ਚੋਣ ਕਮਿਸ਼ਨਰ ਵਜੋਂ ਵਿਵੇਕ ਜੋਸ਼ੀ ਸੰਭਾਲਿਆ ਅਹੁਦਾ
ਨਵੀਂ ਦਿੱਲੀ : ਚੋਣ ਕਮਿਸ਼ਨਰ ਵਜੋਂ ਅੱਜ ਵਿਵੇਕ ਜੋਸ਼ੀ ਨੇ ਅਹੁਦਾ ਸੰਭਾਲ ਲਿਆ ਹੈ। ਦੱਸਣਯੋਗ ਹੈ ਕਿ ਉਕਤ ਅਹੁਦਾ ਵਿਵੇਕ ਜੋਸ਼ੀ ਨੇ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ 17 ਫ਼ਰਵਰੀ, 2025 ਦੀ ਗਜ਼ਟ ਨੋਟੀਫ਼ਿਕੇਸ਼ਨ ਅਨੁਸਾਰ ਸੰਭਾਲਿਆ ਹੈ । ਜੋਸ਼ੀ ਹਰਿਆਣਾ ਕੇਡਰ ਦੇ 1989 ਬੈਚ ਦੇ ਆਈ. ਏ. ਐਸ. ਅਧਿਕਾਰੀ ਹਨ । ਵਿਵੇਕ ਜੋਸ਼ੀ ਨੇ ਅਹੁਦਾ ਸੰਭਾਲਦਿਆਂ ਅਪਣੇ ਸੰਦੇਸ਼ ਵਿਚ ਕਿਹਾ ਕਿ ਰਾਸ਼ਟਰ ਨਿਰਮਾਣ ਦਾ ਪਹਿਲਾ ਕਦਮ ਵੋਟਿੰਗ ਹੈ । ਉਨ੍ਹਾਂ ਅੱਗੇ ਕਿਹਾ ਕਿ ਚੋਣ ਕਮਿਸ਼ਨ ਸੰਵਿਧਾਨ, ਚੋਣ ਕਾਨੂੰਨ ਅਤੇ ਇਸ ਵਿਚ ਜਾਰੀ ਨਿਯਮਾਂ ਅਨੁਸਾਰ ਹਮੇਸ਼ਾ ਵੋਟਰਾਂ ਦੇ ਨਾਲ ਖੜਾ ਹੈ। ਮੀਡੀਆ ਨਾਲ ਗੱਲ ਕਰਦਿਆਂ ਜੋਸ਼ੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਦਾ ਪਹਿਲਾ ਕਦਮ ਵੋਟਿੰਗ ਹੈ, ਇਸ ਲਈ ਭਾਰਤ ਦੇ ਹਰ ਨਾਗਰਿਕ ਜੋ 18 ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹੈ, ਨੂੰ ਵੋਟਰ ਬਣਨਾ ਚਾਹੀਦਾ ਹੈ ਅਤੇ ਹਮੇਸ਼ਾ ਵੋਟ ਪਾਉਣੀ ਚਾਹੀਦੀ ਹੈ ।