ਸਫਾਈ ਕਾਰਜ ਸੁਚਾਰੂ ਢੰਗ ਨਾਲ ਚਲਾਉਣ ਲਈ

ਸਫਾਈ ਕਾਰਜ ਸੁਚਾਰੂ ਢੰਗ ਨਾਲ ਚਲਾਉਣ ਲਈ
ਸ਼ਹਿਰ ਦੇ 60 ਵਾਰਡਾਂ ਵਿੱਚ ਕਾਬਲ ਦਰੌਗਿਆਂ ਦੀ ਨਿਯੁਕਤੀ ਕਰਨ ਸਬੰਧੀ ਸੀਨੀਅਰ ਡਿਪਟੀ ਮੇਅਰ ਕੋਹਲੀ ਨੂੰ ਭਾਵਾਧਸ ਨੇ ਸੋਂਪਿਆ ਮੰਗ ਪੱਤਰ
ਪਟਿਆਲਾ : ਸ਼ਹਿਰ ਵਿੱਚ ਸਫਾਈ ਦੇ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਫਾਈ ਕਰਮਾਰੀਆਂ ਦੀ ਅਗਵਾਈ ਕਰਨ ਲਈ ਹਰ ਇੱਕ ਵਾਰਡ ਵਿੱਚ ਇੱਕ ਇੱਕ ਦਰੋਗੇ, ਪੜੇ ਲਿਖੇ ਕਾਬਲ (ਸੁਪਰਵਾਇਜਰਾਂ) ਦਰੋਗਿਆਂ ਦੀ ਨਿਯੁਕਤੀ ਕਰਨ ਸਬੰਧੀ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਰਾਸ਼ਟਰੀ ਸਲਾਹਕਾਰ ਵੀਰ ਪ੍ਰੇਮ ਖੋੜਾ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਵੀਰ ਪ੍ਰੇਮ ਖੋੜਾ ਨੇ ਸਫਾਈ ਕਰਮਚਾਰੀਆਂ ਤੋਂ ਕੰਮ ਕਰਵਾਉਣ ਵਾਲੇ ਦਰੋਗੇ (ਸੁਪਰਵਾਇਜਰਾਂ) ਦੀ ਕਾਬਲਿਅਤ ਤੇ ਸਵਾਲ ਚੁਕਦਿਆ ਕਿਹਾ ਕਿ ਨਗਰ ਨਿਗਮ ਵਲੋਂ 35 ਤੋਂ 40 ਸਫਾਈ ਸੁਪਰਵਾਈਜਰ ਹਨ, ਜਿਨ੍ਹਾਂ ਵਿਚੋਂ ਕੇਵਲ ਦੋ ਦਰੋਗੇ ਹੀ ਪੱਕੇ ਤੌਰ ਤੇ ਰੱਖੇ ਹੋਏ ਹਨ ਬਾਕੀ ਦੇ ਬਿਲਕੁਲ ਅਨਪੜ੍ਹ ਹਨ ਜਿਨ੍ਹਾਂ ਨੂੰ ਸਫ਼ਾਈ ਕਰਮਚਾਰੀਆਂ ਦੀ ਹਾਜਰੀ ਤੱਕ ਵੀ ਨਹੀਂ ਲਗਾਉਣੀ ਆਉਂਦੀ ਅਤੇ ਨਾ ਹੀ ਆਪਣੀ ਡਿਊਟੀ ਤੇ ਰਹਿੰਦੇ ਹੋਏ ਕੋਈ ਪੜਨ ਜਾਂ ਲਿਖਣ ਦਾ ਕੰਮ ਇਹ ਕਰ ਸਕਦੇ ਹਨ । ਇਨ੍ਹਾਂ ਨੂੰ ਸਫਾਈ ਦੀ ਅਹਿਮ ਜਿੰਮੇਵਾਰੀ ਪਿਛਲੀ ਸਰਕਾਰ ਦੀ ਮਿਹਰਬਾਨੀ ਸਦਕਾ ਦਿੱਤੀ ਗਈ ਸੀ । ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਦੀਆਂ ਤਿੰਨ—ਤਿੰਨ ਵਾਰਡਾਂ ਦੀ ਅਗਵਾਈ ਕੇਵਲ ਇੱਕ ਹੀ ਦਰੋਗਾ ਕਰ ਰਿਹਾ ਹੈ ਜਦੋਂ ਕਿ ਇੱਕ ਵਾਰਡ ਵਿੱਚ ਇੱਕ ਪੜੇ ਲਿਖੇ ਦਰੋਗੇ ਦੀ ਡਿਊਟੀ ਹੋਣੀ ਚਾਹੀਦੀ ਹੈ। ਸਵੱਛਤਾ ਅਤੇ ਸਾਫ਼ ਸਫਾਈ ਸਾਡੇ ਜੀਵਨ ਦਾ ਅਹਿਮ ਹਿੱਸਾ ਹੈ। ਜਿਸਦੀ ਸਾਡੇ ਸ਼ਰੀਰਕ, ਮਾਨਸਿਕ ਤੰਦਰੁਸਤੀ ਲਈ ਵਿਸ਼ੇਸ਼ ਮਹੱਤਤਾ ਹੈ। ਉਹਨਾਂ ਨਗਰ ਨਿਗਮ ਪ੍ਰਸ਼ਾਸ਼ਨ ਤੋਂ ਪੁਰਜੋਰ ਮੰਗ ਕੀਤੀ ਕਿ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਬਿਹਤਰ ਅਤੇ ਦਰੁਸਤ ਬਣਾਉਣ ਲਈ ਸ਼ਹਿਰ ਦੀ 60 ਵਾਰਡਾਂ ਵਿੱਚ ਇੱਕ—ਇੱਕ ਕਾਬਲ ਪੜਿਆ ਲਿਖਿਆ ਦਰੋਗਾ (ਸੁਪਰਵਾਈਜਰ) ਜਲਦ ਨਿਯੁਕਤ ਕੀਤਾ ਜਾਵੇ। ਇਸ ਮੌਕੇ ਸੀਮਾ ਵੈਦ, ਰਾਜ ਕੁਮਾਰ ਸ਼ੰਟੀ ਗਿੱਲ, ਸੋਹਨ ਸਿੰਘ ਸਿੱਧੂ, ਬਲਜੀਤ ਸਿੰਘ, ਸੰਦੀਪ ਕੌਰ, ਬਲਵੰਤ ਸਿੰਘ, ਆਦਿ ਹਾਜਰ ਸਨ ।

Leave a Comment

Your email address will not be published. Required fields are marked *

Scroll to Top