3 ਅਪ੍ਰੈਲ ਨੂੰ ਪਿੰਡ ਡਲੇਵਾਲ ਜਾ ਕੇ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਨਗੇ ਜਗਜੀਤ ਸਿੰਘ ਡੱਲੇਵਾਲ

ਪਟਿਆਲਾ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਜਿਹੜੇ ਕਿ ਲੰਬੇ ਸਮੇ ਤੋਂ ਮਰਨ ਵਰਤ ‘ਤੇ ਬੈਠੇ ਹਨ ਅਤੇ ਜਿਨਾ ਨੂੰ ਪਿਛਲੇ ਦਿਨੀ ਮੋਰਚਾ ਚੁਕਣ ਤੋਂ ਬਾਅਦ ਪਟਿਆਲਾ ਦੇ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਵਲੋ ਐਲਾਨ ਕੀਤਾ ਗਿਆ ਹੈ ਕਿ ਉਹ ਅੱਜ 3 ਅਪ੍ਰੈਲ ਨੂੰ ਆਪਣੇ ਜੱਦੀ ਪਿੰਡ ਡਲੇਵਾਲ ਵਿਖੇ ਜਾ ਕੇ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਨਗੇ ਅਤੇ ਐਸ. ਕੇ. ਐਮ. ਦੇ ਅਗਲੇ ਪ੍ਰੋਗਰਾਮਾਂ ਵਿਚ ਵੀ ਹਿੱਸਾ ਲੈਣਗੇ ।

ਡਲੇਵਾਲ ਕਰਨਗੇ ਕਿਸਾਨਾਂ ਦੇ ਵੱਡਾ ਕਾਫਲੇ ਨਾਲ ਪਹਿਲਾਂ ਤੋਂ ਚੱਲ ਰਹੇ ਕਿਸਾਨ ਮੋਰਚੇ ‘ਚ ਸਿਰਕਤ 
ਡਲੇਵਾਲ ਕਿਸਾਨਾਂ ਦੇ ਵੱਡਾ ਕਾਫਲੇ ਨਾਲ ਪਹਿਲਾਂ ਤੋਂ ਚੱਲ ਰਹੇ ਕਿਸਾਨ ਮੋਰਚੇ ‘ਚ ਸਿਰਕਤ ਕਰਨਗੇ । ਇਸ ਸਬੰਧੀ ਬੁੱਧਵਾਰ ਨੂੰ ਸਵੇਰੇ ਵੇਲੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਨ ਉਪਰੰਤ ਸਥਾਨਕ ਗੁਰੂਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਐਸ. ਕੇ. ਐਮ. (ਗੈਰ-ਰਾਜਨੀਤਿਕ) ਦੀ ਮੀਟਿੰਗ ਕੀਤੀ। ਇਸ ਉਪਰੰਤ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਅਭੀਮੰਨੂ ਕੋਹਾੜ, ਸੁਖਜੀਤ ਸਿੰਘ, ਸੁਖਦੇਵ ਸਿੰਘ ਭੋਜਰਾਜ, ਬਲਦੇਵ ਸਿੰਘ ਸਿਰਸਾ ਤੇ ਹੋਰਨਾਂ ਨੇ ਦੱਸਿਆ ਕਿ 19 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਸੰਭੂ ਤੇ ਖਨੋਰੀ ਮੋਰਚਾ ਜਬਰੀ ਉਠਾਉਣ ਦੌਰਾਨ ਕਿਸਾਨਾਂ ਦਾ ਗੁੰਮ ਹੋਇਆ ਸਮਾਨ ਵਾਪਸ ਦਿਵਾਉਣ ਅਤੇ ਪੁਲਸ ਵੱਲੋਂ ਡੱਲੇਵਾਲ ਨੂੰ ਜਬਰੀ ਹਿਰਾਸਤ ‘ਚ ਰੱਖਣ ਦੇ ਵਿਰੋਧ ਵਜੋਂ ਪਿੰਡ ਡੱਲੇਵਾਲ ‘ਚ ਪੱਕਾ ਮੋਰਚਾ ਸੁਰੂ ਕੀਤਾ ਸੀ , ਜਿਸ ‘ਚ 3 ਅਪ੍ਰੈਲ ਨੂੰ ਵੱਡਾ ਇਕੱਠ ਸੱਦਿਆ ਗਿਆ ਹੈ ।

ਦੋਨੋ ਫੋਰਮਾਂ ਵੱਲੋਂ ਦਿੱਤੇ ਅਗਲੇ ਪ੍ਰੋਗਰਾਮਾਂ ‘ਚ ਜਗਜੀਤ ਸਿੰਘ ਡੱਲੇਵਾਲ ਸਿਰਕਤ ਕਰਨਗੇ
ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਹੈ ਕਿ ਦੋਨੋ ਫੋਰਮਾਂ ਵੱਲੋਂ ਦਿੱਤੇ ਅਗਲੇ ਪ੍ਰੋਗਰਾਮਾਂ ‘ਚ ਜਗਜੀਤ ਸਿੰਘ ਡੱਲੇਵਾਲ ਸਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਸਵੇਰੇ 8 ਵਜੇ ਕਿਸਾਨਾਂ ਦਾ ਵੱਡਾ ਕਾਫਲਾ ਡੱਲੇਵਾਲ ਨੂੰ ਲੈ ਕੇ ਪਿੰਡ ਵੱਲ ਜਾਵੇਗਾ । ਉਨ੍ਹਾਂ ਦੱਸਿਆ ਕਿ ਐਸ. ਕੇ. ਐਮ. (ਗੈਰ-ਰਾਜਨੀਤਿਕ) ਵੱਲੋਂ ਅਗਲੇ ਦਿਨਾਂ ਦੇ ਉਲੀਕੇ ਪ੍ਰੋਗਰਾਮਾਂ ਦੌਰਾਨ 3 ਅਪ੍ਰੈਲ ਨੂੰ ਡੱਲੇਵਾਲ, 4 ਅਪ੍ਰੈਲ ਨੂੰ ਫਿਰੋਜਪੁਰ, 5 ਅਪ੍ਰੈਲ ਨੂੰ ਪਟਿਆਲਾ, 6 ਅਪ੍ਰੈਲ ਨੂੰ ਸਰਹੰਦ, 7 ਅਪ੍ਰੈਲ ਨੂੰ ਧਨੌਲਾ, 8 ਅਪ੍ਰੈਲ ਨੂੰ ਸ਼੍ਰੀ ਮੁਕਤਸ਼ਰ ਸਾਹਿਬ, 9 ਅਪ੍ਰੈਲ ਨੂੰ ਫਾਜਿਲਕਾ, 10 ਅਪ੍ਰੈਲ ਨੂੰ ਮਾਨਸਾ ਅਤੇ 11 ਤੇ 12 ਅਪ੍ਰੈਲ ਨੂੰ ਸ਼ਰੀ ਅਮ੍ਰਿੰਤਸਰ ਸਾਹਿਬ ਵਿਖੇ ਕਿਸਾਨ ਮਹਾਪੰਚਾਇਤਾ ਕੀਤੀਆਂ ਜਾਣਗੀਆਂ , ਜਿਨ੍ਹਾਂ ‘ਚ ਜਗਜੀਤ ਸਿੰਘ ਡੱਲੇਵਾਲ ਸਿਰਕਤ ਕਰਨਗੇ ਤੇ ਕਿਸਾਨਾਂ ਨੂੰ ਸੰਬੋਧਨ ਕਰਨਗੇ । ਕਿਸਾਨ ਆਗੂਆਂ ਨੇ ਦੱਸਿਆ ਕਿ ਉਹ ਆਪਣੇ ਪੱਧਰ ‘ਤੇ ਪ੍ਰਬੰਧ ਕਰਕੇ ਡੱਲੇਵਾਲ ਨੂੰ ਲੈ ਕੇ ਜਾਣਗੇ । ਉਨ੍ਹਾਂ ਕਿਹਾ ਕਿ ਮਰਨ ਵਰਤ ਜਾਰੀ ਹੈ, ਜਿਸ ਸਬੰਧੀ ਅਗਲੇ ਸਮੇਂ ‘ਚ ਫੈਸਲਾ ਲਿਆ ਜਾਵੇਗਾ ।

Leave a Comment

Your email address will not be published. Required fields are marked *

Scroll to Top