍ਰਿਸ਼ਨ ਸਿੰਘ, ਰਵਿੰਦਰ ਕੁਮਾਰ ਆਦਿ ਹਾਜ਼ਰ ਸਨ ।

Leave a Comment

Your email address will not be published. Required fields are marked *

Scroll to Top