Breaking

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ
Sunday, 08 Nov 2026 | 11:52 am

+91 90915 01313 , +91 90916 01313

punjabbanni@gmail.com
punjabbani@yahoo.com

ਸੀ. ਐਮ. ਦੇ ਹੁਕਮਾਂ 'ਤੇ ਪੰਜਾਬ ਪੁਲਸ ਨੇ ਸਮੁਚੇ ਪੰਜਾਬ ਤੋਂ ਨਹੀ ਨਿਕਲਨ ਦਿੱਤੇ ਕਿਸਾਨ

ਸੀ. ਐਮ. ਦੇ ਹੁਕਮਾਂ 'ਤੇ ਪੰਜਾਬ ਪੁਲਸ ਨੇ ਸਮੁਚੇ ਪੰਜਾਬ ਤੋਂ ਨਹੀ ਨਿਕਲਨ ਦਿੱਤੇ ਕਿਸਾਨ

ਚੰਡੀਗੜ ਧਰਨਾ ਅਸਫਲ
ਸੀ. ਐਮ. ਦੇ ਹੁਕਮਾਂ ‘ਤੇ ਪੰਜਾਬ ਪੁਲਸ ਨੇ ਸਮੁਚੇ ਪੰਜਾਬ ਤੋਂ ਨਹੀ ਨਿਕਲਨ ਦਿੱਤੇ ਕਿਸਾਨ
– ਪੰਜਾਬ ਵਿਚ ਕਈ ਦਰਜਨ ਥਾਵਾਂ ‘ਤੇ ਵੱਖਰੇ ਵੱਖਰੇ ਧਰਨੇ : ਉਗਰਾਹਾਂ ਸਮੇਤ ਦਰਜ਼ਨਾਂ ਆਗੂ ਪੁਲਸ ਨੇ ਕੀਤੇ ਗ੍ਰਿਫ਼ਤਾਰ
– ਅਨੇਕਾਂ ਰੋਕਾਂ ਦੇ ਬਾਵਜੂਦ ਕਿਸਾਨ ਚੰਡੀਗੜ੍ਹ ਕੂਚ ਕਰਨ ਦੇ ਇਰਾਦੇ ਨਾਲ ਮਹਿਮਦਪੁਰ ਮੰਡੀ, ਪਟਿਆਲਾ-ਸੰਗਰੂਰ ਰੋਡ ਪਹੁੰਚਣ ਵਿੱਚ ਸਫ਼ਲ
ਪਟਿਆਲਾ : ਸੰਯੁਕਤ ਕਿਸਾਨ ਮੋਰਚੇ ਦੇ ਚੰਡੀਗੜ੍ਹ ਚਲੋ ਦੇ ਸੱਦੇ ਤਹਿਤ ਕਿਸਾਨ ਪੰਜਾਬ ਪੁਲਸ ਦੀ ਸਖਤੀ ਅੱਗੇ ਚੰਡੀਗੜ ਨਹੀ ਪਹੁੰਚ ਸਕੇ। ਪੁਲਸ ਦੀ ਥਾਂ ਥਾ ਨਾਕਾਬੰਦੀ ਕਾਰਨ ਦਰਜਨਾਂ ਥਾਵਾਂ’ਤੇ ਕਿਸਾਨ ਧਰਨੇ ਲਗਾਕੇ ਬੈਠ ਗਏ, ਉਧਰੋ ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਦਰਜ਼ਨਾਂ ਕਿਸਾਨਾਂ ਨੂੰ ਅੱਜ ਵੀ ਪੁਲਸ ਨੇ ਰਾਊਂਡਅਪ ਕਰ ਲਿਆ ।
ਪਟਿਆਲਾ, ਸੰਗਰੂਰ ਅਤੇ ਮਾਲਵਾ ਬੈਲਟ ਦੇ ਕਿਸਾਨਾਂ ਨੂੰ ਰੋਕਨ ਦੇ ਬਾਵਜੂਦ ਵੀ ਸੈਂਕੜੇ ਕਿਸਾਨ ਜ਼ਿਲ੍ਹੇ ਦੇ ਕਿਸਾਨ ਪਿੰਡ ਗੱਜੂਮਾਜਰੇ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਏ ਗਏ। ਜਿਲਾ ਪ੍ਰਧਾਨ ਜਸਵਿੰਦਰ ਬਰਾਸ ਨੇ ਦੱਸਿਆ ਕਿ ਇਥੇ ਤੱਕ ਪਹੁੰਚਣ ਲਈ ਕਿਸਾਨਾਂ ਵੱਲੋਂ ਅਨੇਕਾਂ ਰੋਕਾਂ ਦਾ ਸਾਹਮਣਾ ਕੀਤਾ ਗਿਆ। ਪਰ ਫ਼ੇਰ ਵੀ ਕਿਸਾਨ ਗੱਜੂਮਾਜਰੇ ਮੰਡੀ ਤੱਕ ਪਹੁੰਚਣ ਵਿੱਚ ਸਫ਼ਲ ਰਹੇ। ਸ਼ੁੱਖਮਿੰਦਰ ਸਿੰਘ ਬਾਰਨ ਨੇ ਕਿਹਾ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਸਾਰੇ ਪੰਜਾਬ ਵਿੱਚ ਪੁਲਸ ਵੱਲੋਂ ਕਿਸਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ ਤੇ ਦਹਿਸ਼ਤ ਦਾ ਮਾਹੌਲ ਬਣਾਕੇ, ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਫ਼ੇਰ ਵੀ ਕਿਸਾਨ ਵੱਡੀ ਗਿਣਤੀ ਵਿੱਚ ਮੋਰਚੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ।
ਆਗੂਆਂ ਨੇ ਦੱਸਿਆ ਕਿ ਚੰਡੀਗੜ੍ਹ ਕੂਚ ਦੇ ਮੰਨਸੂਬੇ ਨਾਲ ਕਿਸਾਨ ਗੱਜੂਮਾਜਰੇ ਮੰਡੀ ਤੋਂ ਮੇਨ ਸੰਗਰੂਰ-ਪਟਿਆਲਾ ਸੜਕ ਤੇ ਮਹਿਮਦਪੁਰ ਮੰਡੀ, ਜਿਥੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਘੇਰਾਬੰਦੀ ਕੀਤੀ ਹੋਈ ਸੀ, ਉੱਥੇ ਤੱਕ ਪਹੁੰਚਣ ਵਿੱਚ ਸਫ਼ਲ ਹੋ ਗਏ । ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ, ਜਿਥੇ ਪੁਲਸ ਵੱਲੋਂ ਰੋਕਿਆ ਜਾਵੇਗਾ, ਕਿਸਾਨ ਉੱਥੇ ਹੀ ਸੜਕ ਤੋਂ ਪਾਸੇ ਹੱਟਕੇ ਆਪਣਾ ਪ੍ਰਦਰਸ਼ਨ ਕਰਨਗੇ। ਇਸ ਲਈ ਜਿਲੇ ਦੇ ਕਿਸਾਨਾਂ ਵੱਲੋਂ ਵੀ ਮਹਿਮਦਪੁਰ ਮੰਡੀ ਵਿੱਚ ਧਰਨਾ ਲਾਇਆ ਜਾ ਰਿਹਾ ਹੈ । ਇਨ੍ਹਾਂ ਤੋਂ ਇਲਾਵਾ ਬਲਰਾਜ ਜੋਸ਼ੀ, ਜਗਮੇਲ ਗਾਜੇਵਾਸ ਜਿਲ੍ਹੇ ਦੇ ਆਗੂਆਂ ਵੱਲੋਂ ਧਰਨਾ ਸਥਾਨ ਤੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ । ਆਗੂਆਂ ਵੱਲੋਂ ਬਿਆਨ ਕੀਤਾ ਗਿਆ ਕਿ ਭਗਵੰਤ ਮਾਨ ਸਰਕਾਰ ਹਰ ਵਰਗ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ । ਸਰਕਾਰ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਬਣੀ ਸਹਿਮਤੀ ਮੁਤਾਬਕ ਕੀਤੇ ਫੈਸਲਿਆਂ ਨੂੰ ਲਾਗੂ ਕਰਨ ਤੋਂ ਕੋਰੀ ਨਾਂਹ ਕਰ ਰਹੀ ਹੈ, ਇਸ ਨਾਲ ਸਰਕਾਰ ਦਾ ਲੋਕ ਵਿਰੋਧੀ ਚੇਹਰਾ ਤੇ ਕਾਰਪੋਰੇਟ ਹੇਜ ਜੱਗ ਜਾਹਰ ਹੋ ਗਿਆ । ਕਿਸਾਨ ਆਗੂਆਂ ਵੱਲੋਂ ਭਲਕੇ ਮਹਿਮਦਪੁਰ ਮੰਡੀ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ, ਛੋਟੇ ਕਾਰੋਬਾਰੀਆਂ, ਨੌਜਵਾਨਾਂ, ਵਿਦਿਆਰਥੀਆਂ ਤੇ ਔਰਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ।

Scroll to Top