ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀ ਵੋਟਰ ਸੂਚੀ ਸਬੰਧੀ ਦਾਅਵੇ ਅਤੇ ਇਤਰਾਜ ਦੇਣ ਦੀ ਤਰੀਖ ਵਿੱਚ 10 ਮਾਰਚ ਤੱਕ ਵਾਧਾ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀ ਵੋਟਰ ਸੂਚੀ ਸਬੰਧੀ ਦਾਅਵੇ ਅਤੇ ਇਤਰਾਜ ਦੇਣ ਦੀ ਤਰੀਖ ਵਿੱਚ 10 ਮਾਰਚ ਤੱਕ ਵਾਧਾ
ਸੰਗਰੂਰ, 28 ਜਨਵਰੀ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ-2025 ਲਈ 21.10.2023 ਤੋਂ ਮਿਤੀ 15.12.2024 ਤੱਕ ਸਬੰਧਤ ਰਿਵਾਈਜਿੰਗ ਅਥਾਰਿਟੀਜ਼ ਕੋਲ ਪ੍ਰਾਪਤ ਹੋਏ ਫਾਰਮਾਂ ਦੇ ਅਧਾਰ ਤੇ ਤਿਆਰ ਕੀਤੀ ਗਈ ਐਸ. ਜੀ. ਪੀ. ਸੀ. ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਹਦਾਇਤਾਂ ਅਨੁਸਾਰ ਮਿਤੀ 03.01.2025 ਨੂੰ ਜਿਲ੍ਹਾ ਸੰਗਰੂਰ ਵਿੱਚ ਕਰਵਾ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਤਿਆਰ ਕੀਤੀ ਗਈ ਡਰਾਫਟ ਐਸ. ਜੀ. ਪੀ. ਸੀ. ਵੋਟਰ ਸੂਚੀ ਸਮੂਹ ਰਿਵਾਈਜ਼ਿੰਗ ਅਥਾਰਟੀਜ਼, ਰਿਟਰਨਿੰਗ ਅਫਸਰਾਂ ਦੇ ਦਫਤਰਾਂ, ਸਮੂਹ ਨੋਟੀਫਾਈਡ ਸਿੱਖ ਗੁਰਦੁਆਰਿਆ, ਪਿੰਡਾਂ ਵਿਚ ਸਬੰਧਤ ਪਟਵਾਰ ਹਲਕਿਆਂ ਦੇ ਪਟਵਾਰੀਆਂ ਅਤੇ ਸ਼ਹਿਰਾਂ ਵਿਚ ਨਗਰ ਕੌਂਸਲ ਦੇ ਕਰਮਚਾਰੀਆਂ ਕੋਲ ਦੇਖਣ ਲਈ ਉਪਲਬੱਧ ਹੈ । ਉਹਨਾਂ ਦੱਸਿਆ ਕਿ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਪਹਿਲਾਂ ਜਾਰੀ ਸ਼ਡਿਊਲ ਵਿੱਚ ਤਬਦੀਲੀ ਕਰਦੇ ਹੋਏ ਹੁਣ ਡਰਾਫਟ ਐਸ. ਜੀ. ਪੀ. ਸੀ. ਵੋਟਰ ਸੂਚੀ ਵਿੱਚ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਦੀ ਮਿਤੀ ਵਿੱਚ 10.03.2025 ਤੱਕ ਵਾਧਾ ਕੀਤਾ ਗਿਆ ਹੈ, ਜਿਸ ਅਨੁਸਾਰ ਹੁਣ ਸਮੂਹ ਰਿਵਾਈਜਿੰਗ ਅਥਾਰਿਟੀਜ ਵੱਲੋਂ ਐਸ. ਜੀ. ਪੀ. ਸੀ. ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਤੇ ਮਿਤੀ 10.03.2025 ਤੱਕ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾਣੇ ਹਨ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀ ਵੋਟਰ ਸੂਚੀ ਸਬੰਧੀ ਕੋਈ ਦਾਅਵਾ (ਫਾਰਮ 1 ਕੇਸਾਧਾਰੀ ਸਿੱਖ ਲਈ) ਅਤੇ ਇਤਰਾਜ (ਦਰਖਾਸਤ ਰਾਹੀਂ 3 ਪੜਤਾਂ ਵਿੱਚ) ਜਮ੍ਹਾ ਕਰਵਾਉਣਾ ਹੈ ਤਾਂ ਸਬੰਧਤ ਰਿਵਾਈਜਿੰਗ ਅਥਾਰਿਟੀ ਕੋਲ ਮਿਤੀ 10.03.2025 ਤੱਕ ਦਿੱਤਾ ਜਾ ਸਕਦਾ ਹੈ । ਦਾਅਵੇ ਅਤੇ ਇਤਰਾਜ ਜਿਲੇ ਵਿੱਚ ਪੈਂਦੇ ਗੁਰਦੁਆਰਾ ਚੋਣ ਬੋਰਡ ਹਲਕਿਆਂ ਸਬੰਧੀ ਲਾਏ ਗਏ ਰਿਵਾਈਜਿੰਗ ਅਥਾਰਟੀ ਅਫਸਰਾਂ ਗੁਰਦੁਆਰਾ ਚੋਣ ਬੋਰਡ ਹਲਕਾ 41-ਮੂਣਕ ਲਈ ਉਪ ਮੰਡਲ ਮੈਜਿਸਟਰੇਟ, ਮੂਣਕ, ਗੁਰਦੁਆਰਾ ਚੋਣ ਬੋਰਡ ਹਲਕਾ 42-ਸੁਨਾਮ ਲਈ ਉਪ ਮੰਡਲ ਮੈਜਿਸਟਰੇਟ, ਸੁਨਾਮ, ਗੁਰਦੁਆਰਾ ਚੋਣ ਬੋਰਡ ਹਲਕਾ 43-ਲੌਂਗੋਵਾਲ ਲਈ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਸੰਗਰੂਰ, ਗੁਰਦੁਆਰਾ ਚੋਣ ਬੋਰਡ ਹਲਕਾ 47-ਧੂਰੀ ਲਈ ਉਪ ਮੰਡਲ ਮੈਜਿਸਟਰੇਟ ਧੂਰੀ, ਗੁਰਦੁਆਰਾ ਚੋਣ ਹਲਕਾ 50-ਸੰਗਰੂਰ ਲਈ ਉਪ ਮੰਡਲ ਮੈਜਿਸਟਰੇਟ ਸੰਗਰੂਰ ਅਤੇ ਗੁਰਦੁਆਰਾ ਚੋਣ ਬੋਰਡ ਹਲਕਾ 51- ਦਿੜ੍ਹਬਾ ਲਈ ਉਪ ਮੰਡਲ ਮੈਜਿਸਟਰੇਟ ਦਿੜ੍ਹਬਾ ਦੇ ਦਫਤਰਾਂ ਵਿੱਚ ਦਿੱਤੇ ਜਾ ਸਕਦੇ ਹਨ ।

Leave a Comment

Your email address will not be published. Required fields are marked *

Scroll to Top