ਜਾਗਦੇ ਰਹੋ ਕਲੱਬ ਨੇ ਲਾਇਆ ਖੂਨਦਾਨ ਕੈਂਪ

ਜਾਗਦੇ ਰਹੋ ਕਲੱਬ ਨੇ ਲਾਇਆ ਖੂਨਦਾਨ ਕੈਂਪ
ਹਰੇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ : ਚੇਅਰਮੈਨ ਕੁਲਵਿੰਦਰ ਸਿੰਘ
ਸਨੌਰ 18 ਫਰਵਰੀ : ਜਾਗਦੇ ਰਹੋ ਕਲੱਬ ਪਟਿਆਲਾ ਨੇ ਮਾਤਾ ਗੁਜਰੀ ਨਰਸਿੰਗ ਹੋਮ ਦੇ ਸਹਿਯੋਗ ਨਾਲ ਮਾਤਾ ਗੁਜਰੀ ਨਰਸਿੰਗ ਹੋਮ ਵੱਡੀ ਨਦੀ ਸਨੌਰ ਵਿਖੇ,ਖੂਨਦਾਨ ਕੈਂਪ ਲਗਾਇਆ, ਜਿਸ ਦਾ ਰਸਮੀਂ ਉਦਘਾਟਨ ਮਾਤਾ ਗੁਜਰੀ ਨਰਸਿੰਗ ਹੋਮ ਦੇ ਐੱਮ. ਡੀ. ਚੇਅਰਮੈਨ ਕੁਲਵਿੰਦਰ ਸਿੰਘ ਭੁੱਨਰਹੇੜੀ ਨੇ ਖੁਦ ਖੂਨਦਾਨ ਕਰਕੇ ਕੀਤਾ । ਖੂਨਦਾਨ ਕੈਂਪ ਵਿੱਚ ਰਣਜੋਧ ਸਿੰਘ, ਸੁਖਵਿੰਦਰ ਸਿੰਘ ਬੱਲ ਸਨੌਰ, ਕੁਲਵਿੰਦਰ ਸਿੰਘ, ਮਨਿੰਦਰ ਸਿੰਘ, ਜਗਦੀਸ਼ ਸਿੰਘ, ਬਲਜਿੰਦਰ ਕੌਰ, ਲਵਪ੍ਰੀਤ ਸਿੰਘ ਅਤੇ ਰਵਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਖੂਨਦਾਨ ਕੀਤਾ । ਇਸ ਮੌਕੇ ਚੇਅਰਮੈਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ । ਖੂਨਦਾਨ ਸਭ ਤੋਂ ਉੱਤਮ ਦਾਨ ਹੈ । ਤੁਹਾਡਾ ਦਿੱਤਾ ਹੋਇਆ ਖੂਨ ਅਨੇਕਾਂ ਅਨਮੋਲ ਜ਼ਿੰਦਗੀਆਂ ਬਚਾ ਸਕਦਾ ਹੈ।ਅੱਜ-ਕੱਲ ਖੂਨਦਾਨ ਕੈਂਪ ਬਹੁਤ ਘੱਟ ਲੱਗਦੇ ਹਨ,ਜਿਸ ਕਰਕੇ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀਂ ਹੋ ਜਾਂਦੀ ਹੈ ਅਤੇ ਲੋੜਵੰਦ ਤੇ ਐਮਰਜੈਂਸੀ ਮਰੀਜਾਂ ਨੂੰ ਖੂਨ ਲੈਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸੁਰਜੀਤ ਸਿੰਘ ਫੌਜੀ ਕਟਕਹੇੜੀ ਨੇ ਵਿਸੇਸ਼ ਸਹਿਯੋਗ ਦਿੱਤਾ । ਇਸ ਮੌਕੇ ਚੇਅਰਮੈਨ ਕੁਲਵਿੰਦਰ ਸਿੰਘ, ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਬਲਬੀਰ ਕੌਰ ਸਾਬਕਾ ਚੇਅਰਮੈਨ, ਡਾ. ਰਸਨੀਤ ਕੌਰ, ਦੀਦਾਰ ਸਿੰਘ ਬੋਸਰ, ਰਣਜੀਤ ਸਿੰਘ ਬੋਸਰ, ਤੇਜਿੰਦਰ ਸਿੰਘ ਮੰਡੌਰ, ਜਗਰੂਪ ਸਿੰਘ ਪੰਜੋਲਾ, ਚਾਚਾ ਜਗਰਾਜ ਸਿੰਘ ਚਹਿਲ,ਹਰਮੀਤ ਸਿੰਘ ਰਾਜੀ, ਮਹਿੰਦਰ ਸਿੰਘ ਸਾਹਨੀ ਸਨੌਰ, ਰਾਜੂ ਕੁਮਾਰ, ਜਗਦੀਸ ਸਿੰਘ, ਸੁੰਦਰਜੀਤ ਕੌਰ, ਪਰਮਜੀਤ ਕੌਰ ਰੌਣੀ, ਸੁਖਵਿੰਦਰ ਸਿੰਘ ਬੱਲ ਸਨੌਰ, ਜਸਵੀਰ ਸਿੰਘ, ਮਨੀਸਾ ਪ੍ਰਿਆਂਸੀ, ਰਾਜੀਵ, ਲਖਮੀਰ ਸਿੰਘ ਸਲੋਟ, ਅਮਰਜੀਤ ਸਿੰਘ ਭਾਂਖਰ ਅਤੇ ਕਰਮਵੀਰ ਸਿੰਘ ਘੇਲ ਹਾਜ਼ਰ ਸੀ।

Leave a Comment

Your email address will not be published. Required fields are marked *

Scroll to Top