ਕੁਸ਼ਟ ਰੋਗ ਇਲਾਜ਼ਯੋਗ ਹੈ : ਸਿਵਲ ਸਰਜਨ

ਕੁਸ਼ਟ ਰੋਗ ਇਲਾਜ਼ਯੋਗ ਹੈ : ਸਿਵਲ ਸਰਜਨ
ਪਟਿਆਲਾ : ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਸ਼ਵ ਕੁਸ਼ਟ ਰੋਗ ਨਿਵਾਰਣ ਦਿਵਸ ਦਾ ਆਯੋਜਨ ਸਿਵਲ ਸਰਜਨ ਦਫਤਰ ਪਟਿਆਲਾ ਵਿਖੇ ਕੀਤਾ ਗਿਆ, ਜਿਸ ਵਿਚ ਬੋਲਦਿਆ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਕੁਸ਼ਟ ਰੋਗ ਇਕ ਚਮੜੀ ਦਾ ਰੋਗ ਹੈ । ਜਿਹੜਾ ਕਿ ਵਿਸ਼ੇਸ਼ ਜੀਵਾਣੂ ਮਾਈਕਰੋਬੈਕਟੀਰੀਅਮ ਲੈਪਰਾ ਬੈਸੀਲਾਈ ਦੁਆਰਾ ਹੁੰਦਾ ਹੈ। ਇਸ ਬਿਮਾਰੀ ਦਾ ਸਹੀ ਸਮੇਂ ਤੇ ਸਹੀ ਇਲਾਜ ਕਰਵਾਉਣ ਨਾਲ ਸਰੀਰਿਕ ਤੌਰ ਤੇ ਹੋਣ ਵਾਲੀ ਅਪੰਗਤਾ ਤੋ ਬਚਿਆ ਜਾ ਸਕਦਾ ਹੈ।ਮਰੀਜ਼ ਨੂੰ ਬਿਮਾਰੀ ਦੇ ਹਿਸਾਬ ਨਾਲ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਇਲਾਜ ਚਾਲੂ ਰੱਖਣਾ ਪੈਂਦਾ ਹੈ । ਉਨ੍ਹਾਂ ਦੱਸਿਆ ਕਿ ਭਾਵੇ ਕੁਸ਼ਟ ਰੋਗੀਆ ਦੀ ਗਿੱਣਤੀ ਪਹਿਲਾਂ ਨਾਲੋ ਕਾਫੀ ਘਟ ਗਈ ਹੈ ਪ੍ਰੰਤੂ ਅਜੇ ਵੀ ਭਾਰਤ ਵਿਚ ਹੋਰ ਦੇਸ਼ਾਂ ਨਾਲੋ ਕੁਸ਼ਟ ਰੋਗ ਦੇ ਮਰੀਜਾਂ ਦੀ ਗਿੱਣਤੀ ਕਾਫੀ ਜਿਆਦਾ ਹੈ, ਜੇਕਰ ਕਿਸੇ ਵੀ ਵਿਅਕਤੀ ਦੀ ਚਮੜੀ ਉੱਤੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ ਹੋਣ, ਚਮੜੀ ਦੇ ਕਿਸੇ ਹਿੱਸੇ ਤੇ ਠੰਡੇ-ਤੱਤੇ ਦਾ ਪਤਾ ਨਾ ਲੱਗੇ, ਨਸਾਂ ਮੋਟੀਆਂ ਅਤੇ ਸਖਤ ਹੋ ਜਾਣ ਤਾਂ ਨੇੜੇ ਦੀ ਸਿਹਤ ਸੰਸਥਾ ਦੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਦਰਾਂ ਅਤੇ ਸਰਕਾਰੀ ਡਿਸਪੈਂਸਰੀਆਂ ਵਿੱਚ ਮਲਟੀ ਡਰੱਗ ਥਰੈਪੀ (ਐਮ. ਡੀ. ਟੀ.) ਰਾਹੀ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ । ਇਸ ਮੌਕੇ ਸਿਵਲ ਸਰਜਨ ਡਾਂ.ਜਗਪਾਲਇੰਦਰ ਸਿੰਘ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਕਰਨ ਲਈ ਕਿਹਾ ਗਿਆ । ਇਸ ਮੌਕੇ ਸਿਵਲ ਸਰਜਨ ਪਟਿਆਲਾ ਦੇ ਜਿਲ੍ਹਾ ਪ੍ਰੋਗਰਾਮ ਅਫਸਰਾਂ ਵੱਲੋਂ ਕੁਸ਼ਟ ਰੋਗ ਸਬੰਧੀ ਪੋਸਟਰ ਵੀ ਰੀਲੀਜ ਵੀ ਕੀਤਾ ਗਿਆ । ਇਸ ਮੋਕੇ ਕੁਸ਼ਟ ਰੋਗੀਆਂ ਪ੍ਰਤੀ ਭੇਦ ਭਾਵ ਨਾ ਰੱਖਣ ਸਬੰਧੀ ਅਤੇ ਭਾਰਤ ਨੂੰ ਕੁਸ਼ਟ ਮੁਕਤ ਬਣਾਉਣ ਦਾ ਪ੍ਰਣ ਵੀ ਲਿਆ ਗਿਆ । ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਰਚਨਾ, ਡੀ. ਐਮ. ਸੀ. ਡਾਂ.ਜਸਵਿੰਦਰ ਸਿੰਘ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਬਲਕਾਰ ਸਿੰਘ, ਜਿਲ੍ਹਾ ਏਪੀਡੀਮੋਲੋਜਿਸਟ ਡਾਂ ਦਿਵਜੋਤ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਅਤੇ ਜਸਜੀਤ ਕੌਰ, ਡੀ. ਪੀ. ਐਮ. ਰਿਤਿਕਾ ਗਰੋਵਰ,ਕੁਲਦੀਪ ਕੋਰ ਐਨ. ਐਮ. ਐਸ., ਕਮਿਊਨਿਟੀ ਮੋਬਲਾਈਜਰ ਹੇਮਾ ਰਾਵਤ, ਅਪਰੇਟਰ ਗੀਤਾ ਰਾਨੀਆਦਿ ਹਾਜਰ ਸਨ ।

Leave a Comment

Your email address will not be published. Required fields are marked *

Scroll to Top