ਕੈਨੇਡਾ ਦੇ ਬ੍ਰਿਟਿ਼ਸ ਕੋਲੰਬੀਆ ਵਿਚ ਆਇਆ ਭਾਰੀ ਤੂਫਾਨ, ਮਚੀ ਹਾਹਾਕਾਰ
ਦਿੱਲੀ, 9 ਨਵੰਬਰ 2026 : ਬੀਤੇ ਦਿਨੀ ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਭਾਰੀ ਤੂਫਾਨ ਆਉਣ ਕਾਰਨ ਲੋਕਾਂ ਅੰਦਰ ਪੂਰੀ ਤਰ੍ਹਾ ਹਾਹਾਕਾਰ ਮਚੀ ਰਹੀ, ਜਿਸ ਕਾਰਨ ਕਈ ਲੋਕਾਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤੂਫਾਨ ਤੋ ਬਾਅਦ ਬਚਾਅ ਟੀਮਾਂ ਰਾਹਤ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ।
ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਆਏ ਭਿਆਨਕ ਤੂਫ਼ਾਨ ਨੇ ਭਾਰੀ ਨੁਕਸਾਨ ਪਹੁੰਚਾਇਆ। ਤੇਜ਼ ਹਨੇਰੀ ਅਤੇ ਤੂਫ਼ਾਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਹਨ। ਤੂਫ਼ਾਨ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਕਈ ਥਾਵਾਂ ’ਤੇ ਵੱਡੇ ਦਰੱਖਤ ਜੜ੍ਹਾਂ ਸਮੇਤ ਉਖੜ ਕੇ ਸੜਕਾਂ ’ਤੇ ਡਿੱਗ ਪਏ।
ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਰਾਹਤ ਟੀਮਾਂ ਨੂੰ ਮੌਕੇ ਤੇ ਮੋਰਚਾ ਸੰਭਾਲਣਾ ਪਿਆ। ਰਾਹਮ ਟੀਮਾਂ ਵੱਲੋਂ ਰੁਕਾਵਟਾਂ ਦੂਰ ਕਰਕੇ ਆਵਾਜਾਈ ਅਤੇ ਬਿਜਲੀ ਸਪਲਾਈ ਜਲਦੀ ਤੋਂ ਜਲਦੀ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।