Breaking

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ
Wednesday, 11 Nov 2026 | 6:55 pm

+91 90915 01313 , +91 90916 01313

punjabbanni@gmail.com
punjabbani@yahoo.com

ਕੋਈ ਵੀ ਟ੍ਰਿਬਿਊਨਲ ਸਾਰੇ ਤੱਥਾਂ ਅਤੇ ਹਾਲਾਤ ’ਤੇ ਵਿਚਾਰ ਕਰ ਕੇ ਇਕ ਫੈਸਲੇ ਤੱਕ ਪਹੁੰਚੇ ਨਾ ਕਿ ਕਿਸੇ ਦੂਜੇ ਦੀ ਰਾਏ ਲੈ ਕੇ ਆਪਣੇ ਆਦੇਸ਼ਾਂ ਦਾ ਆਧਾਰ ਬਣਾਏ : ਸੁਪਰੀਮ ਕੋਰਟ

ਕੋਈ ਵੀ ਟ੍ਰਿਬਿਊਨਲ ਸਾਰੇ ਤੱਥਾਂ ਅਤੇ ਹਾਲਾਤ ’ਤੇ ਵਿਚਾਰ ਕਰ ਕੇ ਇਕ ਫੈਸਲੇ ਤੱਕ ਪਹੁੰਚੇ ਨਾ ਕਿ ਕਿਸੇ ਦੂਜੇ ਦੀ ਰਾਏ ਲੈ ਕੇ ਆਪਣੇ ਆਦੇਸ਼ਾਂ ਦਾ ਆਧਾਰ ਬਣਾਏ : ਸੁਪਰੀਮ ਕੋਰਟ

ਕੋਈ ਵੀ ਟ੍ਰਿਬਿਊਨਲ ਸਾਰੇ ਤੱਥਾਂ ਅਤੇ ਹਾਲਾਤ ’ਤੇ ਵਿਚਾਰ ਕਰ ਕੇ ਇਕ ਫੈਸਲੇ ਤੱਕ ਪਹੁੰਚੇ ਨਾ ਕਿ ਕਿਸੇ ਦੂਜੇ ਦੀ ਰਾਏ ਲੈ ਕੇ ਆਪਣੇ ਆਦੇਸ਼ਾਂ ਦਾ ਆਧਾਰ ਬਣਾਏ : ਸੁਪਰੀਮ ਕੋਰਟ
ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਕੌਮੀ ਗਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਹੁਕਮਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਕਿਸੇ ਟ੍ਰਿਬਿਊਨਲ ਨੂੰ ਸਾਰੇ ਤੱਥਾਂ ਅਤੇ ਹਾਲਾਤ ’ਤੇ ਵਿਚਾਰ ਕਰ ਕੇ ਇਕ ਫੈਸਲੇ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਉਹ ਕਿਸੇ ਦੂਜੇ ਦੀ ਰਾਇ ਲੈ ਕੇ ਉਸ ਨੂੰ ਆਪਣੇ ਆਦੇਸ਼ਾਂ ਦਾ ਆਧਾਰ ਨਹੀਂ ਬਣਾ ਸਕਦਾ ਹੈ । ਸੁਪਰੀਮ ਕੋਰਟ ਨੇ ਟ੍ਰਿਬਿਊਨਲ ਦੇ ਹੁਕਮਾਂ ਨੂੰ ਖਾਰਜ ਕਰਦੇ ਹੋਏ, ਮਾਮਲੇ ਨੂੰ ਨਵੇਂ ਸਿਰੇ ਤੋਂ ਵਿਚਾਰਨ ਲਈ ਐੱਨਜੀਟੀ ਕੋਲ ਵਾਪਸ ਭੇਜ ਦਿੱਤਾ । ਐੱਨ. ਜੀ. ਟੀ. ਦੇ ਅਪਰੈਲ 2021 ਦੇ ਇਕ ਆਦੇਸ਼ ਨੂੰ ਚੁਣੌਤੀ ਦੇਣ ਵਾਲੀਆਂ ਅਪੀਲਾਂ ’ਤੇ ਸੁਣਵਾਈ ਕਰਦੇ ਹੋਏ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਟ੍ਰਿਬਿਊਨਲ ਨੇ ਇਕ ‘ਸਪੱਸ਼ਟ ਗਲਤੀ’ ਕੀਤੀ ਹੈ ਕਿਉਂਕਿ ਉਸ ਨੇ ਆਪਣਾ ਫੈਸਲਾ ਸਿਰਫ਼ ਇਕ ਸਾਂਝੀ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਲਿਆ ਹੈ । ਬੈਂਚ ਨੇ ਕਿਹਾ ਕਿ ਕਿਸੇ ਟ੍ਰਿਬਿਊਨਲ ਲਈ ਜ਼ਰੂਰੀ ਹੈ ਕਿ ਉਹ ਉਸ ਕੋਲ ਆਏ ਮਾਮਲਿਆਂ ਦੇ ਤੱਥਾਂ ਅਤੇ ਹਾਲਾਤ ’ਤੇ ਪੂਰੀ ਤਰ੍ਹਾਂ ਵਿਚਾਰ ਕਰ ਕੇ ਫੈਸਲੇ ’ਤੇ ਪਹੁੰਚੇ। ਉਹ ਕਿਸੇ ਦੂਜੇ ਦੀ ਰਾਇ ’ਤੇ ਗੌਰ ਕਰ ਕੇ ਉਸ ਨੂੰ ਆਪਣੇ ਫੈਸਲੇ ਦਾ ਆਧਾਰ ਨਹੀਂ ਬਣਾ ਸਕਦਾ ।
ਸੁਪਰੀਮ ਕੋਰਟ ਨੇ ਐੱਨ. ਜੀ. ਟੀ. ਦੇ ਉਸ ਆਦੇਸ਼ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਇਕ ਕੰਪਨੀ ਨੂੰ ਵਾਤਾਵਰਨ ਸੁਰੱਖਿਆ ਐਕਟ ਦੇ ਮਾਪਦੰਡਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਉਂਦਿਆਂ ਉਸ ’ਤੇ ਜੁਰਮਾਨਾ ਲਗਾਇਆ ਗਿਆ ਸੀ । ਸਿਖ਼ਰਲੀ ਅਦਾਲਤ ਨੇ ਕਿਹਾ ਕਿ ਐੱਨ. ਜੀ. ਟੀ. ਨੇ ਸ਼ੁਰੂਆਤ ਵਿੱਚ ਕੰਪਨੀ ਦੇ ਪਲਾਂਟ ਦੀ ਜਾਂਚ ਸੂਬੇ ਦੇ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਕਰਵਾਉਣ ਦਾ ਨਿਰਦੇਸ਼ ਦਿੱਤਾ ਸੀ, ਜਿਸ ਨੇ ਆਪਣੀ ਰਿਪੋਰਟ ਦਿੱਤੀ ਅਤੇ ਫਿਰ ਟ੍ਰਿਬਿਊਨਲ ਨੇ ਇਕ ਸਾਂਝੀ ਕਮੇਟੀ ਗਠਿਤ ਕੀਤੀ, ਜਿਸ ਦੀਆਂ ਸਿਫ਼ਾਰਸ਼ਾਂ ’ਤੇ ਉਸ ਨੇ ਕਾਰਵਾਈ ਕਰਦਿਆਂ ਹੁਕਮ ਜਾਰੀ ਕੀਤਾ । ਬੈਂਚ ਨੇ 27 ਨਵੰਬਰ ਦੇ ਆਪਣੇ ਫੈਸਲੇ ਵਿੱਚ ਕਿਹਾ ਕਿ ਐੱਨ. ਜੀ. ਟੀ. ਵੱਲੋਂ ਕੀਤੀ ਗਈ ਇਕ ਹੋਰ ਵੱਡੀ ਗਲਤੀ ਇਹ ਹੈ ਕਿ ਉਸ ਨੇ ਆਪਣਾ ਫੈਸਲਾ ਸਿਰਫ਼ ਸਾਂਝੀ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਲਿਆ । ਐੱਨ. ਜੀ. ਟੀ., ਕੌਮੀ ਗਰੀਨ ਟ੍ਰਿਬਿਊਨਲ ਐਕਟ 2010 ਤਹਿਤ ਗਠਿਤ ਇਕ ਟ੍ਰਿਬਿਊਨਲ ਹੈ । ਰਿਕਾਰਡ ’ਤੇ ਮੌਜੂਦ ਸਮੱਗਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਖ਼ਰਲੀ ਅਦਾਲਤ ਨੇ ਕਿਹਾ ਕਿ ਕੰਪਨੀ ਨੂੰ ਨਾ ਤਾਂ ਐੱਨ. ਜੀ. ਟੀ. ਕੋਲ ਕਾਰਵਾਈ ਦੌਰਾਨ ਧਿਰ ਬਣਾਇਆ ਗਿਆ ਤੇ ਨਾ ਹੀ ਸਾਂਝੀ ਕਮੇਟੀ ਕੋਲ, ਅਤੇ ਜਦੋਂ ਕੰਪਨੀ ਨੇ ਧਿਰ ਬਣਨ ਲਈ ਅਰਜ਼ੀ ਦਾਇਰ ਕੀਤੀ ਤਾਂ ਟ੍ਰਿਬਿਊਨਲ ਨੇ ਉਸ ਨੂੰ ਖਾਰਜ ਕਰ ਦਿੱਤਾ ।

Scroll to Top