Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 12 Sep 2026 | 4:49 pm

+91 90915 01313 , +91 90916 01313

punjabbanni@gmail.com
punjabbani@yahoo.com

ਸਿਹਤ ਵਿਭਾਗ ਵੱਲੋਂ ਐਚ.ਆਈ.ਵੀ ਦੀ ਜਾਗਰੂਕਤਾ ਅਤੇ ਟੇਸਟਿੰਗ ਮੁਹਿੰਮ ਆਯੋਜਿਤ

ਸਿਹਤ ਵਿਭਾਗ ਵੱਲੋਂ ਐਚ.ਆਈ.ਵੀ ਦੀ ਜਾਗਰੂਕਤਾ ਅਤੇ ਟੇਸਟਿੰਗ ਮੁਹਿੰਮ ਆਯੋਜਿਤ

ਪਟਿਆਲਾ 12 ਸਤੰਬਰ –  ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ (PSACS) ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਦੀ ਅਗਵਾਈ ਹੇਠ ਚਲਾਈ ਜਾ ਰਹੀ Intensified Campaign 3.0 ਦੇ ਅਧੀਨ ਵਿਕਾਸ ਨਗਰ ਆਮ ਆਦਮੀ ਕਲੀਨਿਕ, ਪਟਿਆਲਾ ਵਿਖੇ ਐਚ.ਆਈ.ਵੀ ਜਾਗਰੂਕਤਾ ਅਤੇ ਟੇਸਟਿੰਗ ਮੁਹਿੰਮ ਆਯੋਜਿਤ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਐਚ.ਆਈ.ਵੀ ਪ੍ਰਤੀ ਜਾਗਰੂਕ ਕਰਨਾ, ਸਮੇਂ ਸਿਰ ਐਚ.ਆਈ.ਵੀ ਟੇਸਟਿੰਗ ਕਰਵਾਉਣ ਲਈ ਪ੍ਰੇਰਿਤ ਕਰਨਾ ਅਤੇ ਇਸ ਨਾਲ ਸਬੰਧਤ ਭਰਮਾਂ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਰਿਹਾ।

ਮੁਹਿੰਮ ਦੌਰਾਨ ਸਿਹਤ ਵਿਭਾਗ ਅਤੇ ਟਾਰਗੇਟਿਡ ਇੰਟਰਵੇਨਸ਼ਨ ਟੀਮ ਵੱਲੋਂ ਲੋਕਾਂ ਨੂੰ ਐਚ.ਆਈ.ਵੀ ਸੰਕਰਮਣ ਦੇ ਕਾਰਨਾਂ, ਬਚਾਅ ਦੇ ਉਪਾਵਾਂ, ਨਿਯਮਿਤ ਐਚ.ਆਈ.ਵੀ ਟੇਸਟਿੰਗ ਦੀ ਮਹੱਤਤਾ ਅਤੇ ਉਪਲਬਧ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਾਤਾ ਕੌਸ਼ਲਿਆ ਹਸਪਤਾਲ ਤੋਂ ਕਾਊਂਸਲਰ ਲਲਿਤਾ ਅਤੇ ਲੇਬੋਰਟਰੀ ਟੇਕਨੀਸ਼ੀਅਨ ਮੋਨਿਕਾ, ਐਸ.ਐਸ.ਕੇ ਤੋਂ ਪ੍ਰੋਜੇਕਟ ਮੇਨੇਜਰ ਸ਼ੀਤਲ, ਗਾਇਨੀ  ਤੋਂ ਪਿੰਕੀ ਅਤੇ ਟੀ.ਆਈ ਐਮ.ਆਰ.ਵਾਈ.ਡੀ.ਓ ਦੀ ਟੀਮ ਨੇ ਸਰਗਰਮੀ ਨਾਲ ਭਾਗ ਲਿਆ।

ਟੀਮ ਵੱਲੋਂ ਮੌਜੂਦ ਲੋਕਾਂ ਨੂੰ ਐਚ.ਆਈ.ਵੀ ਜਾਗਰੂਕਤਾ ਅਤੇ ਟੇਸਟਿੰਗ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ ਗਈ। ਮੁਹਿੰਮ ਦੌਰਾਨ ਲੋਕਾਂ ਨੂੰ ਲੋੜ ਅਨੁਸਾਰ ਸਬੰਧਤ ਸਿਹਤ ਸੇਵਾਵਾਂ ਅਤੇ ਸਹੂਲਤਾਂ ਨਾਲ ਜੋੜਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਤਰ੍ਹਾਂ ਦੇ ਜਾਗਰੂਕਤਾ ਅਤੇ ਟੇਸਟਿੰਗ ਪ੍ਰੋਗਰਾਮ ਐਚ.ਆਈ.ਵੀ ਦੀ ਸਮੇਂ ਸਿਰ ਪਛਾਣ, ਇਲਾਜ ਨਾਲ ਜੋੜਨ ਅਤੇ ਐਚ.ਆਈ.ਵੀ ਸੰਕਰਮਣ ਦੀ ਰੋਕਥਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਿਹਤ ਵਿਭਾਗ, ਸਬੰਧਤ ਸਿਹਤ ਕਰਮਚਾਰੀਆਂ ਅਤੇ ਟੀਮ ਦਾ ਮਹੱਤਵਪੂਰਨ ਯੋਗਦਾਨ ਰਿਹਾ।

Scroll to Top