ਸਿਹਤ ਵਿਭਾਗ ਵੱਲੋਂ ਐਚ.ਆਈ.ਵੀ ਦੀ ਜਾਗਰੂਕਤਾ ਅਤੇ ਟੇਸਟਿੰਗ ਮੁਹਿੰਮ ਆਯੋਜਿਤ
ਪਟਿਆਲਾ 12 ਸਤੰਬਰ – ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ (PSACS) ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਦੀ ਅਗਵਾਈ ਹੇਠ ਚਲਾਈ ਜਾ ਰਹੀ Intensified Campaign 3.0 ਦੇ ਅਧੀਨ ਵਿਕਾਸ ਨਗਰ ਆਮ ਆਦਮੀ ਕਲੀਨਿਕ, ਪਟਿਆਲਾ ਵਿਖੇ ਐਚ.ਆਈ.ਵੀ ਜਾਗਰੂਕਤਾ ਅਤੇ ਟੇਸਟਿੰਗ ਮੁਹਿੰਮ ਆਯੋਜਿਤ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਐਚ.ਆਈ.ਵੀ ਪ੍ਰਤੀ ਜਾਗਰੂਕ ਕਰਨਾ, ਸਮੇਂ ਸਿਰ ਐਚ.ਆਈ.ਵੀ ਟੇਸਟਿੰਗ ਕਰਵਾਉਣ ਲਈ ਪ੍ਰੇਰਿਤ ਕਰਨਾ ਅਤੇ ਇਸ ਨਾਲ ਸਬੰਧਤ ਭਰਮਾਂ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਰਿਹਾ।
ਮੁਹਿੰਮ ਦੌਰਾਨ ਸਿਹਤ ਵਿਭਾਗ ਅਤੇ ਟਾਰਗੇਟਿਡ ਇੰਟਰਵੇਨਸ਼ਨ ਟੀਮ ਵੱਲੋਂ ਲੋਕਾਂ ਨੂੰ ਐਚ.ਆਈ.ਵੀ ਸੰਕਰਮਣ ਦੇ ਕਾਰਨਾਂ, ਬਚਾਅ ਦੇ ਉਪਾਵਾਂ, ਨਿਯਮਿਤ ਐਚ.ਆਈ.ਵੀ ਟੇਸਟਿੰਗ ਦੀ ਮਹੱਤਤਾ ਅਤੇ ਉਪਲਬਧ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਾਤਾ ਕੌਸ਼ਲਿਆ ਹਸਪਤਾਲ ਤੋਂ ਕਾਊਂਸਲਰ ਲਲਿਤਾ ਅਤੇ ਲੇਬੋਰਟਰੀ ਟੇਕਨੀਸ਼ੀਅਨ ਮੋਨਿਕਾ, ਐਸ.ਐਸ.ਕੇ ਤੋਂ ਪ੍ਰੋਜੇਕਟ ਮੇਨੇਜਰ ਸ਼ੀਤਲ, ਗਾਇਨੀ ਤੋਂ ਪਿੰਕੀ ਅਤੇ ਟੀ.ਆਈ ਐਮ.ਆਰ.ਵਾਈ.ਡੀ.ਓ ਦੀ ਟੀਮ ਨੇ ਸਰਗਰਮੀ ਨਾਲ ਭਾਗ ਲਿਆ।
ਟੀਮ ਵੱਲੋਂ ਮੌਜੂਦ ਲੋਕਾਂ ਨੂੰ ਐਚ.ਆਈ.ਵੀ ਜਾਗਰੂਕਤਾ ਅਤੇ ਟੇਸਟਿੰਗ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ ਗਈ। ਮੁਹਿੰਮ ਦੌਰਾਨ ਲੋਕਾਂ ਨੂੰ ਲੋੜ ਅਨੁਸਾਰ ਸਬੰਧਤ ਸਿਹਤ ਸੇਵਾਵਾਂ ਅਤੇ ਸਹੂਲਤਾਂ ਨਾਲ ਜੋੜਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਤਰ੍ਹਾਂ ਦੇ ਜਾਗਰੂਕਤਾ ਅਤੇ ਟੇਸਟਿੰਗ ਪ੍ਰੋਗਰਾਮ ਐਚ.ਆਈ.ਵੀ ਦੀ ਸਮੇਂ ਸਿਰ ਪਛਾਣ, ਇਲਾਜ ਨਾਲ ਜੋੜਨ ਅਤੇ ਐਚ.ਆਈ.ਵੀ ਸੰਕਰਮਣ ਦੀ ਰੋਕਥਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਿਹਤ ਵਿਭਾਗ, ਸਬੰਧਤ ਸਿਹਤ ਕਰਮਚਾਰੀਆਂ ਅਤੇ ਟੀਮ ਦਾ ਮਹੱਤਵਪੂਰਨ ਯੋਗਦਾਨ ਰਿਹਾ।