ਪਾਵਰਕਾਮ ਦੇ ਡਿਪਟੀ ਸਕੱਤਰ ਬਣੇ ਮੀਨਾ ਮਾਹੀ
ਪੂਰੀ ਤਨਦੇਹੀ ਨਾਲ ਕੀਤਾ ਜਾਵੇਗਾ ਕੰਮ : ਮੀਨਾ ਮਾਹੀ
ਪਟਿਆਲਾ : ਪਾਵਰਕਾਮ ਦੇ ਚੇਅਰਮੈਨ ਇੰਜੀ. ਬਲਦੇਵ ਸਿੰਘ ਸਰਾਂ ਵਲੋਂ ਮਿਹਨਤੀ, ਇਮਾਨਦਾਰ ਅਤੇ ਮਹਿਕਮੇ ਨੂੰ ਸਮਰਪਿਤ ਅਫ਼ਸਰਾਂ ਨੂੰ ਤਰੱਕੀ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਉਨਾ ਵਲੋ ਸ੍ਰੀਮਤੀ ਮੀਨਾ ਮਾਹੀ ਜੋ ਕਿ ਪਾਵਰਕਕਾਮ ਦੇ ਉੱਤਰੀ ਜ਼ੋਨ ਸਥਿਤ ਦਫ਼ਤਰ ਸ਼ਕਤੀ ਸਦਨ ਜਲੰਧਰ ਵਿਚ ਬਤੌਰ ਅਧੀਨ ਸਕੱਤਰ ਬਹੁਤ ਹੀ ਮਿਹਨਤ, ਇਮਾਨਦਾਰੀ ਅਤੇ ਚੰਗੇ ਵਿਵਹਾਰ ਨਾਲ ਅਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਨੂੰ ਤਰੱਕੀ ਦੇ ਕੇ ਡਿਪਟੀ ਸਕੱਤਰ ਬਣਾਇਆ ਗਿਆ ਹੈ । ਇਸ ਮੌਕੇ ਮੀਨਾ ਮਾਨੀ ਨੇ ਇਸ ਨਿਯੁਕਤੀ ਲਈ ਪੰਜਾਬ ਸਰਕਾਰ, ਚੇਅਰਮੈਨ ਪਾਵਰਕਾਮ ਅਤੇ ਅਫ਼ਸਰਾਂ ਦਾ ਤਰੱਕੀ ਕਰਨ ਲਈ ਧੰਨਵਾਦ ਕਰਦੇ ਪ੍ਰਣ ਲਿਆ ਕਿ ਉਹ ਭਵਿੱਖ ਵਿਚ ਵੀ ਪਾਵਰਕਾਮ ਵਿਚ ਹੋਰ ਵੀ ਪਾਰਦਰਸ਼ਤਾ ਲਿਆਉਣ ਲਈ ਹਰ ਸੰਭਵ ਯਤਨ ਕਰਨਗੇ ਅਤੇ ਪੂਰੀ ਤਨਦੇਹੀ ਨਾਲ ਕੰਮ ਕਰਨਗੇ ।