ਡਾ. ਖੂਸਦੇਵਾ ਕੁਸ਼ਟ ਆਸ਼ਰਮ ਪਟਿਆਲਾ ਵਿੱਚ ਕੁਸ਼ਟ ਰੋਗੀਆਂ ਨੂੰ ਦਵਾਈਆਂ ਦੀ ਕੀਤੀ ਵੰਡ

ਡਾ. ਖੂਸਦੇਵਾ ਕੁਸ਼ਟ ਆਸ਼ਰਮ ਪਟਿਆਲਾ ਵਿੱਚ ਕੁਸ਼ਟ ਰੋਗੀਆਂ ਨੂੰ ਦਵਾਈਆਂ ਦੀ ਕੀਤੀ ਵੰਡ
ਕੁਸ਼ਟ ਰੋਗ ਇਲਾਜ ਯੋਗ ਹੈ : ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ
ਪਟਿਆਲਾ 11 ਮਾਰਚ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਹੇਠ ਕੁਲਦੀਪ ਕੌਰ ਲੈਪਰੋਸੀ ਸੁਪਰਵਾਈਜਰ ਅਤੇ ਟੀਮ ਵੱਲੋਂ ਡਾ. ਖੁਸ਼ਦੇਵਾ ਕੁਸ਼ਟ ਆਸ਼ਰਮ ਪਟਿਆਲਾ ਵਿੱਚ ਰਹਿੰਦੇ ਕੁਸ਼ਟ ਰੋਗੀਆਂ ਨੂੰ ਫੁਟਵੀਅ੍ਰਰ ਅਤੇ ਜਖਮਾਂ ਦੇ ਇਲਾਜ ਲਈ ਦਵਾਈਆਂ, ਕਾਟਨ, ਪੱਟੀਆ ਆਦਿ ਦੀ ਵੰਡ ਕੀਤੀ ਗਈ। ਡਾ.ਖੁਸ਼ਦੇਵਾ ਕੁਸ਼ਟ ਆਸ਼ਰਮ ਵਿੱਚ ਰਹਿੰਦੇ 41 ਦੇ ਕਰੀਬ ਕੁਸ਼ਟ ਰੋਗੀ ਜੋ ਕਿ ਆਪਣਾ ਕੁਸ਼ਟ ਰੋਗ ਦਾ ਪੂਰਾ ਇਲਾਜ ਕਰਵਾ ਕੇ ਕੁਸ਼ਟ ਰੋਗ ਤੋਂ ਠੀਕ ਹੋ ਚੁੱਕੇ ਹਨ ਨੂੰ ਜਖਮਾਂ ਦੀ ਦੇਖਭਾਲ ਕਰਨ ਲਈ ਲੋੜ ਅਨੁਸਾਰ ਪੱਟੀਆਂ, ਕਾੱਟਨ, ਐਂਟੀਬਾਇਓਟਿਕ, ਜੈਨਰਿਕ ਤੇ ਤਾਕਤ ਦੀਆਂ ਦਵਾਈਆਂ ਅਤੇ ਰਿਫੈਰਸ਼ਮੈਂਟ ਆਦਿ ਦੀ ਵੰਡ ਕੀਤੀ ਗਈ । ਉਹਨਾਂ ਕਿਹਾ ਕਿ ਭਾਵੇਂ ਇਹ ਮਰੀਜ ਕੁਸ਼ਟ ਤੋਂ ਪੂਰਨ ਤੋਰ ਤੇ ਠੀਕ ਹੋ ਚੁਕੇ ਹਨ,ਪ੍ਰੰਤੂ ਫਿਰ ਵੀ ਜਖਮਾਂ ਦੀ ਦੇਖਭਾਲ ਕਰਨ ਲਈ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਇਹਨਾਂ ਨੂੰ ਦਵਾਈਆਂ ਮੁਫਤ ਮੁੱਹਈਆ ਕਰਵਾਈਆਂ ਜਾਂਦੀਆਂ ਹਨ। ਲੈਪਰੋਸੀ ਸੁਪਵਾਈਜਰ ਕੁਲਦੀਪ
ਕੌਰ ਨੇ ਦੱਸਿਆ ਕਿ ਕੁਸ਼ਟ ਰੋਗ ਕੁਦਰਤ ਦੀ ਕਰੋਪੀ ਜਾਂ ਪੁਰਾਣੇ ਜਨਮਾਂ ਦਾ ਫਲ ਨਹੀਂ ਹੈ ਬਲਕਿ ਇਹ ਚਮੜੀ ਦਾ ਰੋਗ ਹੈ, ਜੇਕਰ ਇਸ ਰੋਗ ਦਾ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਕਈ ਕਿਸਮ ਦੀ ਕਰੂਪਤਾਂ ਅਤੇ ਅਪਾਹਜਤਾ ਤੋਂ ਬਚਿਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਸਰੀਆਂ ਵਿੱਚ ਮਲਟੀ ਡਰੱਗ
ਥਰੈਪੀ ਰਾਹੀ ਬਿਲਕੁੱਲ ਮੁੱਫਤ ਕੀਤਾ ਜਾਦਾ ਹੈ ।

Leave a Comment

Your email address will not be published. Required fields are marked *

Scroll to Top