Breaking

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ
Thursday, 05 Nov 2026 | 6:18 pm

+91 90915 01313 , +91 90916 01313

punjabbanni@gmail.com
punjabbani@yahoo.com

ਰੂਸ ਦੇ ਪੂਰਬ ਵਿਚ ਆਇਆ ਭੂਚਾਲ, ਦਹਿਸਤ ਦਾ ਮਾਹੌਲ

ਰੂਸ ਦੇ ਪੂਰਬ ਵਿਚ ਆਇਆ ਭੂਚਾਲ, ਦਹਿਸਤ ਦਾ ਮਾਹੌਲ

ਦਿੱਲੀ, 30 ਜੁਲਾਈ : ਰੂਸ ਦੇ ਪੂਰਬ ਵਿੱਚ ਆਏ ਭੂਚਾਲ ਦੇ ਕਾਰਨ ਲੋਕਾਂ ਅੰਦਰ ਵੱਡੀ ਦਹਿਸਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਕਾਮਚਟਕਾ ਪ੍ਰਾਇਦੀਪ ਨੇੜੇ 8.8 ਤੀਬਰਤਾ ਦੇ ਭੂਚਾਲ ਕਾਰਨ ਉੱਤਰੀ ਪ੍ਰਸ਼ਾਂਤ ਵਿੱਚ ਚਾਰ ਚਾਰ ਫੁੱਟ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਆਈਆਂ, ਜਿਸ ਮਗਰੋਂ ਅਮਰੀਕਾ ਦੇ ਅਲਾਸਕਾ ਅਤੇ ਹਵਾਈ, ਜਾਪਾਨ ਅਤੇ ਨਿਊਜ਼ੀਲੈਂਡ ਦੇ ਦੱਖਣ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ। ਜਪਾਨ ਨੇ ਇਹਤਿਆਤ ਵਜੋਂ ਫੁਕੂਸ਼ੀਮਾ ਵਿਚਲੇ ਪਰਮਾਣੂ ਰਿਐਕਟਰ ਨੂੰ ਖਾਲੀ ਕਰਵਾ ਲਿਆ ਹੈ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ ਪੰਜ ਵਜੇ ਦੇ ਕਰੀਬ ਆਇਆ ਤੇ ਭੂਚਾਲ ਦਾ ਕੇਂਦਰ ਸਮੁੰਦਰ ਵਿਚ 19 ਕਿਲੋਮੀਟਰ ਦੀ ਡੂੰਘਾਈ ਵਿਚ ਸੀ।

2011 ਤੋ ਜਿਆਦਾ ਸ਼ਕਤੀਸ਼ਾਲੀ ਹੈ ਭੂਚਾਲ

ਇਹ ਭੂਚਾਲ ਮਾਰਚ 2011 ਦੇ ਭੂਚਾਲ ਤੋਂ ਬਾਅਦ ਦੁਨੀਆ ਵਿੱਚ ਆਇਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਜਾਪਦਾ ਹੈ। ਮਾਰਚ 2011 ਵਿੱਚ ਉੱਤਰ-ਪੂਰਬੀ ਜਾਪਾਨ ਵਿੱਚ ਆਏ ਭੂਚਾਲ ਦੀ ਤੀਬਰਤਾ 9.0 ਸੀ ਅਤੇ ਇਸ ਨਾਲ ਇੱਕ ਵੱਡੀ ਸੁਨਾਮੀ ਆਈ ਜਿਸ ਨੇ ਫੁਕੂਸ਼ੀਮਾ ਦਾਇਚੀ ਪਰਮਾਣੂ ਊਰਜਾ ਪਲਾਂਟ ਦੇ ਕੂਲਿੰਗ ਸਿਸਟਮ ਨੂੰ ਤਬਾਹ ਕਰ ਦਿੱਤਾ ਸੀ। ਮੰਗਲਵਾਰ ਨੂੰ ਹਵਾਈ ਦੀ ਰਾਜਧਾਨੀ ਹੋਨੋਲੂਲੂ ਵਿੱਚ ਸੁਨਾਮੀ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੱਜੇ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਜਾਣ ਦੀ ਹਦਾਇਤ ਕੀਤੀ ਗਈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਪਹਿਲੀ ਸੁਨਾਮੀ ਲਹਿਰ, ਕਰੀਬ 30 ਸੈਂਟੀਮੀਟਰ ਉੱਚੀ, ਹੋਕਾਈਡੋ ਦੇ ਪੂਰਬੀ ਤੱਟ ’ਤੇ ਨੇਮੂਰੋ ਤੱਕ ਪਹੁੰਚ ਗਈ ਸੀ। ਕਾਮਚਟਕਾ ਪ੍ਰਾਇਦੀਪ ਨੇੜੇ ਰੂਸੀ ਖੇਤਰ ਵਿੱਚ ਨੁਕਸਾਨ ਅਤੇ ਨਿਕਾਸੀ ਦੀਆਂ ਰਿਪੋਰਟਾਂ ਹਨ, ਜਿੱਥੇ ਭੂਚਾਲ ਦਾ ਕੇਂਦਰ ਸੀ।

Scroll to Top