ਲਾਸ ਏਂਜਲਸ ਦੇ ਜੰਗਲ ਦੀ ਅੱਗ ਤੋਂ ਪ੍ਰਭਾਵਤ ਲੋਕਾਂ ਦੀ ਮਦਦ ਲਈ ਹਾਲੀਵੁੱਡ ਗਾਇਕਾ ਬਿਓਂਸੇ ਨੇ ਕੀਤੀ ਪਰਵਾਰਾਂ ਦੇ ਮੁੜ ਵਸੇਬੇ ਲਈ ਇਕ ਵੱਡੀ ਰਕਮ ਦਾਨ

ਲਾਸ ਏਂਜਲਸ ਦੇ ਜੰਗਲ ਦੀ ਅੱਗ ਤੋਂ ਪ੍ਰਭਾਵਤ ਲੋਕਾਂ ਦੀ ਮਦਦ ਲਈ ਹਾਲੀਵੁੱਡ ਗਾਇਕਾ ਬਿਓਂਸੇ ਨੇ ਕੀਤੀ ਪਰਵਾਰਾਂ ਦੇ ਮੁੜ ਵਸੇਬੇ ਲਈ ਇਕ ਵੱਡੀ ਰਕਮ ਦਾਨ
ਅਮਰੀਕਾ : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਦੇ ਜੰਗਲ ਦੀ ਅੱਗ ਤੋਂ ਪ੍ਰਭਾਵਤ ਲੋਕਾਂ ਦੀ ਮਦਦ ਲਈ ਹਾਲੀਵੁੱਡ ਗਾਇਕਾ ਬਿਓਂਸੇ ਅੱਗੇ ਆਈ ਹੈ । ਬਿਓਂਸੇ ਦੀ ਫ਼ਾਊਂਡੇਸ਼ਨ ਨੇ ਇਸ ਸਮੇਂ ਦੌਰਾਨ ਪਰਿਵਾਰਾਂ ਦੇ ਮੁੜ ਵਸੇਬੇ ਲਈ ਇਕ ਵੱਡੀ ਰਕਮ ਦਾਨ ਕੀਤੀ ਹੈ । ਲਾਸ ਏਂਜਲਸ ਵਿਚ ਭਿਆਨਕ ਅੱਗ ਤੋਂ ਬਾਅਦ ‘ਗ੍ਰੈਮੀ’ ਜੇਤੂ ਬਿਓਂਸੇ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ ਹੈ । ਅਪਣੀ ਚੈਰਿਟੀ ਫ਼ਾਊਂਡੇਸ਼ਨ ਰਾਹੀਂ, ਉਸ ਨੇ ਲੋਕਾਂ ਨੂੰ ਮੁੜ ਵਸਾਉਣ ਵਿਚ ਮਦਦ ਕੀਤੀ ਹੈ, ਜਿਸ ਲਈ ਉਸ ਨੇ ਕਰੋੜਾਂ ਰੁਪਏ ਦਾਨ ਕੀਤੇ ਹਨ । ਡੈਸਟੀਨੀਜ਼ ਚਾਈਲਡ ਦੀ ਮੈਂਬਰ ਵਜੋਂ ਮਸ਼ਹੂਰ ਬਿਓਂਸੇ ਨੇ ਲਾਸ ਏਂਜਲਸ ਦੇ ਅਲਤਾਡੇਨਾ ਅਤੇ ਪਾਸਾਡੇਨਾ ਵਿਚ ਅੱਗ ਲੱਗਣ ਨਾਲ ਪ੍ਰਭਾਵਤ ਪਰਵਾਰਾਂ ਨੂੰ 2.5 ਮਿਲੀਅਨ ਡਾਲਰ (ਭਾਵ 21 ਕਰੋੜ 60 ਲੱਖ ਰੁਪਏ) ਦਾਨ ਕੀਤੇ ਹਨ । ਇਸ ਤੋਂ ਪਹਿਲਾਂ ਵਾਲਟ ਡਿਜ਼ਨੀ ਕੰਪਨੀ, ਪੈਰਾਮਾਉਂਟ ਅਤੇ ਫ਼ੌਕਸ ਕਾਰਪ ਵੀ ਪੀੜਤ ਪਰਵਾਰਾਂ ਦੀ ਮਦਦ ਕਰ ਚੁਕੇ ਹਨ ।

Leave a Comment

Your email address will not be published. Required fields are marked *

Scroll to Top