ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕਰਕੇ ਕੀਤੀ ਝੋਨੇ ਦੀ ਲਿਫਟਿੰਗ ਅਤੇ ਆਰ. ਡੀ. ਐਫ. ਤੇ ਆੜ੍ਹਤੀਆਂ ਦੇ ਮੁੱਦੇ ਤੇ ਗੱਲਬਾਤ

ਨਵੀਂ ਦਿੱਲੀ, 27 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਸਪਲਾਈ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ । ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਵਿਚੋਂ ਝੋਨੇ ਦੀ ਲਿਫਟਿੰਗ ਦਾ ਮਾਮਲਾ ਮੰਤਰੀ ਕੋਲ ਚੁੱਕਿਆ ਹੈ ਤੇ ਮੰਤਰੀ ਨੂੰ ਦੱਸਿਆ ਹੈ ਕਿ 1 ਅਪ੍ਰੈਲ 2025 ਤੋਂ ਪੰਜਾਬ ਵਿਚ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ । ਉਹਨਾਂ ਕਿਹਾ ਕਿ ਇਸ ਵੇਲੇ ਰੋਜ਼ਾਨਾ 25 ਮਾਲ ਗੱਡੀਆਂ ਰਾਹੀਂ ਝੋਨਾ ਪੰਜਾਬ ਵਿਚੋਂ ਚੁੱਕਿਆ ਜਾ ਰਿਹਾ ਹੈ ਤੇ ਇਹਨਾਂ ਮਾਲ ਗੱਡੀਆਂ ਵਿਚ ਛੇਤੀ ਹੀ ਵਾਧਾ ਕੀਤਾ ਜਾਵੇਗਾ ਅਤੇ ਮਈ 2025 ਤੱਕ ਪੂਰੀ ਲਿਫਟਿੰਗ ਮੁਕੰਮਲ ਹੋ ਜਾਵੇਗੀ ।

ਆਰ ਡੀ ਐਫ ਦੇ ਬਕਾਏ ਦਾ ਮਸਲਾ ਵੀ ਚੁੱਕਿਆ
ਉਹਨਾਂ ਦੱਸਿਆ ਕਿ ਉਹਨਾਂ ਨੇ ਆਰ ਡੀ ਐਫ ਦੇ ਬਕਾਏ ਦਾ ਮਸਲਾ ਵੀ ਚੁੱਕਿਆ ਤੇ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸ਼ਤਾਂ ਵਿਚ ਵੀ ਸੂਬੇ ਨੂੰ ਅਦਾਇਗੀ ਕਰ ਸਕਦੀ ਹੈ। ਉਹਨਾਂ ਕਿਹਾ ਕਿ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਰ ਡੀ ਐਫ ਦੇ ਪੈਸੇ ਦੀ ਦੁਰਵਰਤੋਂ ਕੀਤੀ ਪਰ ਅਸੀਂ ਐਕਟ ਬਣਾ ਦਿੱਤਾ ਤੇ ਯਕੀਨੀ ਬਣਾਵਾਂਗੇ ਕਿ ਆਰ ਡੀ ਐਫ ਦੀ ਵਰਤੋਂ ਸਿਰਫ ਪੇਂਡੂ ਵਿਕਾਸ ਖਾਸ ਤੌਰ ’ਤੇ ਸੜਕਾਂ ਦੇ ਨਿਰਮਾਣ ’ਤੇ ਖਰਚ ਕੀਤਾ ਜਾਵੇਗਾ ।

ਆੜ੍ਹਤੀਆਂ ਦੇ ਕਮਿਸ਼ਨ ਵਿਚ ਵਾਧੇ ਅਤੇ ਸਾਈਲੋਜ਼ ’ਤੇ ਆੜ੍ਹਤੀਆਂ ਨੂੰ ਕਮਿਸ਼ਨ ਦੇਣ ਦਾ ਮਸਲਾ ਵੀ ਚੁੱਕਿਆ

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਆੜ੍ਹਤੀਆਂ ਦੇ ਕਮਿਸ਼ਨ ਵਿਚ ਵਾਧੇ ਅਤੇ ਸਾਈਲੋਜ਼ ’ਤੇ ਆੜ੍ਹਤੀਆਂ ਨੂੰ ਕਮਿਸ਼ਨ ਦੇਣ ਦਾ ਮਸਲਾ ਵੀ ਚੁੱਕਿਆ ਹੈ । ਉਹਨਾਂ ਕਿਹਾ ਕਿ ਗੱਲਬਾਤ ਬਹੁਤ ਹੀ ਹਾਂ ਪੱਖੀ ਮਾਹੌਲ ਵਿਚ ਹੋਈ। ਉਹਨਾਂ ਕਿਹਾ ਕਿ ਮੰਤਰੀ ਨੇ ਉਹਨਾਂ ਨੂੰ ਕਿਹਾ ਹੈ ਕਿ ਉਹ 3-4 ਦਿਨਾਂ ਵਿਚ ਫੈਸਲਾ ਲੈ ਕੇ ਉਹਨਾਂ ਨੂੰ ਸੂਚਿਤ ਕਰਨਗੇ ।

Leave a Comment

Your email address will not be published. Required fields are marked *

Scroll to Top