ਕਾਰ ਵੱਲੋ ਟੱਕਰ ਮਾਰਨ ਕਾਰਨ ਜ਼ਖਮੀ ਹੋਏ ਵਿਅਕਤੀ ਦੀ ਹੋਈ ਮੌਤ

ਕਾਰ ਵੱਲੋ ਟੱਕਰ ਮਾਰਨ ਕਾਰਨ ਜ਼ਖਮੀ ਹੋਏ ਵਿਅਕਤੀ ਦੀ ਹੋਈ ਮੌਤ
– ਪੁਲਸ ਨੇ ਮਾਮਲਾ ਦਰਜ ਕਰਕੇ ਸ਼ੁਰੂ ਕੀਤੀ ਕਾਰਵਾਈ
ਪਟਿਆਲਾ : ਸਿਮਰਨਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਮਕਾਨ 98 ਗੋਬਿੰਦ ਨਗਰ ਮਾਡਲ ਟਾਊਨ ਪਟਿਆਲਾ ਥਾਣਾ ਸਿਵਲ ਲਾਇਨ ਪਟਿਆਲਾ ਨੇ ਬਿਆਨ ਕੀਤਾ ਹੈ ਕਿ ਉਹ ਪ੍ਰਾਈਵੇਟ ਤੌਰ ‘ਤੇ ਕੰਮ ਕਰ ਕਰਦਾ ਹੈ ਤੇ ਉਸਦੇ ਪਿਤਾ ਪ੍ਰੇਮ ਸਿੰਘ ਪੁੱਤਰ ਲੇਟ ਗੁਰਨਾਮ ਸਿੰਘ ਜੋ ਕਿ ਪ੍ਰਾਈਵੇਟ ਤੌਰ ‘ਤੇ ਕੇਵਲ ਉਪਰੇਟਰ ਦਾ ਕੰਮ ਕਰ ਕਰਦੇ ਹਨ ਬੀਤੀ 1 ਮਾਰਚ 2025 ਨੂੰ ਉਹ ਆਪਣੇ ਕੰਮ ਕਾਰ ਸਬੰਧੀ ਆਪਣੇ ਮੋਟਰਸਾਇਕਲ ਸਪਲੈਡਰ ਪੀ. ਬੀ. 11 ਸੀ. ਪੀ. 0542 ‘ਤੇ ਸਵਾਰ ਹੋ ਕੇ ਪ੍ਰਤਾਪ ਨਗਰ ਮਾਡਲ ਟਾਊਨ ਚੌਕ ਪਟਿਆਲਾ ਨੇੜੇ ਵੇਰਕਾ ਬੁਥ ਵਾਲਾ ਚੋਕ ਕਰਾਸ ਕਰਨ ਲੱਗੇ ਤਾਂ ਇੱਕ ਕਾਰ ਨੰਬਰੀ ਪੀ. ਬੀ. 13. ਏ. ਏ. 5964 ਨੇ ਉਨ੍ਹਾ ਨੂੰ ਤੇਜ ਰਫਤਾਰ ਆਈ 20 ਕਾਰ ਨੇ ਆ ਕੇ ਟਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਏ, ਜਿਨਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ । ਉਨਾ ਦਸਿਆ ਕਿ ਰਾਜਿੰਦਰਾ ਤੋਂ ਬਾਅਦ ਉਸਦੇ ਪਿਤਾ ਨੂੰ ਇਲਾਜ ਲਈ ਅਮਰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ 6 ਦਿਨਾਂ ਬਾਅਦ ਇਲਾਜ ਦੌਰਾਨ ਉਨ੍ਹਾ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਅਧਾਰ ‘ਤੇ ਉਕਤ ਆਈ 20 ਕਾਰ ਦੇ ਅਣਪਛਾਤੇ ਚਾਲਕ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Leave a Comment

Your email address will not be published. Required fields are marked *

Scroll to Top