ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਮੁੱਖ ਇੰਜੀਨੀਅਰ ਰਾਜੇਸ਼ ਖੋਸਲਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਉਨ੍ਹਾਂ ਦੇ ਸੱਦੇ ਉੱਤੇ ਮੁਲਾਜਮ ਮੰਗਾਂ ਲਈ ਉਨ੍ਹਾਂ ਦੇ ਦਫਤਰ ਵਿਖੇ ਹੋਈ

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਮੁੱਖ ਇੰਜੀਨੀਅਰ ਰਾਜੇਸ਼ ਖੋਸਲਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਉਨ੍ਹਾਂ ਦੇ ਸੱਦੇ ਉੱਤੇ ਮੁਲਾਜਮ ਮੰਗਾਂ ਲਈ ਉਨ੍ਹਾਂ ਦੇ ਦਫਤਰ ਵਿਖੇ ਹੋਈ
ਪਟਿਆਲਾ : ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਮੁੱਖ ਇੰਜੀਨੀਅਰ ਰਾਜੇਸ਼ ਖੋਸਲਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਉਨ੍ਹਾਂ ਦੇ ਸੱਦੇ ਉੱਤੇ ਮੁਲਾਜਮ ਮੰਗਾਂ ਲਈ ਉਨ੍ਹਾਂ ਦੇ ਦਫਤਰ ਵਿਖੇ ਹੋਈ। ਮੁੱਖ ਇੰਜੀਨੀਅਰ ਨਾਲ ਕਾਰਜਕਾਰੀ ਇੰਜੀਨੀਅਰ ਪ੍ਰਭੂ ਧਨਜੂ, ਸੁਪਰਡੈਂਟ ਵਿਕਾਸ ਵਰਮਾ, ਸਤਨਾਮ ਸਿੰਘ ਕੰਬੋਜ ਤੇ ਰਮਨ ਕੁਮਾਰ, ਸੀਨੀਅਰ ਐਸੀਸਟੈਂਟ ਸੁਰੇਸ਼ ਤੇ ਜਸਵਿੰਦਰ ਸਿੰਘ, ਸੰਤੋਸ਼ ਕੁਮਾਰ ਕਲਰਕ, ਆਦਿ ਅਮਲਾ ਸ਼ਾਮਲ ਹੋਇਆ । ਜਥੇਬੰਦੀ ਵੱਲੋਂ ਹਰੀ ਸਿੰਘ ਟੌਹੜਾ, ਰਾਕੇਸ਼ ਬਾਤਿਸ਼, ਜਸਵਿੰਦਰ ਸਿੰਘ ਮੌਹਾਲੀ, ਬਲਦੇਵ ਸਿੰਘ ਮਾਣੇਵਾਲ, ਰਾਮਾ ਗਰਗ, ਹਰਪ੍ਰੀਤ ਸਿੰਘ ਮਲੇਰਕੋਟਲਾ, ਤਲਵਿੰਦਰ ਸਿੰਘ ਆਦਿ ਆਗੂ ਸ਼ਾਮਿਲ ਹੋਏ । ਮੁੱਖ ਇੰਜੀਨੀਅਰ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਵਿਭਾਗ ਵਿੱਚ ਜਿਹੜੇ ਕਰਮਚਾਰੀ ਸਵਰਗਵਾਸ ਹੋ ਗਏ ਸਨ ਉਨ੍ਹਾਂ ਦੇ 43 ਵਾਰਿਸ਼ਾਂ ਨੂੰ ਨੌਕਰੀਆਂ ਅਗਲੇ ਹਫਤੇ ਤੱਕ ਦੇ ਦਿੱਤੀਆਂ ਜਾਣਗੀਆਂ । ਜਿਹੜੇ ਕਰਮਚਾਰੀਆਂ ਦੀ ਕੇਸ ਰਹਿੰਦੇ ਹਨ । ਉਨ੍ਹਾਂ ਰਹਿੰਦੇ ਕੇਸਾਂ ਨੂੰ ਵੈਰੀਫਿਕੇਸ਼ਨ ਆਉਣ ਉਪਰੰਤ ਮੰਨਜੂਰੀ ਦੇ ਦਿੱਤੀ ਜਾਵੇਗੀ । ਕੁੱਲ 102 ਮ੍ਰਿਤਕ ਕਰਮਚਾਰੀਆਂ ਦੇ ਕੇਸ ਹਨ ਉਨ੍ਹਾਂ ਦਾਂ ਨਿਪਟਾਰਾ ਅਗਲੇ ਮਹੀਨੇ ਤੱਕ ਕਰ ਦਿੱਤਾ ਜਾਵੇਗਾ । ਮਾਣਯੋਗ ਹਾਈ ਕੋਰਟ ਵਿੱਚੋਂ ਜਿਹੜੇ ਕਰਮਚਾਰੀ ਬਰਾਬਰ ਤਨਖਾਹ ਅਤੇ ਬਰਾਬਰ ਕੰਮ ਦਾ ਕੇਸ ਜਿੱਤ ਕੇ ਆਏ ਹਨ ਉਨ੍ਹਾਂ ਕਰਮਚਾਰੀਆਂ ਦੀ ਰਹਿੰਦੀ ਅਦਾਇਗੀ 2 ਹਫਤਿਆ ਤੱਕ ਕਰ ਦਿੱਤੀ ਜਾਵੇਗੀ। ਸਾਲ 2021 ਦਰਜਾ-4 ਕਰਮਚਾਰੀ 15 % ਕੋਟੇ ਅਨੁਸਾਰ ਕਲਰਕ ਲੱਗਣ ਦੀਆਂ ਯੋਗਤਾਵਾ ਪੂਰੀਆਂ ਕਰਦੇ ਹਨ । ਉਨ੍ਹਾਂ ਕਰਮਚਾਰੀਆਂ ਦਾ ਟੈਸਟ ਲਿਆ ਜਾਵੇਗਾ ਜੋ ਟੈਸਟ ਦੇਣ ਤੋਂ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਲਈ ਵੀ ਭੇਜਿਆ ਜਾਵੇਗਾ । ਮੈਡੀਕਲ ਲਈ ਲੋੜੀਂਦਾ ਬਜਟ ਫਰੀਦਕੋਟ ਸਰਕਲ ਅਤੇ ਹੋਰ ਸਰਕਲਾ ਵਿੱਚ ਜਾਰੀ ਕਰ ਦਿੱਤਾ ਗਿਆ ਹੈ, ਜਿਨ੍ਹਾਂ ਸਰਕਲਾ ਵਿੱਚ ਮੌਸਮੀਆਂ ਵਰਦੀਆਂ ਨਹੀ ਮਿਲੀਆਂ ਉਨ੍ਹਾਂ ਨੂੰ ਵਰਦੀਆਂ ਲਈ ਲੋੜੀਂਦਾ ਬਜਟ ਭੇਜਿਆ ਜਾਵੇਗਾ । ਜਿਨ੍ਹਾਂ ਕਰਮਚਾਰੀਆਂ ਨੂੰ ਨੌਕਰੀ ਮਿਲਣ ਤੋਂ ਬਾਅਦ ਪ੍ਰੋਬੀਸ਼ਨ ਪੀਰੀਅਡ ਪੂਰਾ ਹੋਣ ਦਾ ਸਮਾਂ ਪੂਰਾ ਹੋ ਗਿਆ ਹੈ। ਪ੍ਰੰਤੂ ਅਜੇ ਤੱਕ ਕਲੀਅਰ ਨਹੀ ਕੀਤਾ ਗਿਆ ਉਨ੍ਹਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਇਹ ਪ੍ਰੋਬੀਸਨ ਪੀਰੀਅਡ ਕਲੀਅਰ ਕਰ ਦਿੱਤਾ ਜਾਵੇਗਾ । ਫਰੀਦਕੋਟ ਮੰਡਲ ਵਿੱਚ ਕਾਰਜਕਾਰੀ ਜੋ ਸਸਪੈਂਡ ਹੋ ਗਏ ਹਨ। ਉਨ੍ਹਾਂ ਦੀ ਥਾਂ ਨਵੇਂ ਅਮਲੇ ਦੀ ਪੋਸਟ ਹੋ ਗਈ ਹੈ ਕਰਮਚਾਰੀਆਂ ਦੇ ਇਸ ਮਹੀਨੇ ਦੀ ਤਨਖਾਹ ਅਤੇ ਪਿਛਲੇ ਮਹੀਨੇ ਦੀ ਤਨਖਾਹ ਰਹਿੰਦੀ ਹੈ ਉਹ ਦੇ ਦਿੱਤੀ ਜਾਵੇਗੀ ਆਦਿ ਮੰਗਾਂ ਦੀ ਪੂਰਤੀ ਲਈ ਮੁੱਖ ਇੰਜੀਨੀਅਰ ਸਾਹਿਬ ਨੇ ਵਿਸ਼ਵਾਸ ਦਵਾਇਆ ।

Leave a Comment

Your email address will not be published. Required fields are marked *

Scroll to Top