ਝਾਰਖੰਡ ਦੇ ਜਗਨਨਾਥਪੁਰ `ਚ ਤੂੜੀ ਦੇ ਢੇਰ ਨੂੰ ਲੱਗੀ ਅੱਗ, ਚਾਰ ਬੱਚੇ ਜ਼ਿੰਦਾ ਸੜੇ

ਝਾਰਖੰਡ ਦੇ ਜਗਨਨਾਥਪੁਰ `ਚ ਤੂੜੀ ਦੇ ਢੇਰ ਨੂੰ ਲੱਗੀ ਅੱਗ, ਚਾਰ ਬੱਚੇ ਜ਼ਿੰਦਾ ਸੜੇ
ਝਾਰਖੰਡ : ਭਾਰਤ ਦੇਸ਼ ਦੇ ਸੂਬੇ ਝਾਰਖੰਡ ਦੇ ਪੱਛਮੀ ਸਿੰਘਭੂਮ ਜਿ਼ਲ੍ਹੇ ਵਿੱਚ ਸੋਮਵਾਰ ਨੂੰ ਇੱਕ ਘਰ ਦੇ ਨੇੜੇ ਤੂੜੀ ਦੇ ਢੇਰ ਨੂੰ ਅੱਗ ਲੱਗਣ ਕਾਰਨ ਚਾਰ ਬੱਚੇ ਸੜ ਕੇ ਮਾਰੇ ਗਏ । ਪੁਲਿਸ ਨੇ ਇਹ ਜਾਣਕਾਰੀ ਦਿੱਤੀ । ਪੁਲਸ ਅਨੁਸਾਰ ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਚਾਈਬਾਸਾ ਦੇ ਜਗਨਨਾਥਪੁਰ ਥਾਣਾ ਖੇਤਰ ਦੇ ਗਿਟੀਲਿਪੀ ਪਿੰਡ ਵਿੱਚ ਵਾਪਰੀ । ਪੁਲਸ ਸੁਪਰਡੈਂਟ ਆਸ਼ੂਤੋਸ਼ ਸ਼ੇਖਰ ਨੇ ਦੱਸਿਆ ਕਿ ਘਟਨਾ ਦੀ ਵਿਸਥਾਰਤ ਜਾਂਚ ਕਰਨ ਲਈ ਇੱਕ ਟੀਮ ਮੌਕੇ `ਤੇ ਭੇਜੀ ਗਈ ਹੈ । ਉਨ੍ਹਾਂ ਕਿਹਾ ਕਿ ਜਦੋਂ ਅੱਗ ਲੱਗੀ ਤਾਂ ਬੱਚੇ ਘਾਹ ਦੇ ਢੇਰ ਕੋਲ ਖੇਡ ਰਹੇ ਸਨ । ਬੱਚੇ ਅੱਗ ਵਿੱਚ ਫਸ ਗਏ। ਬੱਚਿਆਂ ਦੀ ਮੌਤ ਅੱਗ ਵਿੱਚ ਸੜਨ ਕਾਰਨ ਹੋਈ । ਪੁਲਸ ਸੁਪਰਡੈਂਟ ਦੇ ਅਨੁਸਾਰ, ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।

Leave a Comment

Your email address will not be published. Required fields are marked *

Scroll to Top