ਪੀਓਕੇ ਦੇ ਸਾਬਕਾ ਰਾਸ਼ਟਰਪਤੀ ਦਾ 93 ਸਾਲ ਦੀ ਉਮਰ ਵਿਚ ਹੋਇਆ ਦੇਹਾਂਤ
ਦਿੱਲੀ, 9 ਨਵੰਬਰ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਸਾਬਕਾ ਰਾਸ਼ਟਰਪਤੀ ਰਾਜਾ ਮੁਹੰਮਦ ਜ਼ੁਲਕਰਨੈਨ ਖ਼ਾਨ ਬੀਤੇ ਦਿਨੀ ਲੰਬੀ ਬਿਮਾਰੀ ਤੋ ਬਾਅਦ 93 ਸਾਲ ਦੀ ਉਮਰ ਵਿਚ ਦੇਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦੇ ਅਨੁਸਾਰ ਜ਼ੁਲਕਰਨੈਨ ਨੇ 1960-61 ਵਿੱਚ ਪੀ ਓ ਕੇ ਦੇ ਸਾਬਕਾ ‘ਰਾਸ਼ਟਰਪਤੀ’ ਅਤੇ ਮੁਹੰਮਦ ਅਲੀ ਜਿਨਾਹ ਦੇ ਨਿੱਜੀ ਸਕੱਤਰ ਰਹੇ ਕੇ ਐੱਚ ਖੁਰਸ਼ੀਦ ਦੇ ਸਹਿਯੋਗੀ ਵਜੋਂ ਰਾਜਨੀਤੀ ਵਿੱਚ ਕਦਮ ਰੱਖਿਆ ਸੀ।
ਬੀਤੇ ਦਿਨੀ ਇਕ ਸੰਖੇਪ ਬਿਮਾਰੀ ਤੋਂ ਬਾਅਦ ਉਨਾ ਦਾ ਦੇਹਾਂਤ ਹੋ ਗਿਆ, ਜਿਨਾ ਨੂੰ ਸ਼ਰਧਾਂਜਲੀ ਦੇਣ ਲੋਕਾਂ ਦਾ ਤਾਂਤਾਂ ਲਗਿਆ ਰਿਹਾ।
ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੀਓਕੇ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇੱਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਵੱਲੋਂ ਜਾਰੀ ਹੁਕਮਾਂ ਅਨੁਸਾਰ ਐਤਵਾਰ ਸਵੇਰੇ 11 ਵਜੇ ਜਨਾਜ਼ੇ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਭਿੰਬਰ ਜ਼ਿਲ੍ਹੇ ਵਿੱਚ ਸਥਿਤ ਉਨ੍ਹਾਂ ਦੇ ਜੱਦੀ ਕਸਬੇ ਕਾਸਗੁਮਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।