ਪਟਿਆਲਾ, 31 ਅਕਤੂਬਰ 2025 : ਅਕਤੂਬਰ ਨਵੰਬਰ ਮਹੀਨੇ ਦੌਰਾਨ ਡੇਂਗੂ ਦੇ ਵੱਧ ਆਉਂਦੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਡੇਂਗੂ ਰੋਕਣ ਲਈ ਕੀਤੀਆਂ ਜਾਂਦੀਆਂ ਗਤੀਵਿਧੀਆਂ ਤੇਜ਼ ਕੀਤੀਆਂ ਗਈਆਂ ਹਨ ਜਿਸ ਵਿੱਚ ਘਰਾਂ ਦੀ ਚੈਕਿੰਗ ਕਰ ਰਹੇ ਸਟਾਫ ਦੀ ਨਿਗਰਾਨੀ ਲਈ ਸੀਨੀਅਰ ਮੈਡੀਕਲ ਅਫਸਰ ਡਾ ਲਵਕੇਸ਼ ਕੁਮਾਰ ਅਤੇ ਜਿਲਾ ਐਪੀਡੇਮੋਲੋਜਿਸਟ ਡਾ ਸੁਮੀਤ ਸਿੰਘ ਮੌਕੇ ਤੇ ਗਏ।
ਅੱਜ ਪਟਿਆਲਾ ਸ਼ਹਿਰੀ ਇਲਾਕੇ ਵਿੱਚ ਲਹਿਲ ਕਲੋਨੀ ਵਿਖੇ ਟੀਮਾਂ ਜਿਸ ਵਿੱਚ ਆਸ਼ਾ ਵਰਕਰ ਏ ਐਨ ਐਮ, ਐਮਪੀ ਡਬਲੂ ਤੇ ਬਰੀਡਿੰਗ ਚੈੱਕਰ ਸ਼ਾਮਲ ਸਨ।
ਵੱਖ ਵੱਖ ਟੀਮਾਂ ਵੱਲੋਂ ਇਲਾਕੇ ਦੇ 530 ਦੇ ਕਰੀਬ ਘਰ ਚੈੱਕ ਕੀਤੇ ਵਿਸਵ ਚ ਦੋ ਥਾਵਾਂ ਤੋਂ ਹੀ ਲਾਰਵਾ ਮਿਲਿਆ।
ਸੀਨੀਅਰ ਮੈਡੀਕਲ ਅਫਸਰ ਮਾਡਲ ਟਾਊਨ ਡਾਕਟਰ ਲਵਕੇਸ਼ ਨੇ ਦੱਸਿਆ ਕਿ ਕਿ ਹੁਣ ਬਾਰਿਸ਼ਾਂ ਦਾ ਮੌਸਮ ਖਤਮ ਹੋਣ ਦੇ ਬਾਅਦ ਘਰਾਂ ਵਿੱਚ ਮਛਰਾ ਦੀ ਪੈਦਾਇਸ਼ ਮਿਲਣੀ ਬਹੁਤ ਘੱਟ ਗਈ ਹੈ, ਪਰ ਜੋ ਮੱਛਰ ਪਹਿਲਾਂ ਤਿਆਰ ਹੋ ਚੁੱਕੇ ਹਨ ਉਹ ਕੱਟਣ ਨਾਲ ਬੁਖਾਰ ਫੈਲਾ ਰਹੇ ਹਨ। ਇਸ ਲਈ ਫੋਗਿੰਗ ਦਾ ਤਰੀਕਾ ਹੀ ਕਾਰਗਰ ਹੁੰਦਾ ਹੈ ਜੋ ਕਿ ਮਿਉਂਸੀਪਲ ਕਾਰਪੋਰੇਸ਼ਨ ਪਟਿਆਲਾ ਵੱਲੋਂ ਕਰਵਾਈ ਜਾ ਰਹੀ ਹੈ।