ਮਹਿਲਾ ਦਿਵਸ ਤੇ ਮਹਿਲਾ ਮਹਾਪੰਚਾਇਤ ਆਯੋਜਿਤ

ਮਹਿਲਾ ਦਿਵਸ ਤੇ ਮਹਿਲਾ ਮਹਾਪੰਚਾਇਤ ਆਯੋਜਿਤ
ਸ਼ੰਭੂ : ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਦੋ ਬਾਰਡਰਾਂ ਸ਼ੰਭੂ ਅਤੇ ਖਨੌਰੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਲੜੀ ਦੇ ਚਲਦਿਆਂ ਅੱਜ ਮਹਿਲਾ ਦਿਵਸ ਮੌਕੇ ਦੋਵੇਂ ਬਾਰਡਰਾਂ ਤੇ ਮਹਿਲਾ ਮਹਾਪੰਚਾਇਤ ਕੀਤੀ ਗਈ ਹੈ, ਜਿਸ ਵਿੱਚ ਅੰਦੋਲਨ ਦੀ ਭਵਿੱਖੀ ਰੂਪਰੇਖਾ ਤੈਅ ਕੀਤੀ ਜਾਵੇਗੀ । ਮਹਿਲਾ ਕਿਸਾਨ ਆਗੂ ਵੱਡੀ ਗਿਣਤੀ ’ਚ ਮਹਾਂਪੰਚਾਇਤ ਲਈ ਖਨੌਰੀ ਬਾਰਡਰ ’ਤੇ ਵੱਡੀ ਗਿਣਤੀ ’ਚ ਮਹਿਲਾ ਕਿਸਾਨ ਆਗੂ ਇੱਕਠੀ ਹੋਣ ਲੱਗੀਆਂ ਹਨ । ਅੱਜ ਸਟੇਜ ਦੀ ਜ਼ਿੰਮੇਵਾਰੀ ਮਹਿਲਾ ਸਾਂਭਣਗੀਆਂ । ਮਹਿਲਾ ਦਿਵਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ । ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ `ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 103ਵੇਂ ਦਿਨ `ਚ ਦਾਖਲ ਹੋ ਗਿਆ ਹੈ, ਇਸ ਦੇ ਨਾਲ ਹੀ ਇਕ ਵਾਰ ਫਿਰ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ । ਉਸ ਦੀਆਂ ਲੱਤਾਂ ਵਿੱਚ ਸੋਜ ਹੈ, ਸਰੀਰ ਵਿੱਚ ਪਾਣੀ ਦੀ ਕਮੀ ਹੈ ਅਤੇ ਪਿਸ਼ਾਬ ਰਾਹੀਂ ਵਾਧੂ ਪਾਣੀ ਬਾਹਰ ਆ ਰਿਹਾ ਹੈ । ਉਸ ਨੂੰ ਡਰਿੱਪ ਮਿਲਣੀ ਵੀ ਬੰਦ ਹੋ ਗਈ ਹੈ । ਡਾਕਟਰਾਂ ਦੀ ਟੀਮ ਉਸ `ਤੇ ਨਜ਼ਰ ਰੱਖ ਰਹੀ ਹੈ ।
ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਸਰਹੱਦ `ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਮੂੜ ਵਿੱਚ ਨਹੀਂ ਲੱਗ ਰਹੀ ਹੈ । ਭਾਵੇਂ ਕੇਂਦਰ ਸਰਕਾਰ ਅਤੇ ਕਿਸਾਨ ਨੁਮਾਇੰਦਿਆਂ ਦਰਮਿਆਨ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਪਰ ਅਜੇ ਤੱਕ ਕੋਈ ਵੱਡਾ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ।

Leave a Comment

Your email address will not be published. Required fields are marked *

Scroll to Top