ਰਾਜੇਸ਼ ਮੋਹਨ ਨੇ ਸੰਭਾਲਿਆ ਪਟਿਆਲਾ ਲੋਕੋਮੋਟਿਵ ਵਰਕਸ ਪੀ. ਐਲ. ਡਬਲਯੂ, ਪਟਿਆਲਾ ਦੇ ਪ੍ਰਧਾਨ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਬੀਸੀਏਓ ਵਜੋਂ ਚਾਰਜ

ਪਟਿਆਲਾ :  ਭਾਰਤੀ ਰੇਲਵੇ ਸੇਵਾ (IRSEE) ਦੇ 1986 ਬੈਚ ਦੇ ਵਰਿਸ਼ਠ ਅਧਿਕਾਰੀ ਸ਼੍ਰੀ ਰਾਜੇਸ਼ ਮੋਹਨ ਨੇ ਅੱਜ ਪਟਿਆਲਾ ਲੋਕੋਮੋਟਿਵ ਵਰਕਸ (PLW), ਪਟਿਆਲਾ ਦੇ ਪ੍ਰਧਾਨ ਮੁੱਖ ਪ੍ਰਸ਼ਾਸਨਿਕ ਅਧਿਕਾਰੀ (PCAO) ਵਜੋਂ ਆਪਣਾ ਚਾਰਜ ਸੰਭਾਲ ਲਿਆ । ਸ਼੍ਰੀ ਮੋਹਨ ਨੇ ਭਾਰਤੀ ਰੇਲਵੇ ਵਿੱਚ ਕਈ ਮਹੱਤਵਪੂਰਨ ਅਹੁਦੇ ਸੰਭਾਲੇ ਹਨ । ਉਨ੍ਹਾਂ ਨੇ ਐਡੀਸ਼ਨਲ ਡਿਵੀਜ਼ਨਲ ਰੇਲਵੇ ਮੈਨੇਜਰ (ADRM), ਧਨਬਾਦ, ਡਿਵੀਜ਼ਨਲ ਰੇਲਵੇ ਮੈਨੇਜਰ (DRM), ਹੁਬਲੀ, ਅਤੇ ਪ੍ਰਧਾਨ ਮੁੱਖ ਵਿਦਯੂਤ ਇੰਜੀਨੀਅਰ (PCEE), ਉੱਤਰੀ-ਪੱਛਮੀ ਰੇਲਵੇ (NWR) (ਅਗਸਤ 2020 – ਮਈ 2024) ਵਜੋਂ ਸੇਵਾ ਨਿਭਾਈ ਹੈ। PLW ਵਿੱਚ ਜੁੜਨ ਤੋਂ ਪਹਿਲਾਂ, ਉਹ RDSO, ਲਖਨਊ ਵਿੱਚ ਪ੍ਰਿੰਸੀਪਲ ਏਗਜ਼ਿਕਿਊਟਿਵ ਡਾਇਰੈਕਟਰ (Traction Installation) (PED-TI) ਦੇ ਤੌਰ ‘ਤੇ ਤਾਇਨਾਤ ਸਨ ।

PLW ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਲਈ ਪੂਰੀ ਲਗਨ ਤੇ ਸਮਰਪਣ ਨਾਲ ਕੰਮ ਕਰਨਗੇ : ਮੋਹਨ 

PLW ਦਾ ਚਾਰਜ ਸੰਭਾਲਣ ਮਗਰੋਂ, ਸ਼੍ਰੀ ਮੋਹਨ ਨੇ ਆਪਣੀ ਵਚਨਬੱਧਤਾ ਜ਼ਾਹਰ ਕਰਦਿਆਂ ਕਿਹਾ ਕਿ ਉਹ PLW ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਲਈ ਪੂਰੀ ਲਗਨ ਤੇ ਸਮਰਪਣ ਨਾਲ ਕੰਮ ਕਰਨਗੇ। ਉਨ੍ਹਾਂ ਨੇ ਯਕੀਨ ਦਵਾਇਆ ਕਿ ਰੇਲਵੇ ਬੋਰਡ ਵੱਲੋਂ ਦਿੱਤੇ ਜਾਂਦੇ ਹਰ ਟਾਰਗੇਟ ਨੂੰ ਸਮੇਂ ਸਿਰ ਹਾਸਲ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ । ਸ਼੍ਰੀ ਮੋਹਨ ਦੀ ਅਗਵਾਈ ਹੇਠ, PLW ਦੀ ਆਧੁਨਿਕਤਾ, ਕਾਰਗੁਜ਼ਾਰੀ ਅਤੇ ਨਵੀਨੀਕਰਨ ਦੀ ਦਿਸ਼ਾ ਵਿੱਚ ਹੋਰ ਤਰੱਕੀ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਨਾਲ ਭਾਰਤੀ ਰੇਲਵੇ ਵਿੱਚ ਇਸਦੀ ਭੂਮਿਕਾ ਹੋਰ ਮਹੱਤਵਪੂਰਨ ਬਣੇਗੀ ।

Leave a Comment

Your email address will not be published. Required fields are marked *

Scroll to Top