Breaking

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ
Sunday, 08 Nov 2026 | 12:25 am

+91 90915 01313 , +91 90916 01313

punjabbanni@gmail.com
punjabbani@yahoo.com

ਕੈਮੀਕਲ ਯੁਕਤ ਖਾਣ ਪਾਣ ਦੇ ਪੱਧਰ, ਵੰਸ਼ਵਾਦ, ਗੁਣ ਸੂਤਰਾਂ ਦੇ ਵਿਕਾਰ ਤੇ ਅਪ੍ਰਕਿਰਤਿਕ ਸਥਿਤੀਆਂ, ਦਿਵਿਆਂਗਤਾ ਨੂੰ ਵਧਾਉਣ ਪ੍ਰਤੀ ਪ੍ਰਮੁੱਖ ਕਾਰਨ-ਬਾਲ ਮੁਕੰਦ ਸ਼ਰਮਾ

ਕੈਮੀਕਲ ਯੁਕਤ ਖਾਣ ਪਾਣ ਦੇ ਪੱਧਰ, ਵੰਸ਼ਵਾਦ, ਗੁਣ ਸੂਤਰਾਂ ਦੇ ਵਿਕਾਰ ਤੇ ਅਪ੍ਰਕਿਰਤਿਕ ਸਥਿਤੀਆਂ, ਦਿਵਿਆਂਗਤਾ ਨੂੰ ਵਧਾਉਣ ਪ੍ਰਤੀ ਪ੍ਰਮੁੱਖ ਕਾਰਨ-ਬਾਲ ਮੁਕੰਦ ਸ਼ਰਮਾ

ਪਟਿਆਲਾ, 7 ਅਪ੍ਰੈਲ : ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਇੱਥੇ ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ, ਸੂਲਰ ਦੇ 44ਵੇਂ ਸਥਾਪਨਾ ਦਿਵਸ ਮੌਕੇ ਸ਼ਿਰਕਤ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਬਾਲ ਮੁਕੰਦ ਸ਼ਰਮਾ ਨੇ ਅੱਜਕਲ ਦੇ ਕੈਮੀਕਲ ਯੁਕਤ ਖਾਣ ਪਾਣ ਦੇ ਪੱਧਰ, ਵੰਸ਼ਵਾਦ/ਗੁਣ ਸੂਤਰਾਂ (ਜੀਨਜ਼) ਦੇ ਵਿਕਾਰ ਅਤੇ ਅਪ੍ਰਕਿਰਤਿਕ ਸਥਿਤੀਆਂ, ਦਿਵਿਆਂਗਤਾ ਨੂੰ ਵਧਾਉਣ ਪ੍ਰਤੀ ਪ੍ਰਮੁੱਖ ਕਾਰਨਾਂ ਦੇ ਵਧਣ ‘ਤੇ ਚਿੰਤਾ ਜਾਹਰ ਕੀਤੀ । ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਆਮ ਤੌਰ ‘ਤੇ 100 ਆਮ ਤੰਦਰੁਸਤ ਬੱਚਿਆਂ ਦੇ ਜਨਮ ਪਿੱਛੇ ਲਗਭਗ ਤਿੰਨ ਬੱਚੇ ਦਿਵਿਆਂਗ ਪੈਦਾ ਹੋ ਰਹੇ ਹਨ। ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਮੰਦਬੁਧਿਤਾ ਅਤੇ ਇਸ ਦੇ ਨਾਲ ਨਾਲ ਜੁੜੇ ਹੋਰ ਵਿਕਾਰਾਂ ਜਿਵੇਂ ਕਿ ਔਟਿਜ਼ਮ ਅਤੇ ਸੈਰੇਬਰਲ ਪਾਲਸੀ ਆਦਿ ਮਾਮਲਿਆਂ ‘ਚ ਸਮੇਂ ਤੋਂ ਪਹਿਲਾਂ ਦਖਲ ਦੇਕੇ ਵਿਕਾਰਾਂ ਨੂੰ ਰੋਕਣ ਲਈ ਤਤਪਰ ਹੈ ।
ਕਿਹਾ, ਨਵਜੀਵਨੀ ਸਕੂਲ ਵੱਲੋਂ 1981 ਤੋਂ ਲੈ ਕੇ ਹੁਣ ਤੱਕ ਵਿਸ਼ੇਸ਼ ਜ਼ਰੂਰਤਾਂ ਵਾਲੇ ਹਜ਼ਾਰਾਂ ਬੱਚਿਆਂ ਦੇ ਪੁਨਰਵਾਸ ਲਈ ਸੇਵਾਂਵਾ ਪ੍ਰਦਾਨ ਕਰਨੀਆਂ ਸ਼ਲਾਘਾਯੋਗ
ਚੇਅਰਮੈਨ ਨੇ ਇਸ ਸਕੂਲ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਕੂਲ ਨੇ ਆਪਣੀ ਸਥਾਪਨਾ ਵਰ੍ਹੇ 1981 ਤੋਂ ਲੈਕੇ ਹੁਣ ਤੱਕ ਲਗਭਗ 152 ਵਿਸ਼ੇਸ਼ ਜ਼ਰੂਰਤਾਂ (ਇੰਟਲੈਕਚੁਅਲ ਅਤੇ ਡੈਵਲਪਮੈਂਟਲ ਡਿਸੇਬਿਲਿਟੀਜ) ਵਾਲੇ ਹਜ਼ਾਰਾਂ ਬੱਚਿਆਂ ਦੇ ਪੁਨਰਵਾਸ ਲਈ ਨਿਰੰਤਰ ਪ੍ਰਦਾਨ ਕੀਤੀਆਂ ਸੇਵਾਂਵਾ ਸ਼ਲਾਘਾਯੋਗ ਹਨ । ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਤੇ ਖੁਸ਼ੀ ਹੈ ਕਿ ਸਕੂਲ ਵਿੱਚ ਸਪੈਸ਼ਲ ਐਜੂਕੇਸ਼ਨ ਅਧਾਰਿਤ ਤਰੀਕਿਆਂ ਦੇ ਨਾਲ ਬੱਚਿਆਂ ਦੀ ਸਿੱਖਿਆ ਅਤੇ ਜੀਵਨ ਗੁਣਵੱਤਾ ਦਾ ਪੱਧਰ ਉੱਚਾ ਚੱਕਣ ਲਈ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਹਰੀ ਝੰਡੀ ਫ਼ਹਿਰਾ ਕੇ  ਕੀਤੀ ।
ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੇ ਆਪਣੀਆਂ ਵਿਲੱਖਣ ਖੇਡਾਂ ਦਾ ਦਿਲਚਸਪ ਪ੍ਰਦਰਸ਼ਨ ਕੀਤਾ
ਇਸ ਮੌਕੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੇ ਆਪਣੀਆਂ ਵਿਲੱਖਣ ਖੇਡਾਂ ਦਾ ਦਿਲਚਸਪ ਪ੍ਰਦਰਸ਼ਨ ਕੀਤਾ ।  ਬਾਲ ਮੁਕੰਦ ਸ਼ਰਮਾ ਨੇ ਇਨ੍ਹਾਂ ਸਪੈਸ਼ਲ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਜੇਤੂ ਬੱਚਿਆਂ ਨੂੰ ਮੈਡਲ ਵੀ ਵੰਡੇ। ਖੇਡਾਂ ਦੇ ਨਾਲ ਨਾਲ ਉਹਨਾਂ ਨੇ ਵਿਸ਼ੇਸ਼ ਬੱਚਿਆਂ ਵੱਲੋਂ ਬਣਾਏ ਕਰਾਫਟ ਦੇ ਸਮਾਨ ਨੂੰ ਵੀ ਵਾਚਿਆ ਤੇ ਸਕੂਲ ਦੀ ਕਾਰਗੁਜ਼ਾਰੀ ਵੀ ਵੇਖੀ, ਸਕੂਲ ਦੀ ਮੈਨੇਜਮੈਂਟ ਵੱਲੋਂ ਕੀਮਤੀ ਸਮਾਂ ਸਕੂਲ ਨੂੰ ਦੇਣ ਲਈ ਚੇਅਰਮੈਨ ਸ਼ਰਮਾ ਦਾ ਧੰਨਵਾਦ ਕੀਤਾ ।
ਵਿਸ਼ੇਸ਼ ਬੱਚਿਆਂ ਦਾ ਪਾਠਕ੍ਰਮ ਆਮ ਸਕੂਲਾਂ ਵਰਗਾ ਨਹੀਂ ਹੁੰਦਾ
ਜਿਕਰਯੋਗ ਹੈ ਕਿ ਇਨ੍ਹਾਂ ਵਿਸ਼ੇਸ਼ ਬੱਚਿਆਂ ਦਾ ਪਾਠਕ੍ਰਮ ਆਮ ਸਕੂਲਾਂ ਵਰਗਾ ਨਹੀਂ ਹੁੰਦਾ ਅਤੇ ਨਾ ਹੀ ਇੱਕ ਵਿਸ਼ੇਸ਼ ਬੱਚੇ ਦਾ ਪਾਠਕ੍ਰਮ ਦੂਜੇ ਵਿਸ਼ੇਸ਼ ਬੱਚੇ ਨਾਲ ਮਿਲਦਾ ਹੈ, ਕਿਉਂਕਿ ਹਰੇਕ ਵਿਸ਼ੇਸ਼ ਬੱਚੇ ਦੀਆਂ ਜਰੂਰਤਾਂ ਵੱਖ-ਵੱਖ ਹੁੰਦੀਆਂ ਹਨ, ਇਸ ਲਈ ਉਨ੍ਹਾਂ ਦਾ ਪਾਠਕ੍ਰਮ ਇੱਕ ਖ਼ਾਸ ਕਿਸਮ ਦਾ ਪਾਠਕ੍ਰਮ ਹੁੰਦਾ ਹੈ । ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਬੱਚੇ ਦਾ ਪਾਠਕ੍ਰਮ ਤਿਆਰ ਕਰਨ ਵੇਲੇ ਬੱਚੇ ਦੀ ਬੌਧਿਕ ਵਿਕਲਾਂਗਤਾ, ਵਿਕਲਾਂਗਤਾ ਦੀ ਅਵਸਥਾ, ਭੌਤਿਕ ਅਸੱਮਰਥਤਾ, ਨਿੱਜੀ ਜ਼ਰੂਰਤ ਪਰਿਵਾਰਿਕ ਜ਼ਰੂਰਤਾਂ ਅਤੇ ਹੋਰ ਕਈ ਤਰ੍ਹਾਂ ਦੇ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਪਾਠਕ੍ਰਮ ਦਾ ਜ਼ਿਆਦਾ ਝੁਕਾਅ ਆਮ ਜ਼ਿੰਦਗੀ ਨਾਲ ਜੁੜੀਆਂ ਨਿਯਮਿਤ ਕ੍ਰਿਆਵਾਂ ਜਿਵੇਂ ਕਿ ਪਖਾਨਾ ਕਰਨਾ, ਨਹਾਉਣਾ, ਆਪਣੇ ਆਪ ਨੂੰ ਸੰਵਾਰਨਾ, ਕਪੜੇ ਪਹਿਨਣੇ ਤੇ ਉਤਾਰਨੇ, ਰੋਟੀ ਖਾਣੀ, ਆਪਣੇ ਸਰੀਰ ਦੀ ਸਾਂਭ ਸੰਭਾਲ ਕਰਨੀ, ਦੂਜਿਆਂ ਦੁਆਰਾ ਪੁੱਛੇ ਆਮ ਸਵਾਲਾਂ ਦੇ ਜਵਾਬ ਦੇਣਾ, ਗੱਲਬਾਤ ਕਰਨਾ ਅਤੇ ਕਿਰਿਆਤਮਕ ਵਿੱਦਿਆ ਸਿੱਖਣ ਨੂੰ ਤਰਜੀਹ ਦਿੱਤੀ ਜਾਂਦੀ ਹੈ ।
ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਇੰਟਲੈਕਚੁਅਲ ਤੇ ਡਿਵਲਪਮੈਂਟ ਡਿਸੇਬਲ (ਮੰਦਬੁੱਧਿਤਾ) ਪ੍ਰਦਾਨ ਕਰਦਾ ਹੈ ਬੱਚਿਆਂ ਲਈ ਡੇ-ਬੋਰਡਿੰਗ ਅਤੇ ਹਾਸਟਲ ਦੀ ਸੁਵਿੱਧਾ 
ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਇੰਟਲੈਕਚੁਅਲ ਤੇ ਡਿਵਲਪਮੈਂਟ ਡਿਸੇਬਲ (ਮੰਦਬੁੱਧਿਤਾ) ਬੱਚਿਆਂ ਲਈ ਡੇ-ਬੋਰਡਿੰਗ ਅਤੇ ਹਾਸਟਲ ਦੀ ਸੁਵਿੱਧਾ ਵੀ ਪ੍ਰਦਾਨ ਕਰਦਾ ਹੈ, ਜਿਸ ਵਿੱਚ ਪੂਰੇ ਭਾਰਤ ਤੋਂ ਬੱਚੇ ਵਿਸ਼ੇਸ਼ ਸਿੱਖਿਆ ਪ੍ਰਾਪਤ ਕਰ ਰਹੇ ਹਨ । ਇਸ ਮੌਕੇ ਜ਼ਿਲ੍ਹਾ ਅਟਾਰਨੀ ਅਨਮੋਲ ਜੀਤ ਸਿੰਘ, ਡਾ. ਅਮਰਜੀਤ ਸਿੰਘ ਸੋਹੀ, ਸਕੱਤਰ ਸਰਬਜੀਤ ਕੌਰ ਸਮੇਤ ਸ਼ਹਿਰ ਦੇ ਹੋਰ ਵੀ ਪਤਵੰਤੇ ਵੀ ਹਾਜ਼ਿਰ ਹੋਏ ।
Scroll to Top