ਸਿਹਤ ਵਿਭਾਗ ਨੇ ਐਟੀ ਮਲੇਰੀਆ ਮਹੀਨਾ ਮਨਾਇਆ

ਪਟਿਆਲਾ 26 ਜੂਨ – ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾਕਟਰ ਸ਼ੈਲੀ ਜੇਟਲੀ ਦੀ ਅਗਵਾਈ ਹੇਠ ਮਹੀਨਾ ਜੂਨ 2026 ਨੂੰ ਐਂਟੀ ਮਲੇਰੀਆ ਮਹੀਨਾ ਦੀ ਤੌਰ ਤੇ ਮਨਾਇਆ ਜਾ ਰਿਹਾ ਹੈ। ਜਿਸ ਦਾ ਥੀਮ “Driven to End Malaria: Now we can, now we must” ਹੈ। ਇਸ ਦੇ ਨਾਲ ਹੀ ਮਿਤੀ: 19.06.2026 ਤੋਂ ਲੈ ਕੇ 03.07.2026 ਤੱਕ ਡੇਂਗੂ ਦੀ ਰੋਕਧਾਮ ਲਈ door to door campaign ਅਤੇ breeding checking ਵੀ ਕਿਤੀ ਜਾ ਰਹੀ ਹੈ।

ਜਿਲਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਸਕੂਲਾਂ, ਕਾਲਜਾਂ ਦੇ ਨਰਸਿੰਗ ਵਿਦਿਆਰਥੀਆਂ ਅਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਡੇਂਗੂ ਅਤੇ ਮਲੇਰੀਆ ਦੇ ਲਾਰਵੇ ਦੀ ਜਾਂਚ ਅੱਜ ਪਟਿਆਲਾ ਜ਼ਿਲੇ ਵਿਖੇ ਹੋਟਸਪੋਟ ਏਰੀਆ, ਉਸਾਰੀ ਅਧੀਨ ਇਮਾਰਤਾਂ, ਖਾਲੀ ਪਲੋਟ, ਪਲਾਂਟ ਨਰਸਰੀਆਂ, ਫੈਕਟਰੀਆਂ, ਆਦਿ ਵਿੱਚ ਕੀਤੀ ਗਈ ਹੈ।

ਟੀਮਾਂ ਵੱਲੋਂ ਘਰ-ਘਰ ਜਾਕੇ ਆਮ ਜਨਤਾ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਓ ਸਬੰਧੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ ਅਤੇ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕੀਤੀ ਗਈ ਹੈ। ਜਿਨਾਂ ਥਾਵਾਂ ਤੇ ਮਲੇਰੀਆ ਜਾਂ ਡੇਂਗੂ ਦਾ ਲਾਰਵਾ ਮਿਲਿਆ ਹੈ, ਉਸ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਸ਼ੈਲੀ ਜੇਟਲੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਘਰਾਂ ਦੀਆਂ ਛੱਤਾਂ ਜਾਂ ਵੇੜੇ ਵਿੱਚ ਪਏ ਕਬਾੜ ਆਦਿ ਸਮਾਨ ਵਿੱਚ ਪਾਣੀ ਜਮਾ ਨਾ ਹੋਣ ਦਿੱਤਾ ਜਾਵੇ।

 

Scroll to Top